ਗੁਹਾਟੀ— ਆਸਾਮ ਦੇ ਨਵੇਂ ਮੁੱਖ ਮੰਤਰੀ ਵਜੋਂ ਹਿਮੰਤ ਬਿਸਵਾ ਸਰਮਾ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਰਾਜਪਾਲ ਜਗਦੀਸ਼ ਮੁਖੀ ਨੇ ਸਹੁੰ ਚੁਕਾਈ। ਸਰਮਾ ਦੇ ਸਹੁੰ ਚੁੱਕ ਸਮਾਗਮ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਅਤੇ ਹੋਰ ਨੇਤਾ ਸ਼ਾਮਲ ਹੋਏ। ਦੱਸ ਦੇਈਏ ਕਿ ਆਸਾਮ ਵਿਚ ਦੂਜੀ ਵਾਰ ਜਿੱਤ ਦਰਜ ਕਰ ਕੇ ਭਾਜਪਾ ਨੇ ਇਤਿਹਾਸ ਬਣਾਇਆ। ਅੱਜ ਭਾਜਪਾ ਦੇ ਕੱਦਾਵਰ ਨੇਤਾ ਹਿਮੰਤ ਬਿਸਵ ਸਰਮਾ ਨੇ ਆਮਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਸਾਲ 2015 ਵਿਚ ਕਾਂਗਰਸ ਦਾ ਸਾਥ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਹਿਮੰਤ ਬਿਸਵਾ ਨੇ 2016 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਦੱਸਣਯੋਗ ਹੈ ਕਿ ਭਾਜਪਾ ਨੇ 126 ਮੈਂਬਰੀ ਆਸਾਮ ਵਿਧਾਨ ਸਭਾ ’ਚ 60 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਜਦੋਂ ਕਿ ਉਸ ਦੀ ਗਠਜੋੜ ਸਹਿਯੋਗੀ ਆਸਾਮ ਗਣ ਪਰੀਸ਼ਦ ਨਾਲ 9 ਹੋਰ ਯੂਨਾਈਟੇਡ ਪੀਪਲਜ਼ ਪਾਰਟੀ ਲਿਬਰਲ ਨੇ 6 ਸੀਟਾਂ ਜਿੱਤੀਆਂ।
ਪਿੰਡਾਂ 'ਚ ਕੋਰੋਨਾ ਸੰਕਰਮਣ ਫ਼ੈਲਣ ਤੋਂ ਰੋਕਣ ਲਈ ਯੁੱਧ ਪੱਧਰ 'ਤੇ ਕੰਮ ਕਰਨ ਦੀ ਜ਼ਰੂਰਤ : ਮਾਇਆਵਤੀ
NEXT STORY