ਦੇਹਰਾਦੂਨ (ਭਾਸ਼ਾ)- ਕੇਦਾਰਨਾਥ 'ਚ ਇਕ ਨਿੱਜੀ ਕੰਪਨੀ ਦੇ ਹੈਲੀਕਾਪਟਰ ਨੂੰ ਤਕਨੀਕੀ ਗੜਬੜੀ ਕਾਰਨ ਐਮਰਜੈਂਸੀ ਸਥਿਤੀ 'ਚ ਹੈਲੀਪੈਡ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਉਤਾਰਨਾ ਪਿਆ। ਹੈਲੀਕਾਪਟਰ 'ਚ 6 ਸ਼ਰਧਾਲੂਆਂ ਸਮੇਤ 7 ਲੋਕ ਸਵਾਰ ਸਨ ਅਤੇ ਸਾਰੇ ਸੁਰੱਖਿਅਤ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਪਾਇਲਟ ਅੇਤ ਸਾਰੇ ਸ਼ਰਧਾਲੂ ਸੁਰੱਖਿਅਤ ਹਨ ਅਤੇ ਸ਼ਰਧਾਲੂਆਂ ਨੂੰ ਭਗਵਾਨ ਕੇਦਾਰਨਾਥ ਦੇ ਦਰਸ਼ਨ ਕਰਵਾ ਦਿੱਤੇ ਗਏ ਹਨ। ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਘਟਨਾ ਸਵੇਰੇ 7 ਵਜੇ ਦੀ ਹੈ, ਜਦੋਂ ਕ੍ਰਿਸਟਲ ਏਵੀਏਸ਼ਨ ਕੰਪਨੀ ਦੇ ਹੈਲੀਕਾਪਟਰ ਨੇ ਗੁਪਤਕਾਸ਼ੀ ਅਤੇ ਸੋਨਪ੍ਰਯਾਗ ਵਿਚਾਲੇ ਸ਼ੇਰਸੀ ਹੈਲੀਪੈਡ ਤੋਂ ਕੇਦਾਰਨਾਥ ਲਈ ਉਡਾਣ ਭਰੀ।
ਪ੍ਰਸ਼ਾਸਨ ਵਲੋਂ ਦੱਸਿਆ ਗਿਆ ਕਿ ਇਸੇ ਵਿਚ ਤਕਨੀਕੀ ਗੜਬੜੀ ਦੀ ਜਾਣਕਾਰੀ ਮਿਲਦੇ ਹੀ ਪਾਇਲਟ ਨੇ ਹੈਲੀਕਾਪਟਰ ਨੂੰ ਕੇਦਾਰਨਾਥ ਹੈਲੀਪੈਡ ਤੋਂ ਕੁਝ ਦੂਰੀ 'ਤੇ ਐਮਰਜੈਂਸੀ ਸਥਿਤੀ 'ਚ ਉਤਾਰਿਆ। ਰੁਦਰਪ੍ਰਯਾਗ ਦੇ ਜ਼ਿਲ੍ਹਾ ਅਧਿਕਾਰੀ ਸੌਰਭ ਗਹਿਰਵਾਰ ਨੇ ਕਿਹਾ ਕਿ ਪਾਇਲਟ ਦੀ ਸਮਝਦਾਰੀ ਕਾਰਨ ਇਕ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਕਿਹਾ ਕਿ ਤਕਨੀਕੀ ਗੜਬੜੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਇਲਟ ਨੇ ਆਪਣਾ ਸਬਰ ਨਹੀਂ ਗੁਆਇਆ ਅਤੇ ਹੈਲੀਕਾਪਟਰ ਨੂੰ ਐਮਰਜੈਂਸੀ ਸਥਿਤੀ 'ਚ ਸੁਰੱਖਿਅਤ ਉਤਾਰਿਆ। ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਸਾਰੇ ਤੀਰਥ ਯਾਤਰੀ ਸੁਰੱਖਿਅਤ ਹਨ ਅਤੇ ਸਾਰਿਆਂ ਨੂੰ ਬਾਬਾ ਕੇਦਾਰਨਾਥ ਦੇ ਦਰਸ਼ਨ ਕਰਵਾ ਦਿੱਤੇ ਗਏ ਹਨ। ਗਹਿਰਵਾਰ ਨੇ ਕਿਹਾ ਕਿ ਹੈਲੀਕਾਪਟਰ 'ਚ ਆਈ ਤਕਨੀਕੀ ਖ਼ਰਾਬੀ ਦੀ ਜਾਂਚ ਕਰਵਾਈ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੇਕੇ ਘਰ ਰਹਿ ਰਹੀ ਭੈਣ ਦਾ ਭਰਾ ਨੇ ਕੀਤਾ ਕਤਲ, ਮ੍ਰਿਤਕਾ ਦੇ ਪਤੀ ਨੂੰ ਫਸਾਉਣ ਦੀ ਕੋਸ਼ਿਸ਼ ਹੋਈ ਅਸਫ਼ਲ
NEXT STORY