ਸ਼ਿਮਲਾ, ਸ਼੍ਰੀਨਗਰ (ਸੰਤੋਸ਼, ਭਾਸ਼ਾ) - ਹਿਮਾਚਲ ਤੇ ਕਸ਼ਮੀਰ ਦੀਆਂ ਉੱਚੀਆਂ ਚੋਟੀਆਂ ’ਤੇ ਰਾਤ ਨੂੰ ਹਲਕੀ ਬਰਫ਼ਬਾਰੀ ਦਰਜ ਕੀਤੀ ਗਈ। ਬੀਤੇ 24 ਘੰਟਿਆਂ ਦੌਰਾਨ ਵੀ ਰੋਹਤਾਂਗ ਦੱਰੇ ਸਮੇਤ ਲਾਹੌਲ-ਸਪਿਤੀ ਤੇ ਚੰਬਾ ਜ਼ਿਲ੍ਹੇ ਦੇ ਉੱਪਰਲੇ ਖੇਤਰਾਂ ਵਿਚ ਹਲਕੀ ਬਰਫ਼ਬਾਰੀ ਹੋਈ ਪਰ ਸੂਬੇ ਦੀਆਂ ਪ੍ਰਮੁੱਖ ਸੈਰਗਾਹਾਂ ਸ਼ਿਮਲਾ, ਕੁਫਰੀ ਤੇ ਮਨਾਲੀ ’ਚ ਹੁਣ ਤਕ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਨਹੀਂ ਹੋਈ, ਜਿਸ ਦੀ ਸੈਲਾਨੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਪੜ੍ਹੋ ਇਹ ਵੀ - ਪੁਰਾਣੀ ਕਾਰ, ਬਾਈਕ, ਸਕੂਟਰ ਖਰੀਦਣ ਵਾਲੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਨਹੀਂ ਤਾਂ...
ਕਸ਼ਮੀਰ ਦੀ ਕੁਦਰਤੀ ਸੁੰਦਰਤਾ ਤਾਜ਼ਾ ਬਰਫਬਾਰੀ ਤੋਂ ਬਾਅਦ ਇਕ ਵਾਰ ਮੁੜ ਆਪਣੇ ਸਿਖਰ ’ਤੇ ਪਹੁੰਚ ਗਈ ਹੈ ਅਤੇ ਵਾਦੀ ਦੀਆਂ ਪ੍ਰਸਿੱਧ ਸੈਰਗਾਹਾਂ ’ਚ ਸੈਲਾਨੀਆਂ ਦੀ ਗਿਣਤੀ ਵਿਚ ਵਾਧਾ ਵੇਖਣ ਨੂੰ ਮਿਲਿਆ ਹੈ। ਬਰਫ਼ ਨਾਲ ਢਕੇ ਪਹਾੜ, ਜੰਮੀਆਂ ਹੋਈਆਂ ਝੀਲਾਂ, ਦੇਵਦਾਰ ਦੇ ਦਰੱਖਤਾਂ ’ਤੇ ਜੰਮੀ ਬਰਫ਼ ਅਤੇ ਸਰਦ ਮੌਸਮ ਨੇ ਕਸ਼ਮੀਰ ਨੂੰ ਇਕ ਵਾਰ ਮੁੜ ਸੈਲਾਨੀਆਂ ਦੀ ਪਹਿਲੀ ਪਸੰਦ ਬਣਾ ਦਿੱਤਾ ਹੈ। ਹਿਮਾਚਲ ਦੇ ਸਭ ਤੋਂ ਠੰਢੇ ਸਥਾਨਾਂ ’ਤੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੁਕੁਮਸੇਰੀ ’ਚ ਘੱਟੋ-ਘੱਟ ਤਾਪਮਾਨ ਮਾਈਨਸ 3.1 ਅਤੇ ਤਾਬੋ ’ਚ ਮਾਈਨਸ 2.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਪਾਣੀ ਦੇ ਸੋਮੇ ਜੰਮ ਗਏ ਹਨ ਅਤੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ
ਇਸ ਵਿਚਾਲੇ ਸਭ ਤੋਂ ਵੱਧ ਪ੍ਰੇਸ਼ਾਨੀ ਮੈਦਾਨੀ ਇਲਾਕਿਆਂ ਵਿਚ ਕੋਹਰੇ ਕਾਰਨ ਸਾਹਮਣੇ ਆ ਰਹੀ ਹੈ। ਪੰਜਾਬ-ਹਰਿਆਣਾ ’ਚ ਸੋਮਵਾਰ ਸਵੇਰੇ ਸੰਘਣੇ ਕੋਹਰੇ ਕਾਰਨ ਵਿਜ਼ੀਬਿਲਿਟੀ ਘਟ ਕੇ ਸਿਰਫ 20 ਮੀਟਰ ਰਹਿ ਗਈ, ਜਿਸ ਨਾਲ ਸੜਕ ਆਵਾਜਾਈ ਪ੍ਰਭਾਵਿਤ ਹੋਈ। ਪੰਜਾਬ-ਹਰਿਆਣਾ ’ਚ ਘੱਟੋ-ਘੱਟ ਤਾਪਮਾਨ 5 ਤੋਂ 10 ਡਿਗਰੀ ਵਿਚਾਲੇ ਦਰਜ ਕੀਤਾ ਗਿਆ। ਸ਼੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ ਸੋਮਵਾਰ ਸਵੇਰੇ ਸੰਚਾਲਨ ਸਬੰਧੀ ਕਾਰਨਾਂ ਕਰ ਕੇ 2 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਕੰਡੋਮ, ਸੋਨਾ ਜਾਂ ਖਾਣਾ.... ਦਿੱਲੀ ਵਾਲੇ ਰਾਤ ਨੂੰ ਸਭ ਤੋਂ ਜ਼ਿਆਦਾ ਕੀ ਕਰਦੇ ਹਨ ਆਰਡਰ?
NEXT STORY