ਨਵੀਂ ਦਿੱਲੀ (ਸੁਰਿੰਦਰਪਾਲ ਸੈਣੀ)— ਰਾਜਧਾਨੀ ਦਿੱਲੀ 'ਚ ਸੋਮਵਾਰ ਦੀ ਰਾਤ ਤੋਂ ਹੀ ਲਗਾਤਾਰ ਮੱਧਮ ਬਾਰਿਸ਼ ਹੋ ਰਹੀ ਹੈ, ਜਿਸ ਦਾ ਅਸਰ ਮੰਗਲਵਾਰ ਸਵੇਰੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 'ਤੇ ਦੇਖਿਆ ਗਿਆ ਹੈ। ਮੰਗਲਵਾਰ ਤੜਕੇ ਤੋਂ ਹੀ ਗਰਜ ਨਾਲ ਪੈਂਦੇ ਮੀਂਹ ਨੇ ਬਹੁਤ ਵਿਦਿਆਰਥੀਆਂ ਨੂੰ ਰਜਾਈਆਂ 'ਚ ਹੀ ਸਿਮਟੇ ਰਹਿਣ ਲਈ ਮਜ਼ਬੂਰ ਕਰ ਦਿੱਤਾ। ਸਰਕਾਰੀ, ਗੈਰ-ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਕਾਰਪੋਰੇਸ਼ਨ ਸਭ ਸਕੂਲਾਂ 'ਚ ਵਿਦਿਆਰਥੀਆਂ ਦੀ ਹਾਜ਼ਰੀ 'ਤੇ ਤਾਜ਼ਾ ਪੈ ਰਹੇ ਮੀਂਹ ਦਾ ਅਸਰ ਦੇਖਿਆ ਗਿਆ। ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ 'ਚ ਸਵੇਰੇ ਸਕੂਲਾਂ ਦੇ ਲੱਗਣ ਦੇ ਟਾਈਮ ਵੇਲੇ ਦਿੱਲੀ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਦਰਜ ਕੀਤਾ ਗਿਆ ਤੇ ਲਗਭਗ 9 ਵਜੇ ਦਿੱਲੀ ਦੀ ਫਿਜਾ 'ਚ ਘੁੱਪ ਹਨੇਰਾ ਛਾਅ ਗਿਆ, ਜਿਸ ਤਰ੍ਹਾਂ ਕਿ ਰਾਤ ਪੈ ਗਈ ਹੋਵੇ। ਸਕੂਲ ਪੁੱਜਣ ਵਾਲੇ ਕੁਝ ਬੱਚੇ ਮੀਂਹ 'ਚ ਭਿਜ ਕੇ ਦਾਖਲ ਹੁੰਦੇ ਦੇਖੇ ਗਏ। ਇਸ ਤਰ੍ਹਾਂ ਦੀਆਂ ਖਬਰਾਂ ਮਿਲੀਆਂ ਹਨ ਕਿ ਸਵੇਰੇ ਬਾਰਿਸ਼ ਕਾਰਨ ਦਿੱਲੀ ਦੀਆਂ ਮੁੱਖ ਸੜਕਾਂ 'ਤੇ ਟ੍ਰੈਫਿਕ ਮੱਧਮ ਗਤੀ ਨਾਲ ਚੱਲਣ ਕਾਰਨ ਕੁਝ ਅਧਿਆਪਕ ਵੀ ਸਮੇਂ ਸਿਰ ਆਪਣੀਆਂ ਡਿਊਟੀਆਂ 'ਤੇ ਨਹੀ ਪੁੱਜ ਸਕੇ।
ਸ਼ਾਹਦਰਾ ਇਲਾਕੇ ਦੇ ਲੋਨੀ ਰੋਡ ਦੇ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ ਦੇ ਇਕ ਅਧਿਆਪਕ ਪ੍ਰਕਾਸ਼ ਸਿੰਘ ਅਨੁਸਾਰ ਉਨ੍ਹਾਂ ਦੇ ਸਕੂਲ ਬੱਚਿਆ ਦੀ ਹਾਜ਼ਰੀ ਆਮ ਦਿਨਾਂ ਤੋਂ ਕਾਫੀ ਘੱਟ ਹੈ। ਇਹੋ ਜਿਹੀ ਹੀ ਗੱਲ ਦੇਖਣੀ ਦਿੱਲੀ ਦੇ ਸਰੋਜਨੀ ਨਗਰ ਇਲਾਕੇ ਦੇ ਬੰਗਾਲੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਭਟਾਚਾਰੀਏ ਨੇ ਕਹੀ ਹੈ। ਸਰਦੀਆਂ ਦੇ ਮੌਸਮ 'ਚ ਪਏ ਮੀਂਹ ਕਾਰਨ ਦਿੱਲੀ 'ਚ ਠੰਡ ਵੱਧ ਜਾਣ ਦਾ ਅਨੁਮਾਨ ਹੈ, ਜਿਸ ਦਾ ਅਸਰ ਛੋਟੇ ਬੱਚਿਆ ਦੀ ਹਾਜ਼ਰੀ 'ਤੇ ਲਾਜ਼ਮੀ ਪਵੇਗਾ। ਹੁਣ ਜਦੋਂ ਸਕੂਲ 'ਚ ਸਾਲਾਨਾ ਪੇਪਰ ਨੇੜੇ ਆ ਗਏ ਹਨ ਅਤੇ ਸਕੂਲਾਂ 'ਚ ਰਿਵੀਜ਼ਨ ਚਲ ਰਹੀ ਹੈ, ਬੱਚਿਆ ਦੇ ਮਾਪੇ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਚਿੰਤਤ ਹਨ।
ਰਾਜੀਵ ਗਾਂਧੀ ਦਾ ਨਾਂ ਲਏ ਬਿਨਾਂ ਪੀ.ਐੱਮ. ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ
NEXT STORY