ਕੁਰੂਕੁਸ਼ੇਤਰ- ਹਰਿਆਣਾ ਦੇ ਕੁਰੂਕੁਸ਼ੇਤਰ 'ਚ ਆਯੋਜਿਤ ਡੇਅਰੀ ਸ਼ੋਅ ਦੇ ਨਤੀਜੇ ਜਾਰੀ ਕੀਤੇ ਗਏ ਹਨ। ਕਰਨਾਲ ਦੇ ਝਨਝਾੜੀ ਪਿੰਡ ਵਾਸੀ ਸਾਹਿਲ ਮੈਹਲਾ ਦੀ ਐੱਚ.ਐੱਫ. ਨਸਲ ਦੀ ਗਾਂ ਨੇ 80 ਕਿਲੋ 756 ਗ੍ਰਾਮ ਨਾਲ ਏਸ਼ੀਆ 'ਚ ਸਭ ਤੋਂ ਵੱਧ ਦੁੱਧ ਦੇਣ ਦਾ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ 72 ਕਿਲੋ 390 ਗ੍ਰਾਮ ਦਾ ਰਿਕਾਰਡ ਹੈ।
ਇਹ ਵੀ ਪੜ੍ਹੋ : ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ
ਦੂਜਾ ਸਥਾਨ ਵੀ ਉਨ੍ਹਾਂ ਦੀ ਗਾਂ ਨੇ 68 ਕਿਲੋ 977 ਗ੍ਰਾਮ ਦੁੱਧ ਦੇ ਕੇ ਜਿੱਤਿਆ ਹੈ। ਡੀ.ਐੱਫ.ਏ. ਦੇ ਜਨਰਲ ਸਕੱਤਰ ਪੋਰਸ ਮੈਹਲਾ ਨੇ ਦੱਸਿਆ ਕਿ ਜਰਸੀ ਗਾਂ ਕੈਟੇਗਰੀ 'ਚ 42 ਕਿਲੋ 450 ਗ੍ਰਾਮ ਦੁੱਧ ਦੇਣ ਵਾਲੀ ਨਵਾਂ ਸ਼ਹਿਰ ਦੇ ਪ੍ਰਤੀਪਾਲ ਸਿੰਘ ਦੀ ਗਾਂ ਪਹਿਲੇ ਸਥਾਨ 'ਤੇ ਰਹੀ। ਮੁਰਾਹ ਮੱਝ ਕੈਟੇਗਰੀ 'ਚ 28 ਕਿਲੋਗ੍ਰਾਮ ਦੁੱਧ ਨਾਲ ਨਰੇਸ਼ ਬੇਨੀਵਾਲ ਦੀ ਮੱਝ ਪਹਿਲੇ ਨੰਬਰ 'ਤੇ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਕਸਲੀ ਹਮਾਇਤੀ ਹੋਣ ਦੇ ਦੋਸ਼ ਹੇਠ ਸਕੂਲ ਅਧਿਆਪਕ ਗ੍ਰਿਫ਼ਤਾਰ
NEXT STORY