ਨਰਵਾਨਾ (ਗੁਲਸ਼ਨ ਚਾਵਲਾ)— ਹਿਸਾਰ ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਇਕ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ 3 ਦੋਸਤਾਂ ਦੀ ਮੌਤ ਹੋ ਗਈ ਅਤੇ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਦਰਅਸਲ ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਨਰਵਾਨਾ ਰੇਲਵੇ ਪੁਲ ’ਤੇ ਇਕ ਅਣਪਛਾਤੇ ਵਾਹਨ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ’ਚ ਸਵਾਰ 3 ਦੋਸਤਾਂ ਦੀ ਮੌਤ ਹੋ ਗਈ ਅਤੇ 3 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਕਾਰ ਸਵਾਰ ਨੌਜਵਾਨ ਚੰਡੀਗੜ੍ਹ ਤੋਂ ਹਿਸਾਰ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ : ਪ੍ਰਦੂਸ਼ਣ ਨੇ ਘੇਰੀ ਦਿੱਲੀ; ਜ਼ਹਿਰੀਲੀ ਹੋਈ ਆਬੋ-ਹਵਾ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ
ਜਾਣਕਾਰੀ ਮੁਤਾਬਕ ਸਾਰੇ ਦੋਸਤ ਹਿਸਾਰ ’ਚ ਇਕ ਨਿੱਜੀ ਸੈਂਟਰ ’ਚ ਕੋਚਿੰਗ ਲੈ ਰਹੇ ਸਨ। ਉਹ ਕਿਤੇ ਘੁੰਮ ਕੇ ਵਾਪਸ ਪਰਤ ਰਹੇ ਸਨ ਤਾਂ ਰਾਹ ਵਿਚ ਭਿਆਨਕ ਹਾਦਸਾ ਵਾਪਰ ਗਿਆ। ਕਾਰ ’ਚ ਸਵਾਰ ਸੋਨੂੰ ਪੁੱਤਰ ਰਾਜਪਾਲ ਵਾਸੀ ਮਿਰਚਪੁਰ ਜ਼ਿਲ੍ਹਾ ਹਿਸਾਰ, ਦੀਪਕ ਪੁੱਤਰ ਓਮ ਪ੍ਰਕਾਸ਼ ਵਾਸੀ ਭੈਣੀ ਨਾਰਨੌਂਦ ਅਤੇ ਅਣਪਛਾਤੇ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਕਿਸਮਤ ਪੁੱਤਰ ਬਲਵਾਨ ਵਾਸੀ ਸੁਲਹੇੜਾ, ਸਾਹਿਲ ਪੁੱਤਰ ਗੁਰਮੇਲ ਵਾਲੀ ਜਾਂਡਲੀ, ਸੋਨੂੰ ਪੁੱਤਰ ਸ਼ੀਸ਼ਪਾਲ ਵਾਸੀ ਰਾਜਥਲ ਜ਼ਖਮੀ ਹੋ ਗਏ। ਜ਼ਖਮੀਆਂ ’ਚੋਂ ਕਿਸਮਤ ਅਤੇ ਸਾਹਿਲ ਨੂੰ ਪੀ. ਜੀ. ਆਈ. ਅਗ੍ਰੋਹਾ ਰੈਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਖੱਟੜ ਸਰਕਾਰ ਦਾ ਨੌਜਵਾਨਾਂ ਨੂੰ ਤੋਹਫ਼ਾ, ਨਿੱਜੀ ਖੇਤਰ ’ਚ ਹਰਿਆਣਾ ਵਾਸੀਆਂ ਨੂੰ ਮਿਲੇਗਾ 75 ਫ਼ੀਸਦੀ ਰਿਜ਼ਰਵੇਸ਼ਨ
ਪੁਲਸ ਕਾਰਵਾਈ ਕਰ ਰਹੀ ਹੈ। ਪੁਲਸ ਮੁਤਾਬਕ ਤੀਜੇ ਮਿ੍ਰਤਕ ਦੀ ਪਹਿਚਾਣ ਫੈਸਲ ਉਰਫ ਸੋਨੂੰ ਪੁੱਤਰ ਅਬਦੁੱਲ ਵਾਸੀ ਟਿਲਦਾਨਾ, ਜ਼ਿਲ੍ਹਾ ਸਹਾਰਨਪੁਰ, ਉੱਤਰ ਪ੍ਰਦੇਸ਼ ਦੇ ਰੂਪ ਵਿਚ ਹੋਈ ਹੈ। ਉਹ ਹਾਲ ਹੀ ’ਚ ਫਤਿਹਾਬਾਦ ’ਚ ਰਹਿਣ ਲਈ ਆਇਆ ਸੀ।
ਤਿੰਨੋਂ ਖੇਤੀ ਕਾਨੂੰਨ ਵਾਪਸ ਲੈ ਕੇ ਕੇਂਦਰ ਦੇਵੇ ਕਿਸਾਨਾਂ ਨੂੰ ਦੀਵਾਲੀ ਦਾ ਤੋਹਫ਼ਾ : ਮਾਇਆਵਤੀ
NEXT STORY