ਕਾਂਗੜਾ- ਹਿਮਾਚਲ ਪ੍ਰਦੇਸ਼ ’ਚ ਸਿਆਸੀ ਸਰਗਰਮੀਆਂ ਤੇਜ਼ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਕਾਂਗੜਾ ਪਹੁੰਚੇ ਹਨ। ਕੇਜਰੀਵਾਲ ਨੇ ਕਾਂਗੜਾ ਦੇ ਚੰਬੀ ’ਚ ਰੈਲੀ ਨੂੰ ਸੰਬੋਧਿਤ ਕੀਤਾ, ਜਿੱਥੇ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਜੁੱਟੀ। ਉਨ੍ਹਾਂ ਕਿਹਾ ਕਿ ਅਸੀਂ ਹਿਮਾਚਲ ਨੂੰ ਈਮਾਨਦਾਰ ਸਰਕਾਰ ਦੇਵਾਂਗੇ। ਹਿਮਾਚਲ ਦੇ ਲੋਕ ਵੀ ਹੁਣ ਦਿੱਲੀ ਅਤੇ ਪੰਜਾਬ ਵਰਗੀ ਸਾਫ ਨੀਅਤ ਦੀ ਈਮਾਨਦਾਰੀ ਸਰਕਾਰ ਚਾਹੁੰਦੇ ਹਨ।
ਇਹ ਵੀ ਪੜ੍ਹੋ: CAA, ਰਾਮ ਮੰਦਰ ਅਤੇ ਧਾਰਾ 370 ਰੱਦ ਕਰਨ ਮਗਰੋਂ ਹੁਣ ਕਾਮਨ ਸਿਵਲ ਕੋਡ ਦੀ ਵਾਰੀ: ਅਮਿਤ ਸ਼ਾਹ
ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਦੀ ਖੂਬਸੂਰਤੀ ਦੀ ਤਾਰੀਫ਼ ਕੀਤੀ ਅਤੇ ਕਿਹਾ ਕਿ ਭਗਵਾਨ ਨੇ ਹਿਮਾਚਲ ਨੂੰ ਸਭ ਤੋਂ ਖੂਬਸੂਰਤ ਬਣਾਇਆ ਹੈ ਪਰ ਭਾਜਪਾ ਅਤੇ ਕਾਂਗਰਸ ਨੇ ਹਿਮਾਚਲ ਨੂੰ ਲੁੱਟਣ ਦੀ ਕੋਈ ਕਸਰ ਨਹੀਂ ਛੱਡੀ। ਅੱਜ ਹਿਮਾਚਲ ਦੀ ਜੋ ਹਾਲਾਤ ਹਨ, ਉਹ ਭਾਜਪਾ ਅਤੇ ਕਾਂਗਰਸ ਦੀ ਵਜ੍ਹਾ ਤੋਂ ਹੈ। ਦੋਵੇਂ ਪਾਰਟੀਆਂ ਮਿਲ ਕੇ ਮੈਨੂੰ ਗਾਲ੍ਹਾਂ ਕੱਢ ਰਹੀਆਂ ਹਨ। ਮੈਂ ਹਿਮਾਚਲ ਪ੍ਰਦੇਸ਼ ਨੂੰ ਨਹੀਂ ਲੁੱਟਿਆ ਹੈ, ਤੁਸੀਂ ਲੋਕਾਂ ਨੂੰ ਭਾਜਪਾ-ਕਾਂਗਰਸ ਨੇ ਲੁੱਟਿਆ ਹੈ।
ਇਹ ਵੀ ਪੜ੍ਹੋ: SGPC ਨੇ ਸਿੱਖਾਂ ਨੂੰ ਜੋੜਨ ਲਈ ਦਿੱਲੀ ’ਚ ਸੰਭਾਲਿਆ ਮੋਰਚਾ, ਖੋਲ੍ਹਿਆ ਖਜ਼ਾਨਾ
ਕੇਜਰੀਵਾਲ ਨੇ ਕਿਹਾ ਕਿ ਜੈਰਾਮ ਠਾਕੁਰ ਜੀ ਹਿਮਾਚਲ ਦੇ ਸਰਕਾਰੀ ਸਕੂਲਾਂ ਦਾ ਕੀ ਹਾਲ ਹੈ? ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵੇਖੋ। ਆਮ ਆਦਮੀ ਪਾਰਟੀ ਆਉਣ ਤੋਂ ਪਹਿਲਾਂ ਦਿੱਲੀ ਦੇ ਸਰਕਾਰੀ ਸਕੂਲ ਵੀ ਉਸ ਤਰ੍ਹਾਂ ਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੱਲ ਜੈਰਾਮ ਠਾਕੁਰ ਨੇ ਟਵੀਟ ਕਰ ਕੇ ਕਿਹਾ ਕਿ ਹਿਮਾਚਲ ’ਚ ਦਿੱਲੀ ਮਾਡਲ ਨਹੀਂ ਚੱਲੇਗਾ। ਦਿੱਲੀ ਮਾਡਲ ਦਾ ਮਤਲਬ ਈਮਾਨਦਾਰ ਸਰਕਾਰ ਹੈ। ਉਨ੍ਹਾਂ ਆਪਣੇ ਸੰਬੋਧਨ ’ਚ ਇਕੱਠੀ ਹੋਈ ਲੋਕਾਂ ਦੀ ਭੀੜ ਨੂੰ ਕਿਹਾ ਕਿ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਹਿਮਾਚਲ ’ਚ ਤੁਹਾਨੂੰ ਈਮਾਨਦਾਰ ਸਰਕਾਰ ਚਾਹੀਦੀ ਹੈ ਜਾਂ ਨਹੀਂ? ਉਨ੍ਹਾਂ ਨੇ ਕਿਹਾ ਕਿ ਮੈਂ ਹਿਮਾਚਲ ਪ੍ਰਦੇਸ਼ ਦੇ ਲੋਕਾਂ ਅਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਵੇਖਣ ਲਈ ਸੱਦਾ ਦਿੰਦਾ ਹਾਂ।
ਇਹ ਵੀ ਪੜ੍ਹੋ: ਸਕੂਲ ਬੱਸ ਦੀ ਖਿੜਕੀ ’ਚੋਂ ਵਿਦਿਆਰਥੀ ਨੇ ਬਾਹਰ ਕੱਢਿਆ ਮੂੰਹ, ਖੰਭੇ ਨਾਲ ਟਕਰਾ ਹੋਈ ਮੌਤ
ਵਿਦਿਆਰਥਣਾਂ ਦਾ ਟਾਇਲਟ ਸਾਫ਼ ਕਰਨ ਦਾ ਵੀਡੀਓ ਵਾਇਰਲ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੇ ਜਾਂਚ ਦੇ ਆਦੇਸ਼
NEXT STORY