ਜੈਪੁਰ : ਜੈਪੁਰ ਵਿੱਚ ਰਾਜਸਥਾਨ ਹਾਈ ਕੋਰਟ ਦੀ ਇਮਾਰਤ ਵਿਚ ਬੰਬ ਰੱਖੇ ਜਾਣ ਅਤੇ ਉਸ ਨੂੰ ਉਡਾਉਣ ਦੀ ਧਮਕੀ ਮਿਲਣ ਦੀ ਸੂਚਨਾ ਮਿਲੀ। ਇਸ ਧਮਕੀ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਹਾਈ ਕੋਰਟ ਦੇ ਰਜਿਸਟਰਾਰ ਨੂੰ ਜੈਪੁਰ ਵਿੱਚ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਇੱਕ ਈਮੇਲ ਮਿਲਿਆ, ਜਿਸ ਦੀ ਸੂਚਨਾ ਉਹਨਾਂ ਨੇ ਪੁਲਸ ਨੂੰ ਦਿੱਤੀ।
ਪੜ੍ਹੋ ਇਹ ਵੀ : ਵੱਡਾ ਝਟਕਾ : ਮਹਿੰਗੀ ਹੋਈ ਬਿਜਲੀ, ਭਲਕੇ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਅੱਤਵਾਦ ਵਿਰੋਧੀ ਦਸਤੇ, ਏਟੀਐਸ ਅਤੇ ਕੁੱਤਿਆਂ ਦੇ ਦਸਤੇ ਦੀਆਂ ਟੀਮਾਂ ਅਦਾਲਤ ਦੇ ਅਹਾਤੇ ਵਿੱਚ ਪਹੁੰਚ ਗਈਆਂ। ਉਹਨਾਂ ਨੇ ਅਹਾਤੇ ਵਿਚ ਮੌਜੂਦ ਸਾਰੇ ਲੋਕਾਂ ਨੂੰ ਬਾਹਰ ਜਾਣ ਲਈ ਕਿਹਾ ਅਤੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਜਾਂਚ ਕਰ ਹੀ ਪੁਲਸ ਨੇ ਕਿਹਾ, "ਅਦਾਲਤ ਦੇ ਅਹਾਤੇ ਦੀ ਤਲਾਸ਼ੀ ਅਤੇ ਜਾਂਚ ਲਈ ਖਾਲੀ ਕਰਵਾ ਲਿਆ ਗਿਆ।" ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਸ਼ਹਿਰ ਦੇ ਕਈ ਸਕੂਲਾਂ ਅਤੇ ਸਥਾਨਕ ਅਦਾਲਤਾਂ ਨੂੰ ਅਜਿਹੀਆਂ ਧਮਕੀਆਂ ਮਿਲੀਆਂ ਸਨ, ਜੋ ਬਾਅਦ ਵਿੱਚ ਝੂਠੀਆਂ ਸਾਬਤ ਹੋਈਆਂ।
ਪੜ੍ਹੋ ਇਹ ਵੀ : 125 ਯੂਨਿਟ ਮੁਫ਼ਤ ਬਿਜਲੀ, 1 ਕਰੋੜ ਨੌਜਵਾਨਾਂ ਨੂੰ ਮਿਲੇਗੀ ਨੌਕਰੀ! ਚੋਣਾਂ ਨੂੰ ਲੈ ਕੇ NDA ਦਾ ਵੱਡਾ ਐਲਾਨ
ਮੇਰੀ ਨਿੱਜੀ ਰਾਏ ਹੈ ਕਿ ਆਰਐਸਐਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ : ਖੜਗੇ
NEXT STORY