ਸ਼ਿਮਲਾ/ਨਵੀਂ ਦਿੱਲੀ, (ਸੰਤੋਸ਼, ਭਾਸ਼ਾ)- ਸੂਬੇ ’ਚ ਦਸੰਬਰ ਦਾ ਮਹੀਨਾ ਵੀ ਸੁੱਕਾ ਹੀ ਲੰਘਣ ਵਾਲਾ ਹੈ। ਹਾਲਾਂਕਿ ਬੀਤੀ ਰਾਤ ਨੂੰ ਸ਼ਿੰਕੁਲਾ ਦੱਰੇ ’ਚ ਤਾਜ਼ਾ ਬਰਫ਼ਬਾਰੀ ਹੋਈ ਪਰ ਸੂਬੇ ਦੇ ਹੋਰ ਉੱਚੇ ਅਤੇ ਕੇਂਦਰੀ ਹਿੱਸਿਆਂ ਤੋਂ ਇਲਾਵਾ ਮੈਦਾਨੀ ਇਲਾਕੇ ਬਰਫ਼ਬਾਰੀ ਅਤੇ ਮੀਂਹ ਦੀ ਉਡੀਕ ਕਰ ਰਹੇ ਹਨ। ਰਾਜਧਾਨੀ ਸ਼ਿਮਲਾ ’ਚ ਇਸ ਵਾਰ ਦਸੰਬਰ ’ਚ ਮੌਸਮ ਦੇ ਤੇਵਰਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਠੰਢ ਦੇ ਇਸ ਮਹੀਨੇ ’ਚ ਰਾਜਧਾਨੀ ਸ਼ਿਮਲਾ ’ਚ ਇਕ ਅਸਾਧਾਰਨ ਤੌਰ ’ਤੇ ਰਾਤ ਦਾ ਤਾਪਮਾਨ ਪਿਛਲੇ ਸਾਲ ਨਾਲੋਂ ਵੱਧ ਦਰਜ ਕੀਤਾ ਗਿਆ, ਜਿਥੇ ਘੱਟੋ-ਘੱਟ ਤਾਪਮਾਨ 12.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਆਮ ਨਾਲੋਂ ਨਾ ਸਿਰਫ਼ 6.1 ਡਿਗਰੀ ਵੱਧ ਹੈ, ਸਗੋਂ ਦਿੱਲੀ ਅਤੇ ਚੰਡੀਗੜ੍ਹ ਵਰਗੇ ਮੈਦਾਨੀ ਇਲਾਕਿਆਂ ਨਾਲੋਂ ਵੀ ਵੱਧ ਹੈ। ਸੂਬੇ ’ਚ ਸਭ ਤੋਂ ਜ਼ਿਆਦਾ ਤਾਪਮਾਨ 12.2 ਡਿਗਰੀ ਸ਼ਿਮਲੇ ਦਾ ਹੀ ਰਿਹਾ। ਉਥੇ ਹੀ ਪੰਜਾਬ ਤੋਂ ਬਿਹਾਰ ਤੱਕ ਫੈਲੀ ਸੰਘਣੀ ਧੁੰਦ ਕਾਰਨ ਉੱਤਰ ਭਾਰਤ ’ਚ ਵਿਜ਼ੀਬਿਲਟੀ ਸ਼ੁੱਕਰਵਾਰ ਨੂੰ ਘੱਟ ਹੋ ਗਈ, ਜਿਸ ਤੋਂ ਬਾਅਦ ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਦਿੱਲੀ ਲਈ ‘ਰੈੱਡ ਅਲਰਟ’ ਜਾਰੀ ਕੀਤਾ ਅਤੇ ਸੜਕ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਣ ਦੀ ਚਿਤਾਵਨੀ ਦਿੱਤੀ। ਆਈ. ਐੱਮ. ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ’ਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰ-ਪੂਰਬੀ ਮੱਧ ਪ੍ਰਦੇਸ਼ ਅਤੇ ਬਿਹਾਰ ’ਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਵਿਚਾਲੇ ਦਿੱਲੀ ਹਵਾਈ ਅੱਡੇ ਤੋਂ 152 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
8th Pay Commission ਨੂੰ ਲੈ ਕੇ ਵੱਡੀ ਅਪਡੇਟ ! ਜਾਣੋ ਕਦੋਂ ਵਧੇਗੀ ਸੈਲਰੀ
NEXT STORY