ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਹਰੋਲੀ ਤਹਿਸੀਲ ਦੇ ਅਧੀਨ ਆਉਂਦੇ ਪਿੰਡ ਗੋਂਦਪੁਰ ਜੈਚੰਦ ਦੇ ਰਹਿਣ ਵਾਲੇ ਮੁਕੇਸ਼ ਅਗਨੀਹੋਤਰੀ ਹਿਮਾਚਲ ਦੀ ਰਾਜਨੀਤੀ ’ਚ ਪਹਿਲੇ ਉਪ ਮੁੱਖ ਮੰਤਰੀ (ਡਿਪਟੀ ਸੀ. ਐੱਮ.) ਬਣ ਗਏ ਹਨ। ਉਨ੍ਹਾਂ ਨੇ ਅੱਜ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਮੁਕੇਸ਼ ਪੱਤਰਕਾਰੀ ਤੋਂ ਸਿਆਸਤ ’ਚ ਆਏ ਹਨ ਅਤੇ ਉਨ੍ਹਾਂ ਨੇ ਆਪਣੇ ਪਿਤਾ ਓਂਕਾਰ ਨਾਥ ਦੀ ਸਿਆਸੀ ਵਿਰਾਸਤ ਸੰਭਾਲੀ ਹੈ। ਉਨ੍ਹਾਂ ਦੇ ਪਿਤਾ ਵੀ ਕਾਂਗਰਸ ਟਿਕਟ ’ਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ।
ਇਹ ਵੀ ਪੜ੍ਹੋ- ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਬਣੇ ਸੁਖਵਿੰਦਰ ਸਿੰਘ ਸੁੱਖੂ, ਚੁੱਕੀ ਸਹੁੰ
ਸੰਗਰੂਰ ’ਚ ਹੋਇਆ ਜਨਮ-
ਮੁਕੇਸ਼ ਅਗਨੀਹੋਤਰੀ ਦਾ ਜਨਮ ਪੰਜਾਬ ਦੇ ਸੰਗਰਰੂ ’ਚ 9 ਅਕਤੂਬਰ 1962 ਨੂੰ ਓਂਕਾਰ ਚੰਦ ਸ਼ਰਮਾ ਦੇ ਘਰ ਹੋਇਆ। ਉਨ੍ਹਾਂ ਦੀ ਮੁੱਢਲੀ ਸਿੱਖਿਆ ਊਨਾ ਜ਼ਿਲ੍ਹੇ ਵਿਚ ਹੀ ਹੋਈ। ਉਨ੍ਹਾਂ ਦੇ ਵੱਡੇ ਭਰਾ ਡਾਕਟਰ ਰਾਕੇਸ਼ ਅਗਨੀਹੋਤਰੀ ਹਨ। ਜਦਕਿ ਉਨ੍ਹਾਂ ਦੀਆਂ 3 ਭੈਣਾਂ ਹਨ। ਵਿਦੇਸ਼ ’ਚ ਪੜ੍ਹਾਈ ਕਰ ਚੁੱਕੀ ਉਨ੍ਹਾਂ ਦੀ ਧੀ ਆਸਥਾ ਅਗਨੀਹੋਤਰੀ ਪੀ. ਐੱਚ. ਡੀ. ਕਰ ਰਹੀ ਹੈ, ਜਦਕਿ ਪਤਨੀ ਸਿੰਮੀ ਅਗਨੀਹੋਤਰੀ ਪ੍ਰੋਫੈ਼ਸਰ ਹੈ। ਮੁਕੇਸ਼ ਦੇ ਸਹੁਰੇ ਮੰਡੀ ਸ਼ਹਿਰ ’ਚ ਹਨ।
ਸਿਆਸਤ ’ਚ ਆਉਣ ਤੋਂ ਪਹਿਲਾਂ ਬਣੇ ਪੱਤਰਕਾਰ
ਮੁਕੇਸ਼ ਅਗਨੀਹੋਤਰੀ ਨੇ ਗਣਿਤ ਵਿਸ਼ੇ ’ਚ ਮਾਸਟਰ ਆਫ਼ ਸਾਇੰਸ (ਐੱਮ. ਐੱਸ. ਸੀ.) ਦੀ ਡਿਗਰੀ ਹਾਸਲ ਕੀਤੀ। ਫਿਰ ਬਾਅਦ ਵਿਚ ਪਬਲਿਕ ਰਿਲੇਸ਼ਨ ’ਚ ਪੋਸਟ ਗ੍ਰੈਜੂਏਟ ਡਿਪਲੋਮਾ ਕੀਤਾ ਅਤੇ ਇਕ ਪੱਤਰਕਾਰ ਬਣ ਗਏ। ਸਿਆਸਤ ’ਚ ਆਉਣ ਤੋਂ ਪਹਿਲਾਂ ਮੁਕੇਸ਼ ਅਗਨੀਹੋਤਰੀ ਨੇ ਸ਼ਿਮਲਾ ਅਤੇ ਦਿੱਲੀ ’ਚ ਲਗਭਗ ਦੋ ਦਹਾਕਿਆਂ ਤੱਕ ਪੱਤਰਕਾਰ ਵਜੋਂ ਸੇਵਾਵਾਂ ਦਿੱਤੀਆਂ ਹਨ। ਦਿੱਲੀ ’ਚ ਹੀ ਪੱਤਰਕਾਰੀ ਕਰਦੇ ਹੋਏ ਮੁਕੇਸ਼ ਅਗਨੀਹੋਤਰੀ ਦੀ ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨਾਲ ਨੇੜਤਾ ਵਧ ਗਈ। ਬਾਅਦ ਵਿਚ ਉਹ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਕਰੀਬੀਆਂ ਵਿਚੋਂ ਸ਼ੁਮਾਰ ਰਹੇ। ਇੱਥੋਂ ਹੀ ਉਨ੍ਹਾਂ ਨੇ ਪੱਤਰਕਾਰੀ ਤੋਂ ਸਿਆਸਤ ’ਚ ਕਦਮ ਰੱਖਿਆ।
ਇਹ ਵੀ ਪੜ੍ਹੋ- ਕਦੇ ਦੁੱਧ ਵੀ ਵੇਚਦੇ ਰਹੇ ਸੁਖਵਿੰਦਰ ਸੁੱਖੂ, ਵੀਰਭੱਦਰ ਸਿੰਘ ਦੇ ਮੰਨੇ ਜਾਂਦੇ ਸਨ ਆਲੋਚਕ
ਪਿਤਾ ਦੀ ਸਿਆਸੀ ਵਿਰਾਸਤ ਸੰਭਾਲ ਰਹੇ ਅਗਨੀਹੋਤਰੀ
ਮੁਕੇਸ਼ ਆਪਣੇ ਪਿਤਾ ਅਗਨੀਹੋਤਰੀ ਦੀ ਸਿਆਸੀ ਵਿਰਾਸਤ ਸੰਭਾਲ ਰਹੇ ਹਨ। ਸਾਲ 1993 ’ਚ ਜਦੋਂ ਵੀਰਭੱਦਰ ਸਿੰਘ ਮੁੱਖ ਮੰਤਰੀ ਬਣੇ ਤਾਂ ਮੁਕੇਸ਼ ਅਗਨੀਹੋਤਰੀ ਦੇ ਪਿਤਾ ਪੰਡਿਤ ਓਂਕਾਰ ਚੰਦ ਸ਼ਰਮਾ ਨੂੰ ਹਿਮਾਚਲ ਪ੍ਰਦੇਸ਼ ਐਗਰੋ ਪੈਕੇਜਿੰਗ ਵਿਭਾਗ ਦਾ ਉਪ ਚੇਅਰਮੈਨ ਬਣਾਇਆ ਗਿਆ। ਮੁਕੇਸ਼ ਦੇ ਪਿਤਾ ਓਂਕਾਰ ਸ਼ਰਮਾ ਨੂੰ 1998 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੇ ਸੰਤੋਸ਼ਗੜ੍ਹ ਹਲਕੇ ਤੋਂ ਉਮੀਦਵਾਰ ਬਣਾਇਆ ਸੀ ਪਰ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਪੰਡਿਤ ਜੈਕਿਸ਼ਨ ਸ਼ਰਮਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਮੁਕੇਸ਼ ਨੂੰ ਪਿਤਾ ਦੀ ਥਾਂ ਮਿਲੀ ਕਾਂਗਰਸ ਦੀ ਟਿਕਟ-
ਇਸ ਤੋਂ ਬਾਅਦ ਸਾਲ 2003 ਦੀਆਂ ਵਿਧਾਨ ਸਭਾ ਚੋਣਾਂ ’ਚ ਓਂਕਾਰ ਚੰਦ ਸ਼ਰਮਾ ਨੂੰ ਟਿਕਟ ਦੇਣ ਦੀ ਬਜਾਏ ਮੁਕੇਸ਼ ਅਗਨੀਹੋਤਰੀ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ। ਮੁਕੇਸ਼ ਪਹਿਲੀ ਵਾਰ ਚੋਣ ਜਿੱਤੇ ਅਤੇ ਵੀਰਭੱਦਰ ਸਰਕਾਰ ’ਚ ਸੀ. ਪੀ. ਐੱਸ. ਰਹੇ। ਸਾਲ 2007 ਵਿਚ ਵੀ ਉਨ੍ਹਾਂ ਨੇ ਸੰਤੋਸ਼ਗੜ੍ਹ ਵਿਧਾਨ ਸਭਾ ਖੇਤਰ ਤੋਂ ਚੋਣ ਲੜੀ ਅਤੇ ਜਿੱਤ ਦਰਜ ਕੀਤੀ। 2012 ਵਿਚ ਵੀਰਭੱਦਰ ਸਰਕਾਰ ਵਿੱਚ ਉਦਯੋਗ ਮੰਤਰੀ ਸਨ।
ਇਹ ਵੀ ਪੜ੍ਹੋ- ਤਾਮਿਲਨਾਡੂ ’ਚ ਤੂਫ਼ਾਨ ‘ਮੈਂਡੂਸ’ ਨੇ ਲਈ 5 ਲੋਕਾਂ ਦੀ ਜਾਨ, ਤਸਵੀਰਾਂ ’ਚ ਵੇਖੋ ਹਾਲਾਤ
ਸਾਲ 2017 ਵਿਚ ਉਨ੍ਹਾਂ ਨੇ ਲਗਾਤਾਰ ਚੌਥੀ ਵਾਰ ਪ੍ਰਧਾਨ ਚੁਣਿਆ ਪਰ ਸਰਕਾਰ ਭਾਜਪਾ ਦੀ ਬਣੀ-
2018 ’ਚ ਮੁਕੇਸ਼ ਅਗਨੀਹੋਤਰੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਸੀ। ਮੁਕੇਸ਼ ਨੇ ਚਾਰ ਸਾਲਾਂ 'ਚ ਜੈਰਾਮ ਸਰਕਾਰ ਦੇ ਖਿਲਾਫ ਜ਼ਬਰਦਸਤ ਮੋਰਚਾ ਖੋਲ੍ਹ ਦਿੱਤਾ। 2022 ਦੀਆਂ ਸੂਬਾਈ ਚੋਣਾਂ ’ਚ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਗਿਆ ਸੀ। ਉਨ੍ਹਾਂ ਨੇ ਸੂਬੇ ਭਰ ’ਚ ਉਮੀਦਵਾਰਾਂ ਲਈ ਦਰਜਨਾਂ ਰੈਲੀਆਂ ਕੀਤੀਆਂ। ਲਗਾਤਾਰ 5 ਵਾਰ ਜਿੱਤਣ ਤੋਂ ਬਾਅਦ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਹੋ ਗਏ ਪਰ ਹਾਈਕਮਾਂਡ ਨੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ।
ਅਰੁਣਾਚਲ ਪ੍ਰਦੇਸ਼ 'ਚ ਅਨੋਖਾ ਗੁਰੂਕੂਲ, ਬੱਚਿਆਂ ਨੂੰ ਇੱਥੇ ਦਿੱਤੀ ਜਾਂਦੀ ਹੈ ਖ਼ਾਸ ਸਿੱਖਿਆ
NEXT STORY