ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਮੰਗਲਵਾਰ ਨੂੰ ਕਈ ਥਾਵਾਂ ’ਤੇ ਜ਼ੋਰਦਾਰ ਮੀਂਹ ਪਿਆ, ਜਿਸ ਨੇ ਸੁੱਕੇ ਵਰਗੇ ਹਾਲਾਤ ਤੋਂ ਰਾਹਤ ਪ੍ਰਦਾਨ ਕੀਤੀ। ਮੌਸਮ ਵਿਭਾਗ ਵਲੋਂ ਜਾਰੀ ਅਲਰਟ ਦਾ ਅਸਰ ਵੇਖਣ ਨੂੰ ਮਿਲਿਆ। ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਇੰਦਰਾ ਗਾਂਧੀ ਕਾਲਜ (ਆਈ. ਜੀ. ਐੱਮ. ਸੀ.)’ਚ ਮੰਗਲਵਾਰ ਦੁਪਹਿਰ ਬਾਅਦ ਪਏ ਮੀਂਹ ਕਾਰਨ ਐਮਰਜੈਂਸੀ ਵਿਭਾਗ ’ਚ ਪਾਣੀ ਭਰ ਗਿਆ। ਮੀਂਹ ਕਾਰਨ ਐਮਰਜੈਂਸੀ ਵਿਭਾਗ ਪੂਰੀ ਤਰ੍ਹਾਂ ਤਲਾਬ ’ਚ ਤਬਦੀਲ ਹੋ ਗਿਆ। ਪਾਣੀ ਭਰ ਜਾਣ ਕਾਰਨ ਜੇਰੇ ਇਲਾਜ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਐਮਰਜੈਂਸੀ ਵਾਰਡ ’ਚ ਭਰੇ ਪਾਣੀ ਨੂੰ ਕੱਢਣ ਲਈ ਲਾਏ ਗਏ ਸਿਸਟਮ ਨੂੰ ਖੋਲ੍ਹਣਾ ਪਿਆ। ਇਸ ਤੋਂ ਬਾਅਦ ਹੀ ਮਰੀਜ਼ਾਂ ਦਾ ਇਲਾਜ ਸੰਭਵ ਹੋ ਸਕਿਆ। ਮੀਂਹ ਦੇ ਪਾਣੀ ਕਾਰਨ ਐਮਰਜੈਂਸੀ ਵਿਭਾਗ ਤਲਾਬ ਬਣ ਗਿਆ। ਇੱਥੇ ਨਾ ਹੀ ਮਰੀਜ਼ਾਂ ਅਤੇ ਨਾ ਹੀ ਡਾਕਟਰਾਂ ਦੇ ਚੱਲਣ ਲਈ ਥਾਂ ਬਚੀ। ਸਾਰੇ ਇਲਾਜ ਤਾਂ ਦੂਰ ਖ਼ੁਦ ਨੂੰ ਬਚਾਉਣ ’ਚ ਲੱਗੇ ਹੋਏ ਸਨ।
ਦੱਸ ਦੇਈਏ ਕਿ ਐਮਰਜੈਂਸੀ ਵਿਭਾਗ ’ਚ 50 ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਪਾਣੀ ਭਰਨ ਨਾਲ ਇੱਥੇ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਕਾਫੀ ਸਮਾਂ ਸਾਰਿਆਂ ਨੂੰ ਸੰਭਾਲਣ ਲਈ ਲੱਗਾ। ਲੱਗਭਗ 2 ਘੰਟੇ ਤੱਕ ਹਸਪਤਾਲ ਦੀ ਅਜਿਹੀ ਸਥਿਤੀ ਬਣੀ ਰਹੀ। ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਭਵਨਾਂ ਦੇ ਅੰਦਰ ਪਾਣੀ ਦਾਖ਼ਲ ਹੋ ਗਿਆ।
ਗੁਰੂਗ੍ਰਾਮ 'ਚ ਕੁੜੀ ਨਾਲ 2 ਲੋਕਾਂ ਨੇ ਕੀਤਾ ਜਬਰ ਜ਼ਿਨਾਹ, ਫਿਰ ਮਾਰਿਆ ਚਾਕੂ
NEXT STORY