ਵੱਡੀ ਖ਼ਬਰ: ਕਿਸਾਨ ਆਗੂਆਂ ਨੇ ਤੈਅ ਕੀਤਾ ਕੇਂਦਰ ਨਾਲ ਬੈਠਕ ਦਾ ਸਮਾਂ ਅਤੇ ਤਾਰੀਖ਼
ਕੇਂਦਰ ਸਰਕਾਰ ਵਲੋਂ ਭੇਜੀ ਗਈ ਦੂਜੀ ਚਿੱਠੀ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਮੰਥਨ ਕੀਤਾ। ਮੰਥਨ ਤੋਂ ਬਾਅਦ ਆਖ਼ਰਕਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮਾਂ ਅਤੇ ਤਾਰੀਖ਼ ਮਿੱਥ ਲਈ ਹੈ। ਕਿਸਾਨ 29 ਦਸੰਬਰ 2020 ਨੂੰ ਵਿਗਿਆਨ ਭਵਨ ’ਚ ਸਵੇਰੇ 11.00 ਵਜੇ ਬੈਠਕ ਕਰਨਗੇ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਖੇਤੀ ਮੰਤਰਾਲਾ ਨੂੰ ਇਸ ਬਾਬਤ ਚਿੱਠੀ ਵੀ ਭੇਜੀ ਹੈ।
‘ਸਾਨੂੰ ਕੋਈ ਕਾਹਲੀ ਨਹੀਂ, ਕਾਨੂੰਨ ਵਾਪਸ ਹੋਣ ਤੱਕ ਸਰਹੱਦਾਂ ’ਤੇ ਰਹਾਂਗੇ ਡਟੇ’
ਕੇਂਦਰ ਸਰਕਾਰ ਦੇ ਨਵੇਂ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਅੱਜ ਯਾਨੀ ਕਿ ਸ਼ਨੀਵਾਰ ਨੂੰ 31ਵੇਂ ਦਿਨ ’ਚ ਪ੍ਰਵੇਸ਼ ਕਰ ਗਿਆ ਹੈ। ਕਿਸਾਨ ਜਥੇਬੰਦੀਆਂ ਵਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ’ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨਾਲ 5 ਦੌਰ ਦੀ ਗੱਲਬਾਤ ਬੇਸਿੱਟਾ ਰਹੀ। ਗੱਲਬਾਤ ਦੇ ਨਵੇਂ ਪ੍ਰਸਤਾਵ ’ਤੇ ਕਿਸਾਨ ਜਥੇਬੰਦੀਆਂ ਕੀ ਜਵਾਬ ਦੇਣਗੀਆਂ, ਇਹ ਅੱਜ ਹੋਣ ਵਾਲੀ ਬੈਠਕ ’ਚ ਤੈਅ ਹੋਵੇਗਾ।
ਸੰਯੁਕਤ ਕਿਸਾਨ ਮੋਰਚਾ ਦੀ ਵਿਚਾਰ-ਚਰਚਾ; ਲਏ ਗਏ ਇਹ ਅਹਿਮ ਫ਼ੈਸਲੇ
ਸੰਯੁਕਤ ਕਿਸਾਨ ਮੋਰਚੇ ਕਿਸਾਨਾਂ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਅੱਜ ਮੁੜ ਸਾਫ਼ ਕੀਤਾ ਹੈ ਕਿ ਉਹ ਖੁੱਲ੍ਹੇ ਮਨ ਨਾਲ ਸਰਕਾਰ ਲਈ ਵਿਚਾਰ ਚਰਚਾ ਕਰਨ ਲਈ ਤਿਆਰ ਹਨ। ਇਸ ਲਈ ਅਸੀਂ ਫ਼ੈਸਲਾ ਲਿਆ ਹੈ ਕਿ 29 ਦਸੰਬਰ 2020 ਨੂੰ ਵਿਗਿਆਨ ਭਵਨ ’ਚ ਸਵੇਰੇ 11.00 ਵਜੇ ਸਰਕਾਰ ਨਾਲ ਬੈਠਕ ਕਰਨਗੇ।
ਕਿਸਾਨ ਸੰਘਰਸ਼: ‘ਐਂਟੀਲੀਆ’ ਨੂੰ ਵੰਗਾਰ ਰਹੀਆਂ ‘ਟਰਾਲੀਆਂ’
ਦੋਸਤੋ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਐਂਟੀਲੀਆ (Antilia) ਦਾ ਨਾਂ ਨਹੀਂ ਸੁਣਿਆ ਹੋਣਾ। ਸੁਣੋਗੇ ਵੀ ਕਿਵੇਂ, ਇਹ ਸ਼ਬਦ ਨਾ ਕਿਸੇ ਸਿਲੇਬਸ ਵਿਚ ਲੱਗਾ ਹੈ ਤੇ ਨਾ ਕਿਤੇ ਡਿਕਸ਼ਨਰੀ ਵਿਚ ਆਇਆ ਹੈ, ਉਂਝ ਇਸ ਸ਼ਬਦ ਨੇ ਤੁਹਾਡੇ ਹਿੱਸੇ ਦਾ ਸਾਰਾ ਅਸਮਾਨ ਮੱਲਿਆ ਹੋਇਆ ਹੈ। ਐਂਟੀਲੀਆ ਦੱਖਣੀ ਮੁੰਬਈ ਵਿਚ ਬਣਾਇਆ ਇਕ ਮਹਿਲਨੁਮਾ ਘਰ ਹੈ ਜਿੱਥੇ ਸੱਤਾ ਦਾ ਸਭ ਤੋਂ ਵੱਡਾ ‘ਯਾਰ’ ਰਿਲਾਇੰਸ ਇੰਡਸਟਰੀ ਦਾ ਮਾਲਕ ਮੁਕੇਸ਼ ਅੰਬਾਨੀ ਵਸਦਾ ਹੈ ਜਿਹੜਾ ਦੁਨੀਆ ਦੇ 10 ਅਮੀਰ ਆਦਮੀਆਂ ਵਿੱਚੋਂ ਚੌਥੇ ਨੰਬਰ ਤੇ ਹੈ ਤੇ ਜੇ ਸੱਤਾ ਦੀ ਮਿਹਰਬਾਨੀ ਏਦਾਂ ਹੀ ਰਹੀ ਤਾਂ ਇਸ ਨੇ ਜਲਦੀ ਪਹਿਲੇ ਨੰਬਰ ਤੇ ਆ ਜਾਣਾ ਹੈ।
ਪੰਜਾਬ ਤੋਂ ਵੱਡੀ ਗਿਣਤੀ ’ਚ ਕਿਸਾਨਾਂ ਦਾ ‘ਦਿੱਲੀ ਕੂਚ’, ਕਿਸਾਨ ਮੋਰਚੇ ਨੇ ਲਿਆ ਇਹ ਫ਼ੈਸਲਾ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਸਰਹੱਦ ’ਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਹਜ਼ਾਰਾਂ ਕਿਸਾਨ ਜੱਥੇ ਦੇ ਰੂਪ ਵਿਚ ਧਰਨੇ ਵਾਲੀ ਥਾਂ ’ਤੇ ਰਵਾਨਾ ਹੋ ਚੁੱਕੇ ਹਨ। ਸ਼ਨੀਵਾਰ ਯਾਨੀ ਕਿ ਅੱਜ ਲੱਗਭਗ 15 ਹਜ਼ਾਰ ਕਿਸਾਨਾਂ ਨੇ ਸੰਗਰੂਰ ਦੇ ਜ਼ਿਲ੍ਹੇ ਖਨੌਰੀ ਤੋਂ ਦਿੱਲੀ ਵੱਲ ਕੂਚ ਕੀਤਾ। ਇਸ ’ਚ ਬੱਚੇ, ਬੀਬੀਆਂ ਅਤੇ ਪੁਰਸ਼ ਸ਼ਾਮਲ ਹਨ। ਇਨ੍ਹਾਂ ਲੋਕਾਂ ਦਾ ਸ਼ੁੱਕਰਵਾਰ ਰਾਤ ਤੋਂ ਹੀ ਖਨੌਰੀ ਸਰਹੱਦ ’ਤੇ ਪੁੱਜਣਾ ਸ਼ੁਰੂ ਹੋ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
AAP ਦੇ ਮੁਹੱਲਾ ਕਲੀਨਿਕ ਦੇ ਤਰਜ 'ਤੇ ਗੁਜਰਾਤ ਸਰਕਾਰ ਨੇ ਸ਼ੁਰੂ ਕੀਤਾ ਦੀਨਦਿਆਲ ਕਲੀਨਿਕ
NEXT STORY