ਕਰਨਾਟਕ (ਵਾਰਤਾ)- ਕਰਨਾਟਕ ਦੇ ਸਿੱਖਿਆ ਮੰਤਰੀ ਬੀ.ਸੀ. ਨਾਗੇਸ਼ ਨੇ ਕਿਹਾ ਕਿ ਕਲਾਸਾਂ 'ਚ ਸਿਰਫ਼ ਵਰਦੀ ਦੀ ਮਨਜ਼ੂਰੀ ਹੈ, ਦੱਖਣੀ ਕੰਨੜ ਜ਼ਿਲ੍ਹੇ ਦੇ ਇਕ ਕਾਲਜ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਹਿਜਾਬ ਪਹਿਨੇ ਵਿਦਿਆਰਥੀਆਂ ਨੂੰ ਘਰ ਭੇਜ ਦਿੱਤਾ। ਘਟਨਾ ਮੰਗਲੁਰੂ ਯੂਨੀਵਰਸਿਟੀ ਕਾਲਜ ਦੀ ਹੈ। ਕਾਲਜ ਨੇ ਸਿੰਡੀਕੇਟ ਦੇ ਫ਼ੈਸਲੇ ਦੇ ਅਧੀਨ ਹਿਜਾਬ ਪਹਿਨਣ 'ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਜ਼ਿਆਦਾਤਰ ਮੁਸਲਿਮ ਵਿਦਿਆਰਥਣਾਂ ਸ਼ਨੀਵਾਰ ਨੂੰ ਬਿਨਾਂ ਹਿਜਾਬ ਦੇ ਕਲਾਸਾਂ 'ਚ ਸ਼ਾਮਲ ਹੋਈਆਂ ਪਰ 12 ਵਿਦਿਆਰਥਣਾਂ ਹਿਜਾਬ ਪਹਿਨ ਕੇ ਆਈਆਂ ਸਨ।
ਇਹ ਵੀ ਪੜ੍ਹੋ : ਦਿੱਲੀ : ਬਹਿਸ 'ਚ ਵਿਚ-ਬਚਾਅ ਕਰਨ ਗਏ ਵਿਅਕਤੀ ਦਾ ਗੋਲੀ ਮਾਰ ਕੇ ਕਤਲ, ਭਰਾ ਜ਼ਖ਼ਮੀ
ਉਨ੍ਹਾਂ ਨੇ ਹਿਜਾਬ ਪਹਿਨ ਕੇ ਕਲਾਸਾਂ 'ਚ ਜਾਣ ਦੀ ਮਨਜ਼ੂਰੀ ਦੇਣ 'ਤੇ ਜ਼ੋਰ ਦਿੱਤਾ। ਹਾਲਾਂਕਿ ਕਾਲਜ ਦੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਕਲਾਸਾਂ 'ਚ ਜਾਣ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਲਾਇਬਰੇਰੀ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਵਿਦਿਆਰਥਣਾਂ ਘਰ ਚਲੀ ਗਈਆਂ। ਜਿਵੇਂ ਕਿ ਜ਼ਿਲ੍ਹੇ 'ਚ ਹਿਜਾਬ ਮੁੱਦਾ ਮੁੜ ਉਭਰ ਰਿਹਾ ਹੈ, ਕਾਲਜ ਵਿਕਾਸ ਕਮੇਟੀ ਨੇ ਵਿਦਿਆਰਥਣਾਂ ਨੂੰ ਇਸ ਨੂੰ ਰੈਸਟ ਰੂਮ 'ਚ ਉਤਾਰਨ ਅਤੇ ਫਿਰ ਕਲਾਸਾਂ 'ਚ ਜਾਣ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਲੱਦਾਖ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਝਾਰਖੰਡ ਨੇ ਵੀ ਗੁਆਇਆ ਫ਼ੌਜੀ ਵੀਰ
NEXT STORY