ਸ਼ਿਮਲਾ (ਵਾਰਤਾ)– ਹਿਮਾਚਲ ਪ੍ਰਦੇਸ਼ ਵਿਚ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ’ਚ ਮੰਡੀ ਲੋਕ ਸਭਾ ਅਤੇ ਅਕਰੀ ਤੇ ਜੁੱਬਲ-ਕੋਟਖਾਈ ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਅੱਗੇ ਚੱਲ ਰਹੀ ਹੈ। ਕਾਂਗੜਾ ਜ਼ਿਲ੍ਹੇ ਦੀ ਫਤਿਹਪੁਰ ਵਿਧਾਨ ਸਭਾ ਸੀਟ ’ਤੇ ਭਾਜਪਾ ਪਾਰਟੀ ਦੇ ਬਲਦੇਵ ਠਾਕੁਰ ਵੀ ਅੱਗੇ ਚੱਲ ਰਹੇ ਹਨ। ਮੰਡੀ ਲੋਕ ਸਭਾ ਖੇਤਰ ’ਚ 9ਵੇਂ ਦੌਰ ਦੀ ਵੋਟਾਂ ਦੀ ਗਿਣਤੀ ’ਚ ਕਾਂਗਰਸ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ 7537 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਪ੍ਰਤਿਭਾ ਨੂੰ 11,686 ਅਤੇ ਭਾਜਪਾ ਪਾਰਟੀ ਦੇ ਬ੍ਰਿਗੇਡੀਅਰ ਖੁਸ਼ਾਲ ਠਾਕੁਰ ਨੂੰ 4149 ਵੋਟਾਂ ਮਿਲੀਆਂ ਹਨ।
ਉੱਥੇ ਹੀ ਜੁੱਬਲ ਕੋਟਖਾਈ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ’ਚ ਰੋਹਿਤ ਠਾਕੁਰ ਤੋਂ ਲੱਗਭਗ 800 ਵੋਟਾਂ ਨਾਲ ਅੱਗੇ ਚੱਲ ਰਹੇ ਸਨ ਪਰ ਹੁਣ ਠਾਕੁਰ ਲੱਗਭਗ 3700 ਵੋਟਾਂ ਤੋਂ ਅੱਗੇ ਨਿਕਲ ਗਏ ਹਨ। ਸੋਲਨ ਜ਼ਿਲ੍ਹੇ ਦੀ ਅਕਰੀ ਵਿਧਾਨ ਸਭਾ ਸੀਟ ਵਿਚ ਵੀ ਕਾਂਗਰਸ ਦੇ ਸੰਜੇ ਅਵਸਥੀ ਵੀ ਭਾਜਪਾ ਦੇ ਰਤਨ ਸਿੰਘ ਪਾਲ ਤੋਂ ਲੱਗਭਗ 2600 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤਰ੍ਹਾਂ ਫਤਿਹਪੁਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਬਲਦੇਵ ਠਾਕੁਰ ਨੇ ਕਾਂਗਰਸ ਦੇ ਭਵਾਨੀ ਸਿੰਘ ਪਠਾਨੀਆ ਤੋਂ ਲੱਗਭਗ 1500 ਵੋਟਾਂ ਨਾਲ ਲੀਡ ਬਣਾ ਲਈ ਹੈ।
ਦੱਸ ਦੇਈਏ ਕਿ ਮੰਡੀ ਲੋਕ ਸਭਾ ਚੋਣ ਖੇਤਰ ਵਿਚ ਜ਼ਿਮਨੀ ਚੋਣ ਲਈ 57.73 ਫ਼ੀਸਦੀ ਵੋਟਿੰਗ ਹੋਈ ਹੈ। ਕਾਂਗੜਾ ਦੀ ਫਤਿਹਪੁਰ ਵਿਧਾਨ ਸਭਾ ਖੇਤਰ ’ਚ 66.20 ਫ਼ੀਸਦੀ, ਸੋਲਨ ਦੇ ਅਰਕੀ ਵਿਧਾਨ ਸਭਾ ਖੇਤਰ ਵਿਚ 64.97 ਫ਼ੀਸਦੀ ਅਤੇ ਸ਼ਿਮਲਾ ਜ਼ਿਲ੍ਹਾ ਦੇ ਜੁੱਬਲ-ਕੋਟਖਾਈ ’ਚ 78.75 ਫ਼ੀਸਦੀ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਏਲਨਾਬਾਦ ਜ਼ਿਮਨੀ ਚੋਣ: ਅਭੈ ਚੌਟਾਲਾ ਨੇ ਬਣਾਈ ਲੀਡ, ਭਾਜਪਾ ਦੇ ਕਾਂਡਾ ਨੂੰ ਸਖ਼ਤ ਟੱਕਰ
NEXT STORY