ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਵਾਲੀਆਂ ਥਾਂਵਾਂ ਮਨਾਲੀ, ਡਲਹੌਜੀ, ਕੁਫਰੀ ਅਤੇ ਨਾਰਕੰਡਾ ਵਿਚ ਐਤਵਾਰ ਸਵੇਰ ਤੋਂ ਬਰਫਬਾਰੀ ਹੋ ਰਹੀ ਹੈ। ਇੱਥੇ ਆਏ ਸੈਲਾਨੀਆਂ ਦੇ ਚਿਹਰੇ ਖਿੜ ਗਏ ਹਨ ਅਤੇ ਉਹ ਬਰਫਬਾਰੀ ਦਾ ਆਨੰਦ ਮਾਣ ਰਹੇ ਹਨ। ਉੱਥੇ ਹੀ ਸੂਬੇ ਦੀਆਂ ਕਈ ਸੜਕਾਂ ਬਰਫਬਾਰੀ ਕਾਰਨ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਰਾਤ ਨੂੰ ਮਨਾਲੀ, ਕੁੱਲੂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ 10 ਤੋਂ 15 ਸੈਂਟੀਮੀਟਰ ਤਕ ਬਰਫਬਾਰੀ ਹੋਈ।

ਮਨਾਲੀ ਦੀਆਂ ਉੱਚੀਆਂ ਪਹਾੜੀਆਂ 'ਤੇ ਭਾਰੀ ਬਰਫਬਾਰੀ ਹੋਈ ਹੈ, ਜਿਸ ਦੀ ਸੈਲਾਨੀ, ਹੋਟਲ ਮਾਲਕ ਅਤੇ ਕਿਸਾਨਾਂ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਪਿਛਲੇ ਦੋ ਦਿਨਾਂ ਤੋਂ ਲਾਹੌਲ-ਸਪੀਤੀ, ਚੰਬਾ, ਕਿਨੌਰ ਅਤੇ ਕਾਂਗੜਾ ਜ਼ਿਲੇ ਵਿਚ ਭਾਰੀ ਬਰਫਬਾਰੀ ਹੋ ਰਹੀ ਹੈ। ਰੋਹਤਾਂਗ ਦਰਰੇ ਵਿਚ 2 ਤੋਂ 3 ਫੁੱਟ ਤਾਜ਼ਾ ਬਰਫਬਾਰੀ ਹੋਈ ਹੈ। ਇਹ ਮਾਰਗ ਪਿਛਲੇ ਮਹੀਨੇ ਤੋਂ ਵਾਹਨਾਂ ਦੀ ਆਵਾਜਾਈ ਲਈ ਬੰਦ ਹੈ।

ਕੇਲਾਂਗ ਵਿਚ 13 ਸੈਂਟੀਮੀਟਰ, ਕੋਟੀ ਵਿਚ 35 ਸੈਂਟੀਮੀਟਰ, ਉਦੈਪੁਰ ਵਿਚ 15 ਸੈਂਟੀਮੀਟਰ ਬਰਫਬਾਰੀ ਹੋਈ ਹੈ। ਪ੍ਰਦੇਸ਼ ਦੇ ਹੇਠਲੇ ਇਲਾਕਿਆਂ ਵਿਚ ਬਾਰਸ਼ ਹੋਈ ਹੈ। ਬਰਫਬਾਰੀ ਅਤੇ ਬਾਰਸ਼ ਸੇਬਾਂ ਦੀ ਫਸਲ ਲਈ ਲਾਭਕਾਰੀ ਮੰਨੀ ਜਾ ਰਹੀ ਹੈ। ਬਰਫਬਾਰੀ ਅਤੇ ਬਾਰਸ਼ ਹੋਣ ਨਾਲ ਕਿਸਾਨਾਂ ਦੇ ਨਾਲ-ਨਾਲ ਸੈਲਾਨੀਆਂ ਦੇ ਚਿਹਰੇ ਵੀ ਖੁਸ਼ੀ ਨਾਲ ਖਿੜ ਗਏ ਹਨ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਸੂਬੇ ਦੇ ਕਈ ਹਿੱਸਿਆਂ ਵਿਚ ਭਾਰੀ ਬਰਫਬਾਰੀ ਹੋ ਸਕਦੀ ਹੈ।
ਕੇਰਲ ਪੁਲਸ ਦਾ ਦਾਅਵਾ, ਹੁਣ ਤੱਕ 10 ਔਰਤਾਂ ਪੁੱਜੀਆਂ ਸਬਰੀਮਾਲਾ
NEXT STORY