ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰੀ ਸਰਵੀਨ ਚੌਧਰੀ ਨਾਲ ਉਨ੍ਹਾਂ ਦਾ ਪਰਿਵਾਰ ਵੀ ਕੋਰੋਨਾ ਪੀੜਤ ਪਾਇਆ ਗਿਆ ਹੈ। ਕੁਝ ਦਿਨਾਂ ਤੋਂ ਹਲਕਾ ਬੁਖ਼ਾਰ ਅਤੇ ਕੋਰੋਨਾ ਵਰਗੇ ਲੱਛਣ ਹੋਣ 'ਤੇ ਸ਼੍ਰੀਮਤੀ ਚੌਧਰੀ ਨੇ ਆਪਣੇ ਪਰਿਵਾਰ ਸਮੇਤ ਕੋਰੋਨਾ ਜਾਂਚ ਕਰਵਾਈ ਤਾਂ ਸਾਰਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦਿੱਤੀ ਹੈ।
ਉਨ੍ਹਾਂ ਨੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਵੀ ਕੋਰੋਨਾ ਜਾਂਚ ਕਰਵਾਉਣ ਲਈ ਕਿਹਾ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮੰਤਰੀ ਨੇ ਖ਼ੁਦ ਨੂੰ ਪਰਿਵਾਰ ਸਮੇਤ ਸ਼ਾਹਪੁਰ ਸਥਿਤ ਆਪਣੇ ਘਰ 'ਚ ਆਈਸੋਲੇਟ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਸਿਹਤ ਆਮ ਹੈ ਪਰ ਚੌਕਸੀ ਵਜੋਂ ਉਹ ਅਤੇ ਪਰਿਵਾਰ ਦੇ ਸਾਰੇ ਮੈਂਬਰ ਆਈਸੋਲੇਟ ਹੋ ਗਏ ਹਨ।
ਆਕਸੀਜਨ ਨਾਲ ਭਰਪੂਰ ਪਿੱਪਲ ਦਾ ਪੱਤਾ ਕਰੇਗਾ ‘ਕੋਰੋਨਾ ਵਾਇਰਸ’ ਤੋਂ ਬਚਾਅ
NEXT STORY