ਲਖਨਊ : ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਬਿਹਾਰ ਦੇ ਛਪਰਾ ਜਾ ਰਹੀ ਛਠ ਸਪੈਸ਼ਲ ਵੰਦੇ ਭਾਰਤ ਐਕਸਪ੍ਰੈੱਸ ਅਚਾਨਕ ਤਕਨੀਕੀ ਖਰਾਬੀ ਕਾਰਨ ਜੌਨਪੁਰ ਨੇੜੇ ਰੁਕ ਗਈ। ਘਟਨਾ ਦੌਰਾਨ ਟਰੇਨ ਦਾ ਸਾਇਰਨ ਵੱਜਣ ਲੱਗਾ, ਜਿਸ ਕਾਰਨ ਯਾਤਰੀ ਅਤੇ ਰੇਲਵੇ ਪ੍ਰਸ਼ਾਸਨ ਚੌਕਸ ਹੋ ਗਿਆ। ਸੂਚਨਾ ਮਿਲਣ 'ਤੇ ਰੇਲਵੇ ਮੁਲਾਜ਼ਮਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਸਮੱਸਿਆ ਦੀ ਜਾਂਚ ਸ਼ੁਰੂ ਕਰ ਦਿੱਤੀ।
ਮਾਮਲੇ ਬਾਰੇ ਉੱਤਰੀ ਰੇਲਵੇ ਦੇ ਸੀਨੀਅਰ ਡੀਸੀਐੱਮ ਕੁਲਦੀਪ ਤਿਵਾੜੀ ਨੇ ਦੱਸਿਆ ਕਿ ਐਮਰਜੈਂਸੀ ਬ੍ਰੇਕ ਲੱਗਣ ਕਾਰਨ ਟਰੇਨ ਦਾ ਸਾਇਰਨ ਵੱਜ ਰਿਹਾ ਸੀ। ਹਾਲਾਂਕਿ, ਸਾਰੇ ਜ਼ਰੂਰੀ ਸਪੱਸ਼ਟੀਕਰਨ ਤੋਂ ਬਾਅਦ ਟਰੇਨ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਈ।
ਉਥੇ, ਉੱਤਰੀ ਰੇਲਵੇ (ਐੱਨਆਰ) ਦੇ ਸੀਪੀਆਰਓ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਫੋਨ 'ਤੇ ਦੱਸਿਆ ਕਿ ਛਠ ਸਪੈਸ਼ਲ ਵੰਦੇ ਭਾਰਤ ਐਕਸਪ੍ਰੈੱਸ ਨੂੰ ਤਕਨੀਕੀ ਕਾਰਨਾਂ ਕਰਕੇ ਜੌਨਪੁਰ ਨੇੜੇ ਰੋਕ ਦਿੱਤਾ ਗਿਆ ਸੀ। ਵਾਰ-ਵਾਰ ਅਲਾਰਮ ਵੱਜ ਰਿਹਾ ਸੀ, ਜਿਸ ਕਾਰਨ ਟਰੇਨ ਨੂੰ ਰੋਕ ਦਿੱਤਾ ਗਿਆ। ਫਿਲਹਾਲ ਟਰੇਨ ਨੂੰ ਅੱਗੇ ਭੇਜ ਦਿੱਤਾ ਗਿਆ ਹੈ। ਟਰੇਨ ਵਿਚ ਨੁਕਸ ਅਤੇ ਇਸ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਹਿੰਗੇ ਸ਼ੌਕ ਲਈ ਪਤਨੀ ਨੇ ਪਾਰ ਕੀਤੀਆਂ ਹੱਦਾਂ, ਹੋਟਲ 'ਚ ਪ੍ਰੇਮੀਆਂ ਨਾਲ ਬਣਵਾਈ ਵੀਡੀਓ ਤੇ ਫਿਰ...
ਮਾਲ ਗੱਡੀ ਦਾ ਇੰਜਣ ਬੁਲਾ ਕੇ ਖਿੱਚੀ ਗਈ ਵੰਦੇ ਭਾਰਤ ਟਰੇਨ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 9 ਸਤੰਬਰ ਨੂੰ ਨਵੀਂ ਦਿੱਲੀ ਤੋਂ ਵਾਰਾਣਸੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਤਕਨੀਕੀ ਖਰਾਬੀ ਕਾਰਨ ਇਟਾਵਾ ਨੇੜੇ ਰੋਕ ਦਿੱਤਾ ਗਿਆ ਸੀ। ਵੰਦੇ ਭਾਰਤ ਐਕਸਪ੍ਰੈੱਸ ਦੇ ਇੰਜਣ ਵਿਚ ਤਕਨੀਕੀ ਖ਼ਰਾਬੀ ਕਾਰਨ ਯਾਤਰੀ ਬੇਚੈਨ ਹੋ ਗਏ ਸਨ। ਫਿਰ ਤਕਨੀਕੀ ਟੀਮ ਨੇ ਪਹੁੰਚ ਕੇ ਇਸ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਾ ਮਿਲਣ ਕਾਰਨ ਮਾਲ ਗੱਡੀ ਦੇ ਇੰਜਣ ਵੱਲੋਂ ਰੇਲ ਗੱਡੀ ਨੂੰ ਖਿੱਚ ਕੇ ਭਰਥਾਣਾ ਰੇਲਵੇ ਸਟੇਸ਼ਨ ’ਤੇ ਖੜ੍ਹਾ ਕਰ ਦਿੱਤਾ ਗਿਆ। ਫਿਰ ਸਾਰੇ ਯਾਤਰੀਆਂ ਨੂੰ ਦੂਜੀ ਰੇਲ ਗੱਡੀ ਰਾਹੀਂ ਬਨਾਰਸ ਲਿਜਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
60 ਸਾਲ ਦੀ ਉਮਰ 'ਚ ਦੂਜੀ ਵਾਰ ਲਾੜਾ ਬਣਨਗੇ Jeff Bezos, ਵਿਆਹ 'ਤੇ ਖਰਚ ਕਰਨਗੇ 50,97,15,00,000 ਰੁਪਏ
NEXT STORY