ਮੁੰਬਈ - ਅਦਾਕਾਰਾ ਕੰਗਨਾ ਰਣੌਤ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਜੋ ਨਜ਼ਰੀਆ ਰਿਹਾ ਹੈ, ਉਸ ਨਾਲ ਇਕ ਵੱਖਰੀ ਬਹਿਸ ਛਿੜ ਗਈ ਹੈ। ਹੁਣ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੇ ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਹ ਕੰਗਣਾ ਦੇ ਟਵੀਟ ਦੇਖ ਇੰਨੀ ਜ਼ਿਆਦਾ ਭੜਕ ਗਈ ਕਿ ਉਸ ਨੂੰ ਦੇਸ਼ ਛੱਡਣ ਦੀ ਨਸੀਹਤ ਤੱਕ ਦੇਣ ਲੱਗੀ ਹੈ।
ਸਰਕਾਰ ਦਾ ਕਿਸਾਨਾਂ ਨਾਲ ਕੋਈ ਈਗੋ ਨਹੀਂ ਹੈ: ਖੇਤੀਬਾੜੀ ਮੰਤਰੀ
ਹਿਮਾਂਸ਼ੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਹੈ- ਜਿਨ੍ਹਾਂ ਤੋਂ ਇਸ ਨੂੰ ਬਦਲੇ ਲੈਣੇ ਹੁੰਦੇ ਹਨ ਸਿਰਫ ਉਨ੍ਹਾਂ ਨਾਲ ਹੀ ਪੰਗੇ ਲੈਂਦੀ ਹੈ। ਹੁਣ ਸੁਸ਼ਾਂਤ 'ਤੇ ਨਹੀਂ ਬੋਲਦੀ ਹੈ, ਹੁਣ ਡਰੱਗਜ਼ ਕੇਸ ਤੋਂ ਬਾਅਦ ਇੱਕ ਹੋਰ ਮੁੱਦੇ 'ਤੇ ਆਪਣੀ ਨੱਕ ਫਸਾ ਰਹੀ ਹੈ। ਭਾਰਤ ਦੀ ਹਰ ਚੀਜ਼ ਤੋਂ ਇਸ ਨੂੰ ਪ੍ਰੇਸ਼ਾਨੀ ਹੈ। ਹੁਣ ਲੋਕਾਂ ਨੂੰ ਇਸ ਨੂੰ ਭਾਰਤ ਛੱਡਣ ਦੀ ਗੱਲ ਕਹਿਣੀ ਚਾਹੀਦੀ ਹੈ।
ਕੰਗਨਾ ਰਣੌਤ ਖ਼ਿਲਾਫ ਇੰਨੀ ਵੱਡੀ ਗੱਲ ਕਹਿਣਾ ਸਾਰਿਆਂ ਨੂੰ ਹੈਰਾਨ ਕਰ ਗਿਆ ਹੈ। ਕਿਉਂਕਿ ਹਿਮਾਂਸ਼ੀ ਨੇ ਇੰਨੀ ਤਿੱਖੀ ਟਿੱਪਣੀ ਕੀਤੀ ਹੈ, ਅਜਿਹੇ ਵਿੱਚ ਉਨ੍ਹਾਂ ਦੇ ਬਿਆਨਾਂ ਦਾ ਸੁਰਖੀਆਂ ਵਿੱਚ ਆਉਣਾ ਲਾਜ਼ਮੀ ਹੋ ਗਿਆ ਹੈ।
ਹਿਮਾਂਸ਼ੀ ਖੁਰਾਨਾ ਸਿਰਫ ਇਥੇ ਹੀ ਨਹੀਂ ਰੁਕੀ, ਅਦਾਕਾਰਾ ਨੂੰ ਇਸ ਗੱਲ 'ਤੇ ਨਰਾਜ਼ਗੀ ਹੈ ਕਿ ਕੰਗਨਾ ਨੇ ਦਿਲਜੀਤ ਖ਼ਿਲਾਫ਼ ਕਾਫ਼ੀ ਇਤਰਾਜ਼ਯੋਦ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਕੰਗਣਾ ਦੇ ਉਨ੍ਹਾਂ ਬਿਆਨਾਂ 'ਤੇ ਹਿਮਾਂਸ਼ੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਖੁਸ਼ਖ਼ਬਰੀ: ਇਸ ਸੂਬੇ ਨੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ 3% ਵਾਧੇ ਦਾ ਕੀਤਾ ਐਲਾਨ
ਹਿਮਾਂਸ਼ੀ ਲਿਖਦੀ ਹਨ- ਇਹ ਕਿਹੋ ਜਿਹੀ ਭਾਸ਼ਾ ਦਾ ਇਸਤੇਮਾਲ ਕਰ ਰਹੀ ਹੈ। ਇਸ ਨੂੰ ਤਾਂ ਹੁਣ ਮੈਡੀਕਲ ਸਹਾਇਤਾ ਦੀ ਬਹੁਤ ਜ਼ਰੂਰਤ ਹੈ। ਇਹ ਪੋਸਟ ਲਿਖਦੇ ਸਮੇਂ ਹਿਮਾਂਸ਼ੀ ਨੇ ਕੰਗਨਾ ਦਾ ਉਹ ਟਵੀਟ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਨੇ ਦਿਲਜੀਤ ਨੂੰ ਕਰਨ ਦਾ ਪਾਲਤੂ ਦੱਸਿਆ ਹੈ।
ਉਂਝ ਹਿਮਾਂਸ਼ੀ ਦਾ ਕੰਗਣਾ ਖਿਲਾਫ ਇੰਨਾ ਗੁੱਸਾ ਲਾਜ਼ਮੀ ਬਣ ਗਿਆ ਹੈ। ਕੁੱਝ ਦਿਨ ਪਹਿਲਾਂ ਹੀ ਕੰਗਨਾ ਨੇ ਹਿਮਾਂਸ਼ੀ ਨੂੰ ਸੋਸ਼ਲ ਮੀਡੀਆ 'ਤੇ ਬਲਾਕ ਕਰ ਦਿੱਤਾ ਸੀ। ਹਿਮਾਂਸ਼ੀ ਨੇ ਉਸ 'ਤੇ ਵੀ ਚੁਟਕੀ ਲਈ ਸੀ। ਹੁਣ ਜਦੋਂ ਕੰਗਨਾ ਨੇ ਦਿਲਜੀਤ 'ਤੇ ਹਮਲਾ ਕੀਤਾ ਹੈ ਤਾਂ ਹਿਮਾਂਸ਼ੀ ਨੇ ਫਿਰ ਕੰਗਨਾ ਨੂੰ ਘੇਰ ਲਿਆ ਹੈ। ਉਨ੍ਹਾਂ ਨੇ ਸਿੱਧੇ-ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ- ਕੰਗਨਾ ਜੀ ਨੇ ਬੋਲਣ ਦੀ ਤਮੀਜ-ਅਕਲ ਸਭ ਵੇਚ ਖਾਦੀ ਹੈ।
ਨੋਟ- ਹਿਮਾਂਸ਼ੀ ਵੱਲੋਂ ਕੰਗਨਾ 'ਤੇ ਕੀਤੀ ਗਈ ਇਸ ਟਿੱਪਣੀ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
PM ਮੋਦੀ ਦੇ ਆਦੇਸ਼ 'ਤੇ ਜਾਰੀ ਹੋਈ ਭਾਰਤ ਦੇ ਟਾਪ 10 ਪੁਲਸ ਸਟੇਸ਼ਨਾਂ ਦੀ ਸੂਚੀ
NEXT STORY