ਕਾਨਪੁਰ— ਕੋਰੋਨਾ ਤੋਂ ਬਚਾਅ ਲਈ ਇਨ੍ਹਾਂ ਦਿਨੀਂ ਰੋਗ ਪ੍ਰਤੀਰੋਧਕ ਸਮਰੱਥਾ ਯਾਨੀ ਕਿ ਇਮਿਊਨਿਟੀ ਸਿਸਟਮ ਨੂੰ ਸਹੀ ਰੱਖਣਾ ਬੇਹੱਦ ਜ਼ਰੂਰੀ ਹੈ। ਇਸ ਦੇ ਪ੍ਰਚਾਰ-ਪ੍ਰਸਾਰ ’ਚ ਕਾਨਪੁਰ ਦੇ ਇਕ ਆਯੂਵੇਦਚਾਰੀਆ ਨੇ ਦਾਅਵਾ ਕੀਤਾ ਹੈ ਕਿ ਹਰਾ ਪਿੱਪਲ ਦਾ ਪੱਤਾ, ਸ਼ਵੇਤ ਮਦਾਰ ਅਤੇ ਲਟਜੀਰਾ ਦਾ ਸੇਵਾ ਕੋਰੋਨਾ ਮਹਾਮਾਰੀ ਤੋਂ ਬਚਾਅ ਦਾ ਹਥਿਆਰ ਹੈ ਸਗੋਂ ਕਿ ਕੋਰੋਨਾ ਪੀੜਤਾਂ ਨੂੰ ਬੀਮਾਰੀ ਤੋਂ ਉੱਭਰਨ ਵਿਚ ਲਾਭਕਾਰੀ ਵੀ ਹੈ। ਪ੍ਰਦੇਸ਼ ਦੇ ਵਾਤਾਵਾਰਣ ਮਹਿਕਮੇ ਦੇ ਅਧੀਨ ਗ੍ਰੀਨ ਹਰਬਲ ਹੈਲਥ ਸੈਂਟਰ ਯੋਜਨਾ ਦੇ ਡਾਇਰੈਕਟਰ ਡਾ. ਕੇ. ਐੱਨ. ਸਿੰਘ ਨੇ ਸੋਮਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੜ੍ਹੀ-ਬੂਟੀਆਂ ’ਚ ਹਜ਼ਾਰਾਂ ਅਜਿਹੇ ਤੱਤ ਹੁੰਦੇ ਹਨ, ਜਿਨ੍ਹਾਂ ਤੋਂ ਸੈਂਕੜੇ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਕੋਈ ਵੀ ਮਾਸਕ 100 ਫ਼ੀਸਦੀ ਕੋਰੋਨਾ ਤੋਂ ਬਚਾਅ ਨਹੀਂ ਕਰਦਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਦੇ ਨਾਲ-ਨਾਲ ਰੋਗ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪਿੱਪਲ ਦਾ ਦਰੱਖ਼ਤ 100 ਫ਼ੀਸਦੀ ਆਕਸੀਜਨ ਦਾ ਸਰੋਤ—
ਰੋਗ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਨ ਦੀਆਂ ਜੜ੍ਹੀ-ਬੂਟੀਆਂ ਸਾਡੇ ਆਲੇ-ਦੁਆਲੇ ਹੀ ਹਨ। ਪਿੱਪਲ ਦਾ ਦਰੱਖ਼ਤ 100 ਫ਼ੀਸਦੀ ਆਕਸੀਜਨ ਦਾ ਸਰੋਤ ਹੈ ਅਤੇ ਇਸ ਦੇ ਪੱਤੇ ਤੋਂ ਲੈ ਕੇ ਜੜ੍ਹ ਤਨਾ ਸਭ ਐਂਟੀ ਵਾਇਰਲ ਹੁੰਦੇ ਹਨ। ਇਮਿਊਨਿਟੀ ’ਚ ਇਜਾਫਾ ਕਰਨ ਲਈ 4-5 ਪਿੱਪਲ ਦੇ ਹਰੇ ਪੱਤੇ, ਦੋ ਇੰਚ ਸ਼ਵੇਤ ਮਦਾਰ, ਇਕ ਮੁੱਠੀ ਲਟਜੀਰਾ ਨੂੰ ਚਬਾਅ ਕੇ ਜਾਂ ਫਿਰ ਕਾੜ੍ਹਾ ਬਣਾ ਕੇ ਇਕ-ਇਕ ਘੰਟੇ ਵਿਚ ਸੇਵਨ ਕਰਨਾ ਚਾਹੀਦਾ ਹੈ। ਇਹ ਸਾਰੀਆਂ ਜੜ੍ਹੀ-ਬੂਟੀਆਂ ਐਂਟੀ ਵਾਇਰਲ ਹਨ ਅਤੇ ਹਰ ਕਿਸੇ ਦੀ ਪਹੁੰਚ ਵਿਚ ਹਨ।
ਪਿੱਪਲ, ਲਟਜੀਰਾ ਅਤੇ ਸ਼ਵੇਤ ਮਦਾਰ ਦੇ ਕਾੜ੍ਹੇ ਪੀਓ—
ਮੈਡੀਕਲ ਰਿਸਰਚ ਵਿਚ ਪਿਛਲੇ ਸਾਲ ਹੀ ਪਤਾ ਲੱਗਾ ਸੀ ਕਿ ਕੋਰੋਨਾ ਵਾਇਰਸ ਹਵਾ ’ਚ ਹੈ। ਇਸ ਦਾ ਅਰਥ ਹੈ ਕਿ ਇਸ ਵਾਇਰਸ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਦੀ ਪ੍ਰਤੀਰੋਧਕ ਸਮਰੱਥਾ ਘੱਟ ਹੈ, ਉਸ ਨੂੰ ਇਹ ਵਾਇਰਸ ਇਨਫੈਕਟਡ ਕਰ ਸਕਦਾ ਹੈ ਪਰ ਸਖਤ ਮਿਹਨਤ ਕਰਨ ਵਾਲਿਆਂ, ਯੋਗ ਅਤੇੇ ਫਿਟਨੈੱਸ ਬਰਕਰਾਰ ਰੱਖ ਕੇ ਸਰੀਰ ਨੂੰ ਚੁਸਤ ਰੱਖਣ ਵਾਲਿਆਂ ’ਚ ਵਾਇਰਸ ਦਾ ਅਸਰ ਜਾਨਲੇਵਾ ਨਹੀਂ ਬਣ ਸਕਦਾ। ਡਾ. ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਵੱਖ-ਵੱਖ ਮਹਿਕਮਿਆਂ ਅਤੇ ਡਾਕਟਰੀ ਸੰਸਥਾਵਾਂ ਨੂੰ ਪਿੱਪਲ, ਲਟਜੀਰਾ ਅਤੇ ਸ਼ਵੇਤ ਮਦਾਰ ਦੇ ਕਾੜ੍ਹੇ ਦੀ ਜਾਣਕਾਰੀ ਦੇ ਕੇ ਇਸ ਦੇ ਵਿਆਪਕ ਪ੍ਰਚਾਰ-ਪ੍ਰਸਾਰ ਦੀ ਅਪੀਲ ਕੀਤੀ ਹੈ, ਤਾਂ ਕਿ ਤੇਜ਼ੀ ਨਾਲ ਫੈਲ ਰਹੇ ਵਾਇਰਸ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਕ ਸਾਲ ਵਿਚ ਇਹ ਵਾਇਰਸ ਪੂਰੀ ਦੁਨੀਆ ਵਿਚ ਘਰ-ਘਰ, ਜੀਵ-ਜੰਤੂਆਂ ਅਤੇ ਜੰਗਲਾਂ ਵਿਚ ਵੀ ਖੂਬ ਫੈਲ ਗਿਆ ਹੈ, ਜਿਸ ਤੋਂ ਬਚਾਅ ਸਿਰਫ਼ ਜੜ੍ਹੀ-ਬੂਟੀਆਂ ਨਾਲ ਹੀ ਹੋ ਸਕਦਾ ਹੈ।
ਖੰਘ-ਜੁਕਾਮ ਤੋਂ ਰਾਹਤ ਲਈ ਖਾਓ ਇਹ ਮਿਸ਼ਰਣ—
ਰੋਗ ਪ੍ਰਤੀਰੋਧਕ ਸਮਰੱਥਾ ਦੇ ਵਿਕਾਸ ਅਤੇ ਖੰਘ-ਜੁਕਾਮ ’ਚ ਰਾਹਤ ਲਈ ਛੋਟੀ ਪਿੱਪਲ ਯਾਨੀ ਕਿ ਪਿੱਪਲੀ, ਲੌਂਗ ਦੇ ਭੁੰਨੇ-ਕੁੱਟੇ ਮਿਸ਼ਰਣ ਨੂੰ ਅੱਧਾ-ਅੱਧਾ ਚਮਚ ਦੋ ਵਾਰ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੰਲੌਜੀ ਵੀ ਖੰਘ ਲਈ ਕਾਫੀ ਲਾਭਦਾਇਕ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜੜ੍ਹੀ-ਬੂਟੀਆਂ ਨੂੰ ਜਨ-ਜਨ ਤੱਕ ਪਹੁੰਚਾਏ ਤਾਂ ਕਿ ਕੋਰੋਨਾ ਰੂਪੀ ਦਾਨਵ ਦਾ ਸਰਵਨਾਸ਼ ਛੇਤੀ ਤੋਂ ਛੇਤੀ ਕੀਤਾ ਸਕੇ।
ਕੋਰੋਨਾ ਆਫ਼ਤ : MBBS ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ
NEXT STORY