ਮੁੰਬਈ, (ਭਾਸ਼ਾ)– ਬੰਬੇ ਹਾਈ ਕੋਰਟ ਨੇ ਸ਼ੀਨਾ ਬੋਰਾ ਕਤਲਕਾਂਡ ਵਿਚ ਦੋਸ਼ੀ ਇੰਦ੍ਰਾਣੀ ਮੁਖਰਜੀ ਨੂੰ ਯੂਰਪ ਦੀ ਯਾਤਰਾ ’ਤੇ ਜਾਣ ਦੀ ਇਜਾਜ਼ਤ ਦੇਣ ਵਾਲੇ ਵਿਸ਼ੇਸ਼ ਅਦਾਲਤ ਦੇ ਹੁਕਮ ’ਤੇ ਮੰਗਲਵਾਰ ਨੂੰ ਅੰਤਰਿਮ ਰੋਕ ਲਾ ਦਿੱਤੀ।
ਇੰਦ੍ਰਾਣੀ ’ਤੇ 2012 ਵਿਚ ਆਪਣੀ ਬੇਟੀ ਸ਼ੀਨਾ ਬੋਰਾ ਦੇ ਕਤਲ ਦਾ ਦੋਸ਼ ਹੈ ਅਤੇ ਉਹ ਫਿਲਹਾਲ ਜ਼ਮਾਨਤ ’ਤੇ ਹੈ। ਜਸਟਿਸ ਐੱਸ. ਵੀ. ਕੋਤਵਾਲ ਦੀ ਸਿੰਗਲ ਬੈਂਚ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦੇ ਹੁਕਮ ਖਿਲਾਫ ਸੀ. ਬੀ. ਆਈ. ਦੀ ਪਟੀਸ਼ਨ ’ਤੇ ਜਸਟਿਸ ਐੱਸ. ਸੀ. ਚਾਂਡਕ ਦੀ ਨਿਯਮਿਤ ਬੈਂਚ ਸਾਹਮਣੇ 29 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਜਸਟਿਸ ਚਾਂਡਕ ਮੰਗਲਵਾਰ ਨੂੰ ਮੁਹੱਈਆ ਨਹੀਂ ਸਨ।
ਪ੍ਰੇਮਿਕਾ ਨਾਲ ਹੋਣਾ ਸੀ ਸੈਲੂਨ ਮਾਲਕ ਦਾ ਵਿਆਹ, ਵਿਆਹ ਵਾਲੇ ਦਿਨ ਚੁੱਕਿਆ ਖੌਫਨਾਕ ਕਦਮ
NEXT STORY