ਅੰਮ੍ਰਿਤਸਰ (ਜ.ਬ.)- ਥਾਣਾ ਏ ਡਵੀਜ਼ਨ ਦੀ ਪੁਲਸ ਨੇ ਹੋਟਲ ਵਿਚ ਗਾਹਕਾਂ ਤੋਂ ਬਿਨ੍ਹਾਂ ਪਛਾਣ ਪੱਤਰ ਤੋਂ ਕਮਰੇ ਕਿਰਾਏ ’ਤੇ ਦੇਣ ਵਾਲੇ ਅਰਵਿੰਦਰ ਸਿੰਘ ਵਾਸੀ ਗਲੀ ਜੱਟਾ ਵਾਲੀ ਬਾਹਰਵਾਰ ਲਾਹੌਰੀ ਗੇਟ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨੇ ਮਹਾਂਸਿੰਘ ਗੇਟ ਦੇ ਚੀਲ ਮੰਡੀ ਖੇਤਰ ਵਿਚ ਸਥਿਤ ਹੋਟਲ ਨਿਕੁੰਜ ਨੂੰ ਲੀਜ਼ ’ਤੇ ਦਿੱਤਾ ਹੋਇਆ ਹੈ ਅਤੇ ਬਿਨਾਂ ਪਛਾਣ ਪੱਤਰ ਪ੍ਰਾਪਤ ਕੀਤੇ ਗਾਹਕਾਂ ਨੂੰ ਕਮਰੇ ਕਿਰਾਏ ’ਤੇ ਦੇ ਰਿਹਾ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ ਜ਼ਿਲ੍ਹਾ ਟੁੱਟਣ ਦੇ ਵਿਰੋਧ ’ਚ ਅੱੜ ਗਏ ਵਕੀਲ, ਕੰਮਕਾਜ 20 ਨਵੰਬਰ ਤੱਕ ਠੱਪ
ਇਸੇ ਤਰ੍ਹਾਂ ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਚੌਕ ਮਾਹਣਾ ਸਥਿਤ ਹੋਟਲ ਹੈਰੀ ਗੈਸਟ ਹਾਊਸ ਦੇ ਮੈਨੇਜਰ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਕਾਲੀਆ ਸਕੰਤਰਾ, ਥਾਣਾ ਵਲਟੋਹਾ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ ਨੂੰ ਬਿਨਾਂ ਆਈ. ਡੀ ਪਰੂਫ਼ ਦੇ ਕਮਰੇ ਕਿਰਾਏ ’ਤੇ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਗੁਪਤ ਸੂਚਨਾ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- PRTC ਬੱਸਾਂ ਦੇ ਚੱਕਾ ਜਾਮ ਨੂੰ ਲੈ ਕੇ ਨਵੀਂ ਅਪਡੇਟ, ਹੁਣ ਇਸ ਦਿਨ ਦਿੱਤੀ ਗਈ ਹੜਤਾਲ ਦੀ ਚੇਤਾਵਨੀ
ਮੋਟਰਸਾਈਕਲ ਦੇ ਬੈਗ ’ਚੋਂ 51,000 ਰੁਪਏ ਨਕਦੀ ਚੋਰੀ
NEXT STORY