ਸ਼ਿਮਲਾ, (ਸੰਤੋਸ਼)- ਸੂਬੇ ’ਚ ਸੋਮਵਾਰ ਤੋਂ ਮੌਸਮ ਬਦਲ ਸਕਦਾ ਹੈ। ਇਸ ਦੀ ਸ਼ੁਰੂਆਤ ਐਤਵਾਰ ਨੂੰ ਰੋਹਤਾਂਗ ਸਹਿਤ ਲਾਹੌਲ-ਸਪਿਤੀ ਅਤੇ ਕੁੱਲੂ ਜ਼ਿਲਿਆਂ ਦੀਆਂ ਉੱਚੀਆਂ ਪਹਾੜੀਆਂ ’ਤੇ ਬਰਫਬਾਰੀ ਹੋਣ ਨਾਲ ਹੋ ਚੁੱਕੀ ਹੈ। ਐਤਵਾਰ ਸਵੇਰੇ ਰੋਹਤਾਂਗ ਸਮੇਤ ਉੱਚੀਆਂ ਪਹਾੜੀਆਂ ’ਤੇ ਹਲਕੀ ਬਰਫਬਾਰੀ ਹੋਈ, ਜਿਸ ਨਾਲ ਸ਼ੀਤ ਲਹਿਰ ਦਾ ਕਹਿਰ ਵਧ ਗਿਆ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ 23 ਦਸੰਬਰ ਨੂੰ ਦਰਮਿਆਨੇ ਅਤੇ ਉੱਚੇ ਪਹਾੜੀ ਇਲਾਕਿਆਂ ਦੀਆਂ ਕੁਝ ਥਾਵਾਂ ’ਤੇ ਬਰਫਬਾਰੀ ਤੇ ਮੀਂਹ ਅਤੇ ਮੈਦਾਨੀ ਇਲਾਕਿਆਂ ’ਚ ਇਕ-ਦੋ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ ਅਤੇ ਮੰਗਲਵਾਰ ਨੂੰ ਦਰਮਿਆਨੇ ਅਤੇ ਉੱਚੇ ਪਹਾੜੀ ਇਲਾਕਿਆਂ ’ਚ ਇਕ-ਦੋ ਥਾਵਾਂ ’ਤੇ ਹਲਕੇ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ।
ਸੂਬੇ ’ਚ ਬੀਤੇ 24 ਘੰਟਿਆਂ ’ਚ ਮੰਡੀ ’ਚ ਧੁੰਦ ਛਾਈ ਰਹੀ। ਊਨਾ, ਸੁੰਦਰਨਗਰ, ਕਾਂਗੜਾ, ਹਮੀਰਪੁਰ, ਮੰਡੀ ਅਤੇ ਬਿਲਾਸਪੁਰ ’ਚ ਸ਼ੀਤ ਲਹਿਰ ਮਹਿਸੂਸ ਕੀਤੀ ਗਈ।
ਐਤਵਾਰ ਨੂੰ ਸਵੇਰ ਤੋਂ ਹੀ ਮੌਸਮ ’ਚ ਥੋੜ੍ਹੀ ਠੰਢਕ ਬਣੀ ਰਹੀ ਅਤੇ ਊਨਾ ’ਚ ਵੱਧ ਤੋਂ ਵੱਧ ਤਾਪਮਾਨ 23.8 ਡਿਗਰੀ, ਰਾਜਧਾਨੀ ਸ਼ਿਮਲਾ ’ਚ 17.4 ਡਿਗਰੀ ਰਿਹਾ, ਜਦੋਂ ਕਿ ਘੱਟੋ-ਘੱਟ ਤਾਪਮਾਨ ਤਾਬੋ ’ਚ ਮਨਫੀ 11.6, ਕੁਕੁਮਸੇਰੀ ’ਚ ਮਨਫੀ 4.8, ਸਮਧੋ ’ਚ ਮਨਫੀ 5.3 ਅਤੇ ਕਲਪਾ ’ਚ ਮਨਫੀ 1.7 ਡਿਗਰੀ ਰਿਹਾ ਹੈ। ਐਤਵਾਰ ਨੂੰ ਸੂਬੇ ਦੇ ਉੱਚੇ ਪਹਾੜੀ ਇਲਾਕਿਆਂ ’ਚ ਮੌਸਮ ਬਦਲਣ ਨਾਲ ਘੱਟੋ-ਘੱਟ ਤਾਪਮਾਨ ’ਚ ਹੋਰ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਤਕਨੀਕੀ ਖਰਾਬੀ ਤੋਂ ਬਾਅਦ ਰੋਕੀ ਗਈ ਵੰਦੇ ਭਾਰਤ ਟ੍ਰੇਨ, ਜੌਨਪੁਰ 'ਚ ਅਚਾਨਕ ਵੱਜਣ ਲੱਗਾ ਅਲਾਰਮ
NEXT STORY