ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ 18 ਤੋਂ 44 ਉਮਰ ਵਰਗ ਲਈ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ 17 ਮਈ ਤੋਂ ਸ਼ੁਰੂ ਹੋਵੇਗੀ। ਵਿਸ਼ੇਸ਼ ਸਿਹਤ ਸਕੱਤਰ ਨਿਪੁਨ ਜਿੰਦਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ 'ਚ ਇਸ ਉਮਰ ਵਰਗ ਦੇ ਲੋਕਾਂ ਲਈ ਪੁਣੇ ਦੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਕੋਵੀਸ਼ੀਲਡ ਟੀਕੇ ਦੀਆਂ 1,07,620 ਖੁਰਾਕਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ 18 ਤੋਂ 44 ਉਮਰ ਵਰਗ ਦੇ ਲੋਕਾਂ ਨੂੰ ਸਿਰਫ਼ ਸੋਮਵਾਰ ਅਤੇ ਵੀਰਵਾਰ ਨੂੰ ਟੀਕਾ ਲਗਾਇਆ ਜਾਵੇਗਾ ਅਤੇ ਇਸ ਲਈ 2 ਦਿਨ ਪਹਿਲਾਂ ਕੋਵਿਨ ਪੋਰਟਲ 'ਤੇ ਰਜਿਸਟਰੇਸ਼ਨ ਕਰਵਾਉਣਾ ਹੋਵੇਗਾ।
ਜਿੰਦਲ ਨੇ ਕਿਹਾ ਕਿ ਸੂਬੇ ਨੇ ਇਸ ਉਮਰ ਵਰਗ ਲਈ ਹੋਰ ਟੀਕੇ ਮੰਗਾਉਣ ਦਾ ਆਰਡਰ ਦੇ ਦਿੱਤਾ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਕੋਵਿਨ ਪੋਰਟਲ 'ਤੇ 15 ਮਈ ਤੋਂ ਤੈਅ ਸਮੇਂ ਦਿੱਸਣ ਲੱਗੇਗਾ। ਉਨ੍ਹਾਂ ਦੱਸਿਆ ਕਿ ਟੀਕਾਕਰਨ ਮੁਹਿੰਮ ਲਈ ਐੱਚ.ਆਰ.ਟੀ.ਸੀ. ਕੰਡਕਟਰ ਅਤੇ ਚਾਲਕ, ਪੈਟਰੋਲ ਪੰਪ 'ਤੇ ਕੰਮ ਕਰਨ ਵਾਲੇ ਕਰਮੀ, ਕੋਵਿਡ ਡਿਊਟੀ 'ਤੇ ਲੱਗੇ ਅਧਿਆਪਕ, ਬੈਂਕ ਅਤੇ ਵਿੱਤੀ ਸੇਵਾਵਾਂ ਦੇ ਕਰਮੀ, ਕੈਮਿਸਟ, ਲੋਕ ਮਿੱਤਰ ਕੇਂਦਰ ਦੇ ਕਰਮੀ, ਡਬਲਿਊ.ਸੀ.ਡੀ. ਵਿਭਾਗ ਦੇ ਅਧੀਨ ਆਉਣ ਵਾਲੇ ਬਾਲ ਦੇਖਭਾਲ ਸੰਸਥਾ ਦੇ ਕਰਮੀਆਂ ਅਤੇ ਦਵਾਈ ਉਦਯੋਗ ਦੇ ਕਰਮੀਆਂ ਨੂੰ ਫਰੰਟ ਲਾਈਨ ਸਮੂਹ 'ਚ ਐਲਾਨ ਕੀਤਾ ਗਿਆ ਹੈ। ਇਸ ਵਿਚ ਸੂਬੇ 'ਚ 13 ਮਈ ਤੱਕ ਕੁੱਲ 21,08,857 ਲੋਕਾਂ ਨੂੰ ਟੀਕਾ ਲਗਾਇਆ ਜਾ ਚੁਕਿਆ ਹੈ। 16,89,496 ਲੋਕਾਂ ਨੇ ਟੀਕੇ ਦੀ ਪਹਿਲੀ ਖੁਰਾਕ ਲੈ ਲਈ ਹੈ, ਜਦੋਂ ਕਿ 4,19,361 ਲੋਕਾਂ ਨੇ ਦੂਜੀ ਖੁਰਾਕ ਲੈ ਲਈ ਹੈ।
ਦੁਖਦਾਇਕ ਖ਼ਬਰ: ਕੋਰੋਨਾ ਨੇ ਬੁਝਾਇਆ ਨੇਤਰਹੀਣ ਮਾਤਾ-ਪਿਤਾ ਦਾ ਇਕਲੌਤਾ ਚਿਰਾਗ਼
NEXT STORY