ਬੈਂਗਲੁਰੂ, (ਭਾਸ਼ਾ)- 'ਸੇਵ ਸ਼ਾਰਦਾ ਕਮੇਟੀ' (ਐਸ. ਐਸ. ਸੀ.) ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਸਥਿਤ ਸ਼ਾਰਦਾ ਮੰਦਰ ਕੰਪਲੈਕਸ 'ਤੇ ਪਾਕਿਸਤਾਨੀ ਫੌਜ ਦੁਆਰਾ ਕੀਤੇ ਗਏ ਕਬਜ਼ੇ ਨੂੰ ਹਟਾਉਣ ਲਈ ਭਾਰਤ ਸਰਕਾਰ ਤੋਂ ਮਦਦ ਮੰਗੀ ਗਈ ਤਾਂ ਜੋ ਇਸ ਦੇ ਨਵੀਨੀਕਰਨ ਦਾ ਰਾਹ ਪੱਧਰਾ ਹੋ ਸਕੇ। ਐਸ. ਐਸ. ਸੀ. ਦੇ ਸੰਸਥਾਪਕ ਰਵਿੰਦਰ ਪੰਡਿਤਾ ਨੇ ਬੈਂਗਲੁਰੂ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ਪਾਕਿਸਤਾਨੀ ਫੌਜ ਨੇ ਖੰਡਰ ਪ੍ਰਾਚੀਨ ਸ਼ਾਰਦਾ ਮੰਦਰ ਕੰਪਲੈਕਸ 'ਤੇ ਕਬਜ਼ਾ ਕਰ ਲਿਆ ਹੈ ਅਤੇ ਕਮੇਟੀ ਦੇ ਹੱਕ ਵਿੱਚ ਅਦਾਲਤੀ ਹੁਕਮਾਂ ਦੇ ਬਾਵਜੂਦ ਉੱਥੇ ਇੱਕ ‘ਕੌਫੀ ਹੋਮ’ ਖੋਲ੍ਹ ਦਿੱਤਾ ਹੈ।
ਪੰਡਿਤਾ ਨੇ ਕਿਹਾ, "ਸੇਵ ਸ਼ਾਰਦਾ ਕਮੇਟੀ ਬੇਨਤੀ ਕਰਦੀ ਹੈ ਕਿ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਵਿੱਚ ਪਾਕਿਸਤਾਨੀ ਫੌਜ ਵੱਲੋਂ ਸ਼ਾਰਦਾ ਪੀਠ ਦੇ ਪਰਿਸਰ ਵਿੱਚ ਕੌਫੀ ਹਾਊਸ ਬਣਾ ਕੇ ਕੀਤੇ ਗਏ ਕਬਜ਼ੇ ਨੂੰ ਹਟਾਉਣ ਦਾ ਮੁੱਦਾ ਉਠਾਉਣ।" ਉਨ੍ਹਾਂ ਕਿਹਾ, '' ਅਜਿਹਾ ਉਦੋਂ ਹੈ ਜਦੋਂ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਸੁਪਰੀਮ ਕੋਰਟ ਨੇ 'ਸੇਵ ਸ਼ਾਰਦਾ ਕਮੇਟੀ' ਦੇ ਨੁਮਾਇੰਦੇ ਦੀ ਬੇਨਤੀ 'ਤੇ 3 ਜਨਵਰੀ, 2023 ਨੂੰ ਇਸ ਦੇ ਹੱਕ ਵਿਚ ਇਤਿਹਾਸਕ ਫੈਸਲਾ ਸੁਣਾਇਆ ਸੀ, ਤਾਂ ਕਿ ਉਹ ਕਬਜ਼ੇ ਨੂੰ ਰੋਕਣ।''
ਇਹ ਵੀ ਪੜ੍ਹੋ : ਧਾਰਾ 370 'ਤੇ SC ਦੇ ਫ਼ੈਸਲੇ ਖ਼ਿਲਾਫ਼ ਸੰਬੰਧਤ ਪੱਖ ਦਾਇਰ ਕਰ ਸਕਦੇ ਹਨ ਮੁੜ ਵਿਚਾਰ ਪਟੀਸ਼ਨ : ਤਾਰੀਗਾਮੀ
ਪੰਡਿਤਾ ਨੇ ਕਿਹਾ ਕਿ ਸਿਵਲ ਸੁਸਾਇਟੀ ਪੀ. ਓ. ਕੇ. ਨੇ ਵੀ ਸੁਰੱਖਿਆ ਦੀਵਾਰ ਨੂੰ ਹੋਏ ਨੁਕਸਾਨ ਅਤੇ ਕਬਜ਼ੇ ਬਾਰੇ ਐਸ. ਐਸ. ਸੀ. ਦੇ ਨਾਲ ਵੀ ਆਵਾਜ਼ ਉਠਾਈ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸ਼ਾਰਦਾ ਪੀਠ ਨੂੰ ਮੁੜ ਖੋਲ੍ਹਿਆ ਜਾਵੇ। ਪੰਡਿਤਾ ਨੇ ਕਿਹਾ, "ਜੇਕਰ ਪਾਕਿਸਤਾਨੀ ਅਧਿਕਾਰੀ ਅਤੇ ਉਸ ਦੀ ਫੌਜ ਕੌਫੀ ਹੋਮ ਨੂੰ ਨਹੀਂ ਹਟਾਉਂਦੀ ਹੈ, ਤਾਂ ਅਸੀਂ ਕੰਟਰੋਲ ਰੇਖਾ (ਐਲ. ਓ. ਸੀ.) ਵੱਲ ਮਾਰਚ ਕਰਨ ਅਤੇ ਇਸ ਨੂੰ ਪਾਰ ਕਰਨ ਲਈ ਸੱਦਾ ਦੇਵਾਂਗੇ।" ਸਾਰੇ ਸ਼ਾਰਦਾ ਸਮਰਥਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਇਸ ਮਾਰਚ ਲਈ ਤਿਆਰ ਰਹਿਣਾ ਚਾਹੀਦਾ ਹੈ।'' ਉਨ੍ਹਾਂ ਨੇ ਸ਼ਾਰਦਾ ਪੀਠ ਨੂੰ ਯੂਨੈਸਕੋ ਵਿਰਾਸਤੀ ਸਥਾਨ ਘੋਸ਼ਿਤ ਕਰਨ ਦਾ ਵੀ ਸੱਦਾ ਦਿੱਤਾ।
ਐਸ. ਐਸ. ਸੀ. ਦੇ ਸੰਸਥਾਪਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਿਟਵਾਲ ਵਿਖੇ ਨਵੇਂ ਬਣੇ ਸ਼ਾਰਦਾ ਮੰਦਰ ਅਤੇ ਸਿੱਖ ਗੁਰਦੁਆਰੇ ਬਾਰੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪੂਰੀ ਜਾਣਕਾਰੀ ਅਤੇ ਯਾਤਰਾ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਵੈਬਸਾਈਟ ਲਾਂਚ ਕੀਤੀ ਗਈ ਹੈ। ਦੋਵੇਂ ਧਾਰਮਿਕ ਇਮਾਰਤਾਂ ਨੂੰ ਉਸੇ ਥਾਂ 'ਤੇ ਦੁਬਾਰਾ ਬਣਾਇਆ ਗਿਆ ਹੈ ਜਿੱਥੇ 1947 ਵਿਚ ਸ਼ਾਰਦਾ ਮੰਦਰ ਅਤੇ ਗੁਰਦੁਆਰਾ ਸਥਿਤ ਸੀ। ਹਮਲੇ ਦੌਰਾਨ ਕਬਾਇਲੀਆਂ ਨੇ ਮੰਦਰ ਅਤੇ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਸੀ। ਟਿਟਵਾਲ, ਕਸ਼ਮੀਰ ਵਿੱਚ ਨਵੇਂ ਬਣੇ ਸ਼ਾਰਦਾ ਮੰਦਿਰ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 22 ਮਾਰਚ ਨੂੰ ਕੀਤਾ ਸੀ। ਇਹ ਮੰਦਰ ਕਰਨਾਟਕ ਵਿੱਚ ਸਥਿਤ ਦਕਸ਼ੀਨਾਮਨਯਾ ਸ਼੍ਰਿਂਗੇਰੀ ਮੱਠ ਦੁਆਰਾ ਸਮਰਥਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਇਸ ਸੂਬੇ ਦੇ ਹਵਾਈ ਅੱਡੇ 'ਤੇ ਸਵੀਕਾਰ ਕੀਤਾ ਜਾਵੇਗਾ ਈ-ਵੀਜ਼ਾ, ਯਾਤਰੀਆਂ ਦੀ 4 ਸਾਲ ਪੁਰਾਣੀ ਮੰਗ ਹੋਈ ਪੂਰੀ
NEXT STORY