ਇੰਦੌਰ- ਦੇਸ਼ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰ ਇੰਦੌਰ ਦੇ ਦੇਵੀ ਅਹਿਲਿਆਬਾਈ ਕੌਮਾਂਤਰੀ ਹਵਾਈ ਅੱਡੇ 'ਤੇ ਹੁਣ ਕਾਗਜ਼ੀ ਵੀਜ਼ਾ ਦੇ ਨਾਲ-ਨਾਲ ਈ-ਵੀਜ਼ਾ ਵੀ ਸਵੀਕਾਰ ਕੀਤਾ ਜਾਵੇਗਾ। ਸਰਕਾਰ ਨੇ ਮੱਧ ਭਾਰਤ ਦੇ ਇਸ ਰੁੱਝੇ ਹੋਏ ਹਵਾਈ ਅੱਡੇ 'ਤੇ ਈ-ਵੀਜ਼ਾ ਸਵੀਕਾਰ ਕੀਤੇ ਜਾਣ ਦੀ ਯਾਤਰੀਆਂ ਦੀ 4 ਸਾਲ ਪੁਰਾਣੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਇੰਦੌਰ ਦੇ ਲੋਕ ਸਭਾ ਸੰਸਦ ਮੈਂਬਰ ਸ਼ੰਕਰ ਲਾਲਵਾਨੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੇਵੀ ਅਹਿਲਿਆਬਾਈ ਕੌਮਾਂਤਰੀ ਹਵਾਈ ਅੱਡੇ 'ਤੇ ਈ-ਵੀਜ਼ਾ ਸਵੀਕਾਰ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
ਇਹ ਵੀ ਪੜ੍ਹੋ- ਦਿੱਲੀ ਸਣੇ ਕਈ ਸੂਬੇ ਸੰਘਣੀ ਧੁੰਦ ਦੀ ਲਪੇਟ 'ਚ, ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ
ਲਾਲਵਾਨੀ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਸਥਾਨਕ ਹਵਾਈ ਅੱਡੇ 'ਤੇ ਈ-ਵੀਜ਼ਾ ਸਵੀਕਾਰ ਕੀਤੇ ਜਾਣ ਦਾ ਪ੍ਰਬੰਧ ਨਾ ਹੋਣ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਲਾਲਵਾਨੀ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਦਾਖਲ ਹੋਣ ਸਮੇਂ 'ਡਿਜੀ ਯਾਤਰਾ' ਦੀ ਸਹੂਲਤ ਮਿਲੇਗੀ, ਜਿਸ ਨਾਲ ਉਨ੍ਹਾਂ ਦਾ ਜਹਾਜ਼ 'ਤੇ ਚੜ੍ਹਨ 'ਚ ਲੱਗਣ ਵਾਲਾ ਸਮਾਂ ਘੱਟ ਜਾਵੇਗਾ।
ਇਹ ਵੀ ਪੜ੍ਹੋ- ਬੱਸ ਅਤੇ ਡੰਪਰ ਵਿਚਾਲੇ ਜ਼ਬਰਦਸਤ ਟੱਕਰ, 13 ਲੋਕ ਜ਼ਿੰਦਾ ਸੜੇ
"ਡਿਜੀ ਯਾਤਰਾ" ਸਹੂਲਤ ਚਿਹਰੇ ਦੀ ਪਛਾਣ ਤਕਨਾਲੋਜੀ (FRT) ਰਾਹੀਂ ਹਵਾਈ ਅੱਡਿਆਂ 'ਤੇ ਵੱਖ-ਵੱਖ ਚੈੱਕ ਪੁਆਇੰਟਾਂ 'ਤੇ ਯਾਤਰੀਆਂ ਦੀ ਸੰਪਰਕ ਰਹਿਤ ਅਤੇ ਸਹਿਜ ਆਵਾਜਾਈ ਨੂੰ ਯਕੀਨੀ ਬਣਾਉਂਦੀ ਹੈ। ਦੱਸ ਦੇਈਏ ਕਿ ਇੰਦੌਰ ਤੋਂ ਦੁਬਈ ਲਈ ਪਹਿਲੀ ਸਿੱਧੀ ਕੌਮਾਂਤਰੀ ਉਡਾਣ 15 ਜੁਲਾਈ 2019 ਨੂੰ ਸ਼ੁਰੂ ਹੋਈ ਸੀ। ਉਦੋਂ ਤੋਂ ਯਾਤਰੀਆਂ ਦੀ ਮੰਗ ਸੀ ਕਿ ਇੰਦੌਰ ਹਵਾਈ ਅੱਡੇ 'ਤੇ ਕਾਗਜ਼ੀ ਵੀਜ਼ਾ ਦੇ ਨਾਲ-ਨਾਲ ਈ-ਵੀਜ਼ਾ ਵੀ ਸਵੀਕਾਰ ਕੀਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ 'ਚ ਸ਼ਰਾਬ ਦੀ ਵਿਕਰੀ 'ਤੇ ਲੱਗੀ ਪਾਬੰਦੀ, ਜਾਣੋ ਕਿਉਂ ਲਿਆ ਗਿਆ ਇਹ ਫ਼ੈਸਲਾ
NEXT STORY