ਨਵੀਂ ਦਿੱਲੀ/ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਹਾਲ ਹੀ 'ਚ ਹੋਈਆਂ ਰਾਜ ਸਭਾ ਚੋਣਾਂ 'ਚ ‘ਕਰਾਸ ਵੋਟਿੰਗ’ ਤੋਂ ਬਾਅਦ ਅਯੋਗ ਕਰਾਰ ਦਿੱਤੇ ਗਏ 6 ਕਾਂਗਰਸੀ ਵਿਧਾਇਕਾਂ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ 'ਚ ਆਪਣੀ ਅਯੋਗਤਾ ਨੂੰ ਚੁਣੌਤੀ ਦਿੱਤੀ ਹੈ। ਸਾਬਕਾ ਵਿਧਾਇਕਾਂ ਨੇ ਸੂਬਾ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਦੇ 29 ਫਰਵਰੀ ਦੇ ਫੈਸਲੇ ਖਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਰਾਜ ਸਭਾ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਦੇ ਹੱਕ 'ਚ ਵੋਟ ਪਾਉਣ ਵਾਲੇ ਇਨ੍ਹਾਂ ਬਾਗੀ ਕਾਂਗਰਸੀ ਵਿਧਾਇਕ ਬਾਅਦ 'ਚ ਪਾਰਟੀ ਵ੍ਹਿਪ ਦੀ ਉਲੰਘਣਾ ਕਰਦੇ ਹੋਏ ਬਜਟ 'ਤੇ ਵੋਟਿੰਗ ਤੋਂ ਗੈਰ-ਹਾਜ਼ਰ ਰਹੇ ਸਨ।
ਇਹ ਵੀ ਪੜ੍ਹੋ- ਇਹ ਹਨ CM ਸੁੱਖੂ ਖਿਲਾਫ ਬਗਾਵਤ ਕਰਨ ਵਾਲੇ 6 ਵਿਧਾਇਕ, ਜਾਣੋ ਨਾਰਾਜ਼ਗੀ ਦੀ ਵਜ੍ਹਾ
ਸੱਤਾਧਾਰੀ ਕਾਂਗਰਸ ਨੇ ਇਸ ਆਧਾਰ 'ਤੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕੀਤੀ ਸੀ। ਅਯੋਗ ਠਹਿਰਾਏ ਗਏ ਵਿਧਾਇਕਾਂ ਵਿਚ ਰਾਜਿੰਦਰ ਰਾਣਾ, ਸੁਧੀਰ ਸ਼ਰਮਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੂ, ਰਵੀ ਠਾਕੁਰ ਅਤੇ ਚੈਤੰਨਿਆ ਸ਼ਰਮਾ ਸ਼ਾਮਲ ਹਨ। ਉਨ੍ਹਾਂ ਦੇ ਅਯੋਗ ਹੋਣ ਤੋਂ ਬਾਅਦ ਸਦਨ 'ਚ ਮੌਜੂਦਾ ਮੈਂਬਰਾਂ ਦੀ ਗਿਣਤੀ 68 ਤੋਂ ਘੱਟ ਕੇ 62 ਰਹਿ ਗਈ ਹੈ, ਜਦਕਿ ਕਾਂਗਰਸ ਵਿਧਾਇਕਾਂ ਦੀ ਗਿਣਤੀ 40 ਤੋਂ ਘੱਟ ਕੇ 34 ਹੋ ਗਈ।
ਇਹ ਵੀ ਪੜ੍ਹੋ- ਸਰਕਾਰ ਵਲੋਂ ਔਰਤਾਂ ਨੂੰ ਤੋਹਫ਼ਾ, ਹਰ ਮਹੀਨੇ ਮਿਲਣਗੇ 1500 ਰੁਪਏ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਟਰੇਨ 'ਚ ਵੀ Swiggy ਤੋਂ ਕਰ ਸਕਦੇ ਹੋ ਆਰਡਰ , ਮਿਲੇਗਾ ਤਾਜ਼ਾ ਭੋਜਨ, ਜਾਣੋ ਪੂਰੀ ਜਾਣਕਾਰੀ
NEXT STORY