ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੰਡੀ ਜ਼ਿਲ੍ਹਾ ਦੇ ਸਰਕਾਘਾਟ ਕੋਲ ਚੱਲਦੀ ਜੀਪ ਦੇ ਪਲਟਣ ਨਾਲ 12 ਲੋਕ ਜ਼ਖਮੀ ਹੋ ਗਏ। ਜਿਨ੍ਹਾਂ 'ਚੋਂ 2 ਦੀ ਹਾਲਾਤ ਗੰਭੀਰ ਦੱਸੀ ਗਈ ਹੈ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਰਕਾਘਾਟ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਗੰਭੀਰ ਰੂਪ ਨਾਲ ਜ਼ਖਮੀ 2 ਲੋਕਾਂ ਨੂੰ ਨੈਰਚੈਕ ਮੈਡੀਕਲ ਕਾਲਜ ਭੇਜਿਆ ਗਿਆ ਹੈ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਰਕਾਘਾਟ ਦੇ ਰੋਪੜੀ 'ਚ ਹੋਇਆ ਹੈ। ਸਥਾਨਕ ਜਨਾਨੀਆਂ ਰਾਸ਼ਨ ਡਿਪੋ ਤੋਂ ਰਾਸ਼ਨ ਲੈ ਕੇ ਆ ਰਹੀਆਂ ਸਨ। ਇਸ ਦੌਰਾਨ ਜਨਾਨੀਆਂ ਨਾਲ ਭਰੀ ਪਿਕਅੱਪ ਰੋਪੜੀ ਦੇ ਨੌਨੂੰ ਕੋਲ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪਲਟ ਗਈ।
ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੰਭੀਰ ਰੂਪ ਜ਼ਖਮੀ ਸੁਮਨ ਦੇਵੀ ਅਤੇ ਬਲਵੰਤ ਸਿੰਘ ਨੂੰ ਨੈਰਚੈਕ ਮੈਡੀਕਲ ਕਾਲਜ ਭੇਜ ਦਿੱਤਾ ਹੈ। ਇਸ ਦੀ ਪੁਸ਼ਟੀ ਸਿਵਲ ਹਸਪਤਾਲ ਸਰਕਾਘਾਟ ਦੇ ਮੁੱਖ ਮੈਡੀਕਲ ਅਧਿਕਾਰੀ ਪੰਨਾ ਲਾਲ ਵਰਮਾ ਨੇ ਕੀਤੀ ਹੈ। ਉੱਥੇ ਹੀ ਹਾਦਸੇ ਤੋਂ ਬਾਅਦ ਸਰਕਾਘਾਟ ਦੇ ਵਿਧਾਇਕ ਕਰਨਲ ਇੰਦਰ ਸਿੰਘ ਨੇ ਹਸਪਤਾਲ 'ਚ ਜ਼ਖਮੀਆਂ ਦਾ ਹਾਲ ਜਾਣਿਆਂ। ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਖਮੀਆਂ ਨੂੰ 10-10 ਹਜ਼ਾਰ ਰੁਪਏ ਦੀ ਤੁਰੰਤ ਰਾਹਤ ਦਿੱਤੀ ਗਈ ਹੈ। ਪੁਲਸ ਸੁਪਰਡੈਂਟ ਮੰਡੀ ਸ਼ਾਲਨੀ ਅਗਨੀਹੋਤਰੀ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਉਨ੍ਹਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
PM ਮੋਦੀ ਦੀ ਅਗਵਾਈ 'ਚ ਕੇਂਦਰੀ ਮੰਤਰੀ ਮੰਡਲ ਨੇ ਪੁਡੂਚੇਰੀ 'ਚ ਰਾਸ਼ਟਰਪਤੀ ਸ਼ਾਸਨ ਨੂੰ ਦਿੱਤੀ ਮਨਜ਼ੂਰੀ
NEXT STORY