ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲੇ 'ਚ ਪੰਡੋਹ ਡੈਮ ਦੇ ਨੇੜੇ ਇੱਕ ਕਾਰ ਡੂੰਘੀ ਖੱਡ 'ਚ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸਾ ਸ਼ਨੀਵਾਰ ਰਾਤ ਲਗਭਗ ਸਾਢੇ 12 ਵਜੇ ਪੰਡੋਹ ਡੈਮ ਦੇ ਨੇੜੇ ਕੈਚੀ ਮੋੜ 'ਤੇ ਵਾਪਰਿਆ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਚੰਬਾ ਤੋਂ ਕੁੱਲੂ ਵੱਲ ਜਾ ਰਹੀ ਸੀ ਅਤੇ ਕੈਂਚੀ ਮੋੜ 'ਤੇ ਅਚਾਨਕ ਅਣਕੰਟਰੋਲ ਹੋ ਕੇ ਸੜਕ ਤੋਂ ਹੇਠਾ ਖੱਡ 'ਚ ਡਿੱਗ ਪਈ। ਮੌਕੇ 'ਤੇ ਪਹੁੰਚੀ ਪੁਲਸ ਨੇ 3 ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।

ਅੱਜ ਸ਼ਾਮ ਨੂੰ ਬੰਦ ਹੋ ਜਾਣਗੇ ਬਦਰੀਨਾਥ ਦੇ ਕਿਵਾੜ
NEXT STORY