ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਇਕ ਜਨਾਨੀ ਨੂੰ 24 ਹਫ਼ਤਿਆਂ ਤੋਂ ਵੱਧ ਸਮੇਂ ਦਾ ਆਪਣਾ ਭਰੂਣ ਖ਼ਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ, ਕਿਉਂਕਿ ਭਰੂਣ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਨ ਅਣਜੰਮ੍ਹੇ ਸ਼ਿਸ਼ੂ ਦੇ ਜਿਊਂਦੇ ਰਹਿਣ ਦੀ ਗੂੰਜਾਇਸ਼ ਬਹੁਤ ਘੱਟ ਹੁੰਦੀ। ਹਾਈ ਕੋਰਟ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ 24 ਸਾਲਾ ਜਨਾਨੀ ਦੀ ਜਾਂਚ ਲਈ ਗਠਿਤ ਮੈਡੀਕਲ ਬੋਰਡ ਨੇ ਉਸ ਨੂੰ ਗਰਭ ਖ਼ਤਮ ਕਰਨ ਦੇ ਖ਼ਤਰਿਆਂ ਤੋਂ ਜਾਣੂੰ ਕਰਵਾਇਆ ਅਤੇ ਇਹ ਰਾਏ ਵੀ ਦਿੱਤੀ ਕਿ ਉਹ ਮੈਡੀਕਲ ਪ੍ਰਕਿਰਿਆ ਲਈ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਹਨ।
ਜੱਜ ਰੇਖਾ ਪੱਲੀ ਨੇ ਕਿਹਾ,‘‘ਮੈਡੀਕਲ ਬੋਰਡ ਨੇ ਸਪੱਸ਼ਟ ਰੂਪ ਨਾਲ ਕਿਹਾ ਹੈ ਕਿ ਪਟੀਸ਼ਨਕਰਤਾ (ਜਨਾਨੀ) ਦਾ ਭਰੂਣ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਨ ਅਣਜੰਮ੍ਹੇ ਸ਼ਿਸ਼ੂ ਦੇ ਜੀਵਨ ਲਈ ਪ੍ਰਤੀਕੂਲ ਸਥਿਤੀਆਂ ਪੈਦਾ ਹੋਣ ਦੀ ਸੰਭਾਵਨਾ ਹੈ ਅਤੇ ਜੇਕਰ ਭਰੂਣ ਨੂੰ ਅੱਗੇ ਵਿਕਸਿਤ ਹੋਣ ਦਿੱਤਾ ਜਾਂਦਾ ਹੈ ਤਾਂ ਬੱਚੇ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ।’’ ਅਦਾਲਤ ਨੇ ਕਿਹਾ ਕਿ ਇਹ ਵੀ ਇਕ ਤੱਥ ਹੈ ਕਿ ਪਟੀਸ਼ਨਕਰਤਾ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਉਸ ਦੀ ਗਰਭਅਵਸਥਾ ਖ਼ਤਮ ਕਰਨ ਲਈ ਸਿਹਤਮੰਦ ਪਾਇਆ ਗਿਆ ਹੈ ਅਤੇ ਅਜਿਹੇ ’ਚ ਅਦਾਲਤ ਦਾ ਵਿਚਾਰ ਹੈ ਕਿ ਪਟੀਸ਼ਨ ਸਵੀਕਾਰ ਕੀਤੇ ਜਾਣ ਯੋਗ ਹੈ। ਅਦਾਲਤ ਨੇ ਜਨਾਨੀ ਨੂੰ ਇੱਥੇ ਇਕ ਹਸਪਤਾਲ ’ਚ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਦਾਲਤ ਨੇ ਆਪਣੇ ਪਹਿਲੇ ਆਦੇਸ਼ ਦੇ ਅਨੁਰੂਪ ਜਲਦ ਮੈਡੀਕਲ ਬੋਰਡ ਗਠਿਤ ਕਰਨ ਲਈ ਸਰਗਰਮੀ ਨਾਲ ਕਦਮ ਚੁੱਕਣ ਨੂੰ ਲੈ ਕੇ ਹਸਪਤਾਲ ਦੀ ਸ਼ਲਾਘਾ ਕੀਤੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਵਿਆਹ ਦੇ 45 ਸਾਲ ਬਾਅਦ ਘਰ ’ਚ ਗੂੰਜੀ ਕਿਲਕਾਰੀ, 70 ਸਾਲ ਦੀ ਬਜ਼ੁਰਗ ਬੀਬੀ ਬਣੀ ਮਾਂ
NEXT STORY