ਰਾਂਚੀ - ਦੁਨੀਆ ਦੀ ਬਿਹਤਰੀਨ ਯੂਨੀਵਰਸਿਟੀ ਵਿੱਚੋਂ ਇੱਕ ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਉੱਥੇ ਦੇ ਮੌਜੂਦਾ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਲੈਕਚਰ ਦੇਣਗੇ। ਮੁੱਖ ਮੰਤਰੀ ਹੇਮੰਤ ਸੋਰੇਨ ਆਦਿਵਾਸੀ ਅਧਿਕਾਰ, ਟਿਕਾਉ ਵਿਕਾਸ ਅਤੇ ਕਲਿਆਣਕਾਰੀ ਨੀਤੀਆਂ 'ਤੇ ਆਪਣਾ ਭਾਸ਼ਣ ਦੇਣਗੇ। ਦਰਅਸਲ ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਐਨੁਅਲ ਇੰਡੀਆ ਕਾਨਫਰੰਸ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਲੱਗੀ ਪੁਲਸ
ਇਸ ਵਾਰ ਕੋਵਿਡ ਹੋਣ ਕਾਰਨ ਇਹ ਪ੍ਰੋਗਰਾਮ ਆਨਲਾਈਨ ਹੀ ਕੀਤਾ ਜਾ ਰਿਹਾ ਹੈ। ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਇਸ ਪ੍ਰੋਗਰਾਮ ਦੀ ਇਹ 18ਵੀਂ ਲੜੀ ਹੈ। ਇਸ ਪ੍ਰੋਗਰਾਮ ਵਿੱਚ ਇੱਕ ਲੈਕਚਰ ਦੇਣ ਲਈ ਹੇਮੰਤ ਸੋਰੇਨ ਨੂੰ ਸੱਦਾ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਵਿਦਿਆਰਥੀਆਂ ਨੇ ਹੇਮੰਤ ਲਈ ਇੱਕ ਪੱਤਰ ਲਿਖਿਆ, ਜਿਸ ਨੂੰ ਹੇਮੰਤ ਸੋਰੇਨ ਨੇ ਸਵੀਕਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਪੜ੍ਹੋ ਕਿਸਾਨੀ ਘੋਲ ਨਾਲ ਸਬੰਧਿਤ ਅੱਜ ਦੀਆਂ ਪੰਜ ਮੁੱਖ ਖ਼ਬਰਾਂ
ਹਾਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ 18ਵੇਂ ਸਲਾਨਾ ਭਾਰਤ ਸੰਮੇਲਨ ਦਾ ਪ੍ਰਬੰਧ 2021 ਦੀ 19 ਫਰਵਰੀ ਤੋਂ 21 ਫਰਵਰੀ ਤੱਕ ਕੀਤਾ ਜਾਣਾ ਹੈ। ਇਸ ਦੌਰਾਨ 20 ਫਰਵਰੀ ਦੇ ਦਿਨ ਹੇਮੰਤ ਸੋਰੇਨ ਆਪਣਾ ਭਾਸ਼ਣ ਦੇਣਗੇ। ਜ਼ਿਕਰਯੋਗ ਹੈ ਕਿ ਸਲਾਨਾ ਭਾਰਤ ਸੰਮੇਲਨ ਭਾਰਤ 'ਤੇ ਕੇਂਦਰਿਤ ਇੱਕ ਵੱਡਾ ਫੋਰਮ ਹੈ ਜਿਸ 'ਤੇ ਪੂਰੀ ਦੁਨੀਆਭਰ ਦੇ ਵਿਦਿਆਰਥੀਆਂ ਅਤੇ ਬੁੱਧਜੀਵੀਆਂ ਦੀ ਨਜ਼ਰ ਰਹਿੰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਜਾਂਚ 'ਚ ਲੱਗੀ ਪੁਲਸ
NEXT STORY