ਨੈਸ਼ਨਲ ਡੈਸਕ : ਆਧੁਨਿਕ ਐਂਟੀ-ਟੈਂਕ ਮਿਜ਼ਾਈਲਾਂ ਹੈਲੀਨਾ ਅਤੇ ਧਰੁਵਸਤਰ ਦਾ ਰੇਗਿਸਤਾਨ ਦੀ ਫਾਇਰ ਰੇਂਜ ਵਿੱਚ ਅੱਜ ਸੰਯੁਕਤ ਰੂਪ ਨਾਲ ਪ੍ਰੀਖਣ ਕੀਤਾ ਗਿਆ ਜੋ ਪੂਰੀ ਤਰ੍ਹਾਂ ਸਫਲ ਰਿਹਾ ਹੈ। ਇਹ ਮਿਜ਼ਾਈਲ ਕਿਸੇ ਵੀ ਸਮੇਂ ਟਾਰਗੇਟ 'ਤੇ ਹਮਲਾ ਕਰਣ ਵਿੱਚ ਸਮਰੱਥ ਹੈ। ਭਾਰਤ-ਚੀਨ ਤਣਾਅ ਅਤੇ ਪੱਛਮੀ ਸਰਹੱਦ 'ਤੇ ਪਾਕਿਸਤਾਨ ਦੀਆਂ ਹਰਕਤਾਂ ਵਿੱਚ ਇਹ ਪ੍ਰੀਖਣ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਹ ਮਿਜ਼ਾਈਲ ਪ੍ਰਣਾਲੀ ਸਵਦੇਸ਼ੀ ਹੈ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਇਸ ਨੂੰ ਵਿਕਸਿਤ ਕੀਤਾ ਹੈ। ਮਿਜ਼ਾਈਲ ਪ੍ਰਣਾਲੀ ਦੀ ਸਮਰੱਥਾ ਨੂੰ ਆਂਕਣ ਲਈ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਦੂਰੀ ਦੇ ਨਾਲ ਪੰਜ ਮਿਸ਼ਨ ਛੱਡੇ ਗਏ।
ਇਨ੍ਹਾਂ ਮਿਜ਼ਾਈਲਾਂ ਨੂੰ ਸਥਿਰ ਅਤੇ ਚੱਲਦੇ ਟੀਚਿਆਂ 'ਤੇ ਨਿਸ਼ਾਨਾ ਸਾਧਣ ਲਈ ਦਾਗਿਆ ਗਿਆ। ਇਨ੍ਹਾਂ ਵਿਚੋਂ ਕੁੱਝ ਮਿਸ਼ਨ ਨੂੰ ਮੁਖਾਸਤਰ ਨਾਲ ਅੰਜਾਮ ਦਿੱਤਾ ਗਿਆ। ਇੱਕ ਮਿਸ਼ਨ ਨੂੰ ਚੱਲਦੇ ਟੀਚੇ 'ਤੇ ਨਿਸ਼ਾਨਾ ਸਾਧਣ ਲਈ ਹੈਲੀਕਾਪਟਰ ਰਾਹੀਂ ਵੀ ਦਾਗਿਆ ਗਿਆ। ਤੀਜੀ ਪੀੜ੍ਹੀ ਦੇ ਇਸ ਮਿਜ਼ਾਈਲ ਪ੍ਰਣਾਲੀ ਵਿੱਚ ਮਿਜ਼ਾਈਲ ਨੂੰ ਦਾਗਣ ਤੋਂ ਪਹਿਲਾਂ ਟੀਚੇ ਨੂੰ ਲਾਕ ਕੀਤਾ ਜਾਂਦਾ ਹੈ ਅਤੇ ਇਹ ਟੀਚੇ ਨੂੰ ਸਿੱਧੇ ਹਿੱਟ ਕਰਣ ਜਾਂ ਉਸ ਉਪਰ ਹਮਲਾ ਕਰਨ ਵਿੱਚ ਸਮਰੱਥ ਹੈ। ਇਸ ਨੂੰ ਕਿਸੇ ਵੀ ਮੌਸਮ ਵਿੱਚ ਦਿਨ-ਰਾਤ ਕਿਸੇ ਵੀ ਸਮੇਂ ਦਾਗਿਆ ਜਾ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲ੍ਹੇ ਦਾ ਨਾਮ ਬਦਲਕੇ ਹੋਵੇਗਾ ਨਰਮਦਾਪੁਰਮ, CM ਸ਼ਿਵਰਾਜ ਨੇ ਕੀਤਾ ਐਲਾਨ
NEXT STORY