ਵਾਰਾਣਸੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ 'ਚ ਆਯੋਜਿਤ ਪ੍ਰਵਾਸੀ ਭਾਰਤੀ ਸੰਮੇਲਨ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬਹਾਨੇ ਕਾਂਗਰਸ ਸਰਕਾਰਾਂ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਇਕ ਸਾਬਕਾ ਪ੍ਰਧਾਨ ਮੰਤਰੀ (ਰਾਜੀਵ ਗਾਂਧੀ) ਨੇ ਸਵੀਕਾਰ ਕੀਤਾ ਸੀ ਕਿ ਇਕ ਰੁਪਿਆ ਜਦੋਂ ਦਿੱਲੀ ਤੋਂ ਭੇਜਿਆ ਜਾਂਦਾ ਹੈ ਤਾਂ ਸਿਰਫ 15 ਪੈਸੇ ਹੀ ਜਨਤਾ ਤੱਕ ਪੁੱਜਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਸਮੱਸਿਆ ਨੂੰ ਜਾਣ ਕੇ ਵੀ ਕਾਂਗਰਸ ਸਰਕਾਰਾਂ ਨੇ ਕੁਝ ਨਹੀਂ ਕੀਤਾ, ਜਦੋਂ ਕਿ ਉਨ੍ਹਾਂ ਦੀ ਸਰਕਾਰ ਨੇ ਵਿਵਸਥਾ 'ਚ ਤਬਦੀਲੀ ਲਿਆ ਕੇ ਸਾਢੇ 4 ਲੱਖ ਕਰੋੜ ਰੁਪਏ ਬਚਾਏ। ਉਨ੍ਹਾਂ ਨੇ ਕਿਹਾ,''ਤੁਹਾਡੇ 'ਚੋਂ ਕਈ ਲੋਕਾਂ ਨੇ ਸਾਡੇ ਦੇਸ਼ ਦੇ ਇਕ ਸਾਬਕਾ ਪ੍ਰਧਾਨ ਮੰਤਰੀ ਦੀ ਭ੍ਰਿਸ਼ਟਾਚਾਰ ਨੂੰ ਲੈ ਕੇ ਕਹੀ ਇਕ ਗੱਲ ਜ਼ਰੂਰ ਸੁਣੀ ਹੋਵੇਗੀ। ਉਨ੍ਹਾਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਦਿੱਲੀ ਤੋਂ ਜੋ ਪੈਸਾ ਭੇਜੀ ਹੈ, ਉਸ ਦਾ ਸਿਰਫ 15 ਫੀਦਸੀ ਹੀ ਲੋਕਾਂ ਤੱਕ ਪੁੱਜਦਾ ਹੈ। ਇੰਨੇ ਸਾਲਾਂ ਤੱਕ ਦੇਸ਼ 'ਤੇ ਜਿਸ ਪਾਰਟੀ ਨੇ ਸ਼ਾਸਨ ਕੀਤਾ, ਉਸ ਨੇ ਦੇਸ਼ ਨੂੰ ਜੋ ਵਿਵਸਥਾ ਦਿੱਤੀ ਸੀ, ਉਸ ਸੱਚਾਈ ਨੂੰ ਉਨ੍ਹਾਂ ਨੇ ਸਵੀਕਾਰਿਆ ਸੀ।''
ਤਕਨਾਲੋਜੀ ਨਾਲ ਲੁੱਟ ਕੀਤੀ ਖਤਮ
ਪੀ.ਐੱਮ. ਮੋਦੀ ਨੇ ਕਿਹਾ,''ਅਫੋਸਸ ਇਹ ਰਿਹਾ ਕਿ ਬਾਅਦ ਦੇ ਆਪਣੇ 10-15 ਸਾਲ ਦੇ ਸ਼ਾਸਨ 'ਚ ਵੀ ਇਸ ਲੁੱਟ ਨੂੰ, ਇਸ ਲੀਕੇਜ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੇਸ਼ ਦਾ ਮੱਧਮ ਵਰਗ ਈਮਾਨਦਾਰੀ ਨਾਲ ਟੈਕਸ ਦਿੰਦਾ ਰਿਹਾ ਅਤੇ ਜੋ ਪਾਰਟੀ ਇੰਨੇ ਸਾਲਾਂ ਤੱਕ ਸੱਤਾ 'ਚ ਰਹੀ, ਉਹ ਇਸ 85 ਫੀਸਦੀ ਲੁੱਟ ਨੂੰ ਦੇਖ ਕੇ ਵੀ ਅਣਦੇਖਿਆ ਕਰਦੀ ਰਹੀ। ਅਸੀਂ ਤਕਨਾਲੋਜੀ ਦੀ ਵਰਤੋਂ ਕਰ ਕੇ ਇਸ 85 ਫੀਸਦੀ ਦੀ ਲੁੱਟ ਨੂੰ 100 ਫੀਸਦੀ ਖਤਮ ਕਰ ਦਿੱਤਾ ਹੈ।'' ਉਨ੍ਹਾਂ ਨੇ ਕਿਹਾ,''ਬੀਤੇ ਸਾਢੇ 4 ਸਾਲਾਂ 'ਚ 5 ਲੱਖ 78 ਹਜ਼ਾਰ ਕਰੋੜ ਰੁਪਏ ਯਾਨੀ ਕਰੀਬ 80 ਬਿਲੀਅਨ ਡਾਲਰ ਸਾਡੀ ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਦੇ ਅਧੀਨ ਸਿੱਧੇ ਲੋਕਾਂ ਨੂੰ ਦਿੱਤੇ ਹਨ, ਉਨ੍ਹਾਂ ਦੇ ਬੈਂਕ ਖਾਤੇ 'ਚ ਟਰਾਂਸਫਰ ਕੀਤੇ ਹਨ। ਹੁਣ ਤੁਸੀਂ ਅੰਦਾਜਾ ਲਗਾਓ, ਜੇਕਰ ਦੇਸ਼ ਪੁਰਾਣੇ ਤੌਰ ਤਰੀਕਿਆਂ ਨਾਲ ਹੀ ਚੱਲ ਰਿਹਾ ਹੁੰਦਾ ਤਾਂ ਅੱਜ ਵੀ ਇਸ 5 ਲੱਖ 78 ਹਜ਼ਾਰ ਕਰੋੜ ਰੁਪਏ 'ਚੋਂ 4 ਲੱਖ 91 ਹਜ਼ਾਰ ਕਰੋੜ ਰੁਪਏ ਲੀਕ ਹੋ ਰਹੇ ਹੁੰਦੇ। ਜੇਕਰ ਅਸੀਂ ਵਿਵਸਥਾ 'ਚ ਤਬਦੀਲੀ ਨਾ ਲਿਆਏ ਹੁੰਦੇ, ਇਹ ਰਾਸ਼ੀ ਉਸੇ ਤਰ੍ਹਾਂ ਲੁੱਟ ਲਈ ਜਾਂਦੀ, ਜਿਵੇਂ ਪਹਿਲਾਂ ਲੁੱਟੀ ਜਾਂਦੀ ਸੀ।'' ਉਨ੍ਹਾਂ ਨੇ ਕਿਹਾ,''ਇਹ ਕੰਮ ਪਹਿਲਾਂ ਵੀ ਹੋ ਸਕਦਾ ਸੀ ਪਰ ਨੀਅਤ ਨਹੀਂ ਸੀ, ਇੱਛਾ ਸ਼ਕਤੀ ਨਹੀਂ ਸੀ। ਸਾਡੀ ਸਰਕਾਰ ਹੁਣ ਉਸ ਰਸਤੇ 'ਤੇ ਚੱਲ ਰਹੀ ਹੈ ਕਿ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਹਰ ਮਦਦ ਸਿੱਧੇ ਲਾਭ ਲੈਣ ਵਾਲਿਆਂ ਦੇ ਬੈਂਕ ਖਾਤੇ 'ਚ ਟਰਾਂਸਫਰ ਕੀਤੀ ਜਾਵੇ।
15ਵੇਂ ਪ੍ਰਵਾਸੀ ਭਾਰਤੀ ਸਮਾਗਮ ਦਾ ਕੀਤਾ ਉਦਘਾਟਨ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਸਦੀ ਖੇਤਰ ਵਾਰਾਣਸੀ 'ਚ ਮੰਗਲਵਾਰ ਨੂੰ 15ਵੇਂ ਪ੍ਰਵਾਸੀ ਭਾਰਤੀ ਸਮਾਗਮ ਦਾ ਉਦਾਘਟਨ ਕੀਤਾ। ਉਨ੍ਹਾਂ ਨੇ ਕਿਹਾ,''ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ, ਬਹੁਤ-ਬਹੁਤ ਸਵਾਗਤ ਹੈ। ਅੱਜ ਦਾ ਦਿਨ ਮੇਰੇ ਲਈ ਵੀ ਵਿਸ਼ੇਸ਼ ਹੈ। ਮੈਂ ਇੱਥੇ ਤੁਹਾਡੇ ਸਾਹਮਣੇ ਪ੍ਰਧਾਨ ਮੰਤਰੀ ਦੇ ਨਾਲ-ਨਾਲ ਕਾਸ਼ੀ ਦਾ ਸੰਸਦ ਮੈਂਬਰ ਹੋਣ ਦੇ ਨਾਤੇ, ਇਕ ਮੇਜ਼ਬਾਨ ਦੇ ਰੂਪ 'ਚ ਵੀ ਹਾਜ਼ਰ ਹੋਇਆ ਹਾਂ।''
ਰਾਹੁਲ ਗਾਂਧੀ ਇਸ ਵਾਰ 3 ਲੋਕ ਸਭਾ ਸੀਟਾਂ ਤੋਂ ਲੜਨਗੇ ਚੋਣ
NEXT STORY