ਚੇਨਈ (ਯੂ. ਐੱਨ. ਆਈ.) : ਬੰਗਾਲ ਦੀ ਖਾੜੀ 'ਤੇ ਬਣਿਆ ਘੱਟ ਦਬਾਅ ਦਾ ਖੇਤਰ ਅਗਲੇ 24 ਘੰਟਿਆਂ 'ਚ ਤਾਮਿਲਨਾਡੂ ਦੇ ਤੱਟ ਵੱਲ ਵਧਣ ਅਤੇ ਸੂਬੇ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ 10 ਤੋਂ 13 ਦਸੰਬਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇੱਕ ਘੱਟ ਦਬਾਅ ਵਾਲਾ ਖੇਤਰ ਦੱਖਣ-ਪੂਰਬੀ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਪੂਰਬੀ ਭੂਮੱਧ ਹਿੰਦ ਮਹਾਸਾਗਰ ਉੱਤੇ ਸਥਿਤ ਹੈ, ਜਿਸ ਨਾਲ ਸਬੰਧਿਤ ਚੱਕਰਵਾਤੀ ਚੱਕਰ ਮੱਧ-ਟ੍ਰੋਪੋਸਫੇਰਿਕ ਪੱਧਰ ਤੱਕ ਫੈਲਿਆ ਹੋਇਆ ਹੈ।
ਅਗਲੇ 24 ਘੰਟਿਆਂ ਵਿੱਚ ਇਸ ਦੇ ਪੱਛਮ-ਉੱਤਰ ਪੱਛਮ ਵੱਲ ਵਧਣ ਦੀ ਸੰਭਾਵਨਾ ਹੈ। ਬਾਅਦ ਵਿੱਚ, ਇਹ ਪੱਛਮ-ਉੱਤਰ-ਪੱਛਮ ਵੱਲ ਵਧਣ ਅਤੇ 11 ਦਸੰਬਰ ਦੇ ਆਸਪਾਸ ਸ਼੍ਰੀਲੰਕਾ-ਤਾਮਿਲਨਾਡੂ ਤੱਟਾਂ ਤੋਂ ਬੰਗਾਲ ਦੀ ਖਾੜੀ ਦੇ ਦੱਖਣ-ਪੱਛਮ ਵਿੱਚ ਪਹੁੰਚਣ ਦੀ ਸੰਭਾਵਨਾ ਹੈ।
ਕਸ਼ਮੀਰ ਵਿਚ ਸੀਤ ਲਹਿਰ
ਕਸ਼ਮੀਰ ਵਿਚ ਸੀਤ ਲਹਿਰ ਦਾ ਪ੍ਰਕੋਪ ਵੱਧ ਗਿਆ ਹੈ ਅਤੇ ਘਾਟੀ ਦੇ ਕਈ ਇਲਾਕਿਆਂ ਵਿਚ ਪਾਰਾ ਫ੍ਰੀਜ਼ਿੰਗ ਪੁਆਇੰਟ (ਜੰਮਾਊ ਬਿੰਦੂ) ਤੋਂ ਕਈ ਡਿਗਰੀ ਹੇਠਾਂ ਚਲਾ ਗਿਆ ਹੈ। ਗੁਲਮਰਗ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 9.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ 'ਚ ਐਤਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ ਅਤੇ ਸ਼ਨੀਵਾਰ ਰਾਤ ਨੂੰ ਇਹ ਘਾਟੀ ਦਾ ਸਭ ਤੋਂ ਠੰਡਾ ਸਥਾਨ ਸੀ। ਉਨ੍ਹਾਂ ਦੱਸਿਆ ਕਿ ਸਾਲਾਨਾ ਅਮਰਨਾਥ ਯਾਤਰਾ ਦੇ ਆਧਾਰ ਕੈਂਪ ਪਹਿਲਗਾਮ 'ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਵੱਡੀ ਖ਼ਬਰ : RBI ਦਾ ਗਵਰਨਰ ਬਦਲਿਆ, ਜਾਣੋ ਹੁਣ ਕਿਸ ਨੂੰ ਮਿਲੀ ਕਮਾਨ
NEXT STORY