ਪ੍ਰਯਾਗਰਾਜ- ਇਲਾਹਾਬਾਦ ਹਾਈ ਕੋਰਟ ਨੇ ਇਕ ਮਾਮਲੇ 'ਚ ਕਿਹਾ ਕਿ ਬਾਲ਼ਗ ਹੋਣ 'ਤੇ ਵਿਅਕਤੀ ਆਪਣੀ ਇੱਛਾ ਨਾਲ ਅਤੇ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜੀ ਸਕਦਾ ਹੈ। ਕੋਰਟ ਨੇ ਏਟਾ ਜ਼ਿਲ੍ਹੇ ਦੀ ਇਕ ਕੁੜੀ ਵਲੋਂ ਦੂਜੇ ਧਰਮ ਦੇ ਵਿਅਕਤੀ ਨਾਲ ਵਿਆਹ ਕਰਨ ਨੂੰ ਜਾਇਜ਼ ਠਹਿਰਾਇਆ ਅਤੇ ਉਸ ਵਿਅਕਤੀ ਵਿਰੁੱਧ ਦਰਜ ਸ਼ਿਕਾਇਤ ਰੱਦ ਕਰ ਦਿੱਤੀ। ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਜੱਜ ਪੰਕਜ ਨਕਵੀ ਅਤੇ ਜੱਜ ਵਿਵੇਕ ਅਗਰਵਾਲ ਦੀ ਬੈਂਚ ਨੇ 18 ਦਸੰਬਰ ਨੂੰ ਦਿੱਤੇ ਇਕ ਫੈਸਲੇ 'ਚ ਕਿਹਾ ਕਿ ਪਟੀਸ਼ਨਕਰਤਾ ਸ਼ਿਖਾ ਹਾਈ ਸਕੂਲ ਦੇ ਪ੍ਰਮਾਣ ਪੱਤਰ ਅਨੁਸਾਰ ਬਾਲ਼ਗ ਹੋ ਚੁਕੀ ਹੈ, ਉਸ ਨੂੰ ਆਪਣੀ ਇੱਛਾ ਅਤੇ ਸਰਤਾਂ ਨਾਲ ਜੀਵਨ ਜਿਊਣ ਦਾ ਹੱਕ ਹੈ। ਉਸ ਨੇ ਆਪਣੇ ਪਤੀ ਸਲਮਾਨ ਉਰਫ਼ ਕਰਨ ਨਾਲ ਜੀਵਨ ਜਿਊਣ ਦੀ ਇੱਛਾ ਜਤਾਈ ਹੈ, ਇਸ ਲਈ ਉਹ ਅੱਗੇ ਵੱਧਣ ਲਈ ਆਜ਼ਾਦ ਹਨ।
ਇਹ ਵੀ ਪੜ੍ਹੋ : ਕੇਰਲ ਦੇ ਕਿਸਾਨਾਂ ਨੇ ਖੋਲ੍ਹੇ ਦਿਲ ਦੇ ਬੂਹੇ, ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨਾਂ ਲਈ ਭੇਜੇ 16 ਟਨ ਅਨਾਨਾਸ
ਦੱਸਣਯੋਗ ਹੈ ਕਿ ਏਟਾ ਜ਼ਿਲ੍ਹੇ ਦੇ ਕੋਤਵਾਲੀ ਦੇਹਾਤ ਪੁਲਸ ਥਾਣੇ 'ਚ 27 ਦਸੰਬਰ 2020 ਨੂੰ ਸਲਮਾਨ ਉਰਫ਼ ਕਰਨ ਵਿਰੁੱਧ ਆਈ.ਪੀ.ਸੀ. ਦੀ ਧਾਰਾ 366 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਨੂੰ ਕੋਰਟ ਨੇ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਏਟਾ ਜ਼ਿਲ੍ਹੇ ਦੇ ਮੁੱਖ ਨਿਆਇਕ ਮੈਜਿਸਟਰੇਟ ਨੇ 7 ਦਸੰਬਰ 2020 ਦੇ ਆਪਣੇ ਆਦੇਸ਼ 'ਚ ਸ਼ਿਖਾ ਨੂੰ ਬਾਲ ਕਲਿਆਣ ਕਮੇਟੀ ਨੂੰ ਸੌਂਪ ਦਿੱਤਾ ਸੀ, ਜਿਸ ਨੇ 8 ਦਸੰਬਰ 2020 ਨੂੰ ਸ਼ਿਖਾ ਨੂੰ ਉਸ ਦੀ ਇੱਛਾ ਦੇ ਬਿਨਾਂ ਉਸ ਦੇ ਮਾਂ-ਬਾਪ ਨੂੰ ਸੌਂਪ ਦਿੱਤਾ। ਕੋਰਟ ਨੇ ਕਿਹਾ ਕਿ ਮੁੱਖ ਨਿਆਇਕ ਮੈਜਿਸਟਰੇਟ ਅਤੇ ਬਾਲ ਕਲਿਆਣ ਕਮੇਟੀ ਦੀ ਕਾਰਵਾਈ 'ਚ ਕਾਨੂੰਨੀ ਪ੍ਰਬੰਧਾਂ ਦੇ ਇਸਤੇਮਾਲ 'ਚ ਕਮੀ ਦੇਖੀ ਗਈ। ਦੱਸਣਯੋਗ ਹੈ ਕਿ ਕੋਰਟ ਦੇ ਨਿਰਦੇਸ਼ 'ਤੇ ਸ਼ਿਖਾ ਨੂੰ ਪੇਸ਼ ਕੀਤਾ ਗਿਆ, ਜਿਸ ਨੇ ਦੱਸਿਆ ਕਿ ਹਾਈ ਸਕੂਲ ਪ੍ਰਮਾਣ ਪੱਤਰ ਅਨੁਸਾਰ ਉਸ ਦੀ ਤਾਰੀਖ਼ 4 ਅਕਤੂਬਰ 1999 ਹੈ ਅਤੇ ਉਹ ਬਾਲ਼ਗ ਹੈ।
ਇਹ ਵੀ ਪੜ੍ਹੋ : ਸਿੰਘੂ ਸਰਹੱਦ ’ਤੇ ਡਟੇ ਕਿਸਾਨਾਂ ਨੇ ਥਾਲੀਆਂ-ਪੀਪੇ ਖੜਕਾ PM ਮੋਦੀ ਦੀ ‘ਮਨ ਕੀ ਬਾਤ’ ਦਾ ਕੀਤਾ ਵਿਰੋਧ (ਤਸਵੀਰਾਂ)
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਫਿਰੋਜ਼ ਸ਼ਾਹ ਕੋਟਲਾ ਮੈਦਾਨ ’ਤੇ ਲੱਗਾ ਅਰੁਣ ਜੇਤਲੀ ਦਾ 6 ਫੁੱਟ ਦਾ ਬੁੱਤ, ਅਮਿਤ ਸ਼ਾਹ ਨੇ ਕੀਤਾ ਉਦਘਾਟਨ
NEXT STORY