ਨੈਸ਼ਨਲ ਡੈਸਕ : ਭਾਰਤ ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ ਸਦਾ ਚੋਣਾਂ ਦਾ ਮਸਲਾ ਰਹੀ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕਈ ਸਰਕਾਰਾਂ ਸੁੱਟ ਦਿੱਤੀਆਂ ਹਨ। ਇਸ ਦੀ ਵਧਦੀ ਕੀਮਤ ਦੇਸ਼ ਦੀ ਦਸ਼ਾ ਅਤੇ ਦਿਸ਼ਾ ਨਿਰਧਾਰਿਤ ਕਰਦੀ ਹੈ। ਦੇਸ਼ ਦੀ ਅਰਥਵਿਵਸਥਾ 'ਤੇ ਤੇਲ ਦੀ ਕੀਮਤਾਂ ਦਾ ਅਸਰ ਪੈਂਦਾ ਹੈ। ਜੇਕਰ ਪੈਟਰੋਲ-ਡੀਜ਼ਲ ਦੇ ਭਾਅ ਵਧ ਜਾਂਦੇ ਹਨ, ਤਾਂ ਹਾਹਾਕਾਰ ਮਚ ਜਾਂਦੀ ਹੈ, ਲੋਕਾਂ ਦੀ ਰਸੋਈ 'ਤੇ ਦਬਾਅ ਵਧ ਜਾਂਦਾ ਹੈ। ਮਹਿੰਗਾਈ ਵਧ ਜਾਂਦੀ ਹੈ। ਭਾਰਤ ਵਿੱਚ ਜ਼ਿਆਦਾਤਰ ਸ਼ਹਿਰਾਂ ਵਿੱਚ ਇਸ ਵੇਲੇ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਭਾਅ 'ਤੇ ਵਿਕ ਰਿਹਾ ਹੈ, ਪਰ ਇੱਕ ਦੇਸ਼ ਅਜਿਹਾ ਵੀ ਹੈ, ਜਿਥੇ ਮਾਚਿਸ ਦੀ ਡੱਬੀ ਤੋਂ ਵੀ ਸਸਤਾ ਪੈਟਰੋਲ ਮਿਲਦਾ ਹੈ। ਜਿਨ੍ਹੇ ਵਿੱਚ ਤੁਸੀਂ ਭਾਰਤ ਵਿੱਚ ਇੱਕ ਲੀਟਰ ਤੇਲ ਖਰੀਦਦੇ ਹੋ, ਉਨ੍ਹਾਂ ਵਿੱਚ ਉਥੇ ਟੈਂਕੀ ਫੁੱਲ ਕਰਵਾ ਸਕਦੇ ਹੋ।
ਕਿੱਥੇ ਮਿਲਦਾ ਹੈ ਸਭ ਤੋਂ ਸਸਤਾ ਪੈਟਰੋਲ
ਦੁਨੀਆ ਵਿੱਚ ਸਭ ਤੋਂ ਸਸਤਾ ਪੈਟਰੋਲ ਵੇਨੇਜ਼ੂਆਲਾ ਵਿੱਚ ਵਿਕ ਰਿਹਾ ਸੀ, ਪਰ ਹੁਣ ਸਥਿਤੀ ਬਦਲ ਗਈ ਹੈ। ਹੁਣ ਦੁਨੀਆ ਵਿੱਚ ਸਭ ਤੋਂ ਸਸਤਾ ਤੇਲ ਈਰਾਨ ਅਤੇ ਲੀਬੀਆ ਵਿੱਚ ਮਿਲਦਾ ਹੈ। ਇਥੇ ਪਾਣੀ ਦੀ ਬੋਤਲ ਨਾਲੋਂ ਵੀ ਸਸਤਾ ਤੇਲ ਵਿਕਦਾ ਹੈ। ਪੱਛਮੀ ਏਸ਼ੀਆਈ ਦੇਸ਼ ਈਰਾਨ ਕੋਲ ਵੀ ਤੇਲ ਦਾ ਵੱਡਾ ਖਜ਼ਾਨਾ ਹੈ। ਇੱਥੇ ਪੈਟਰੋਲ ਦੀ ਕੀਮਤ 0.029 ਡਾਲਰ ਪ੍ਰਤੀ ਲੀਟਰ, ਯਾਨੀ 2.42 ਰੁਪਏ ਪ੍ਰਤੀ ਲੀਟਰ ਹੈ। ਮਤਲਬ ਜੇਕਰ ਤੁਸੀਂ ਆਪਣੀ ਗੱਡੀ ਦੀ 30 ਲੀਟਰ ਦੀ ਟੈਂਕੀ ਭਰਵਾਉਂਦੇ ਹੋ, ਤਾਂ ਤੁਹਾਡੇ ਸਿਰਫ 72.6 ਰੁਪਏ ਖਰਚੇ ਹੋਣਗੇ। ਹੁਣ ਸੋਚੋ, ਪੰਜਾਬ ਵਿੱਚ ਜਿੱਥੇ ਇੱਕ ਲੀਟਰ ਪੈਟਰੋਲ ਲਈ ਤੁਸੀਂ 96 ਤੋਂ 99 ਰੁਪਏ ਤਕ ਖਰਚਦੇ ਹੋ, ਉਥੇ 70-75 ਰੁਪਏ ਵਿੱਚ ਤੁਹਾਡੀ ਗੱਡੀ ਦੀ ਟੈਂਕੀ ਭਰ ਜਾਵੇਗੀ
ਦੁਨੀਆ ਦਾ ਸਭ ਤੋਂ ਸਸਤਾ ਪੈਟਰੋਲ
ਦੁਨੀਆ ਦਾ ਸਭ ਤੋਂ ਸਸਤਾ ਪੈਟਰੋਲ ਈਰਾਨ ਵਿੱਚ ਵਿਕ ਰਿਹਾ ਹੈ, ਕਿਉਂਕਿ ਇੱਥੇ ਤੇਲ ਦੇ ਵੱਡੇ ਭੰਡਾਰ ਹਨ। ਦੂਜੇ ਨੰਬਰ 'ਤੇ ਲੀਬੀਆ ਹੈ, ਜਿੱਥੇ ਪੈਟਰੋਲ ਦੀ ਕੀਮਤ 0.031 ਡਾਲਰ, ਯਾਨੀ 2.57 ਰੁਪਏ ਪ੍ਰਤੀ ਲੀਟਰ ਹੈ। ਤੀਜੇ ਨੰਬਰ 'ਤੇ ਵੇਨੇਜ਼ੂਆਲਾ ਹੈ, ਜਿੱਥੇ ਤੇਲ ਦੀ ਕੀਮਤ 0.035 ਡਾਲਰ, ਯਾਨੀ 2.91 ਰੁਪਏ ਪ੍ਰਤੀ ਲੀਟਰ ਹੈ। ਭਾਰਤ ਦੇ ਮੁਕਾਬਲੇ ਪਾਕਿਸਤਾਨ ਅਤੇ ਚੀਨ ਵਿੱਚ ਪੈਟਰੋਲ ਵਿਕ ਰਿਹਾ ਹੈ।
ਦੁਨੀਆ ਦਾ ਸਭ ਤੋਂ ਮਹਿੰਗਾ ਪੈਟਰੋਲ
ਜਿੱਥੇ ਸਭ ਤੋਂ ਸਸਤਾ ਪੈਟਰੋਲ ਈਰਾਨ ਵਿੱਚ ਮਿਲਦਾ ਹੈ, ਉਥੇ ਸਭ ਤੋਂ ਮਹਿੰਗਾ ਪੈਟਰੋਲ ਹਾਂਗ ਕਾਂਗ ਵਿੱਚ ਵਿਕਦਾ ਹੈ। ਉਥੇ 1 ਲੀਟਰ ਪੈਟਰੋਲ ਦੀ ਕੀਮਤ 3.096 ਡਾਲਰ, ਯਾਨੀ 257.03 ਰੁਪਏ ਹੈ। ਅਸਲ ਵਿੱਚ, ਇਸ ਦੇਸ਼ ਨੂੰ ਆਪਣੀ ਲੋੜ ਦਾ ਜ਼ਿਆਦਾਤਰ ਹਿੱਸਾ ਦਰਾਮਦ ਕਰਨਾ ਪੈਂਦਾ ਹੈ, ਜਿਸ ਕਰਕੇ ਇੱਥੇ ਤੇਲ ਦੁਨੀਆ ਵਿੱਚ ਸਭ ਤੋਂ ਮਹਿੰਗਾ ਵਿਕਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੇਵਾਮੁਕਤ ਇੰਜੀਨੀਅਰ ਕੋਲੋਂ ਛਾਪੇਮਾਰੀ 'ਚ ਮਿਲੇ 10 ਫਲੈਟ, 1.5 ਕਿਲੋ ਸੋਨਾ ਤੇ ਕਰੋੜਾਂ ਰੁਪਏ
NEXT STORY