ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਕਰਾਚੀ ਸ਼ਹਿਰ ਦੇ ਬਾਹਰਵਾਰ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਕਰਾਚੀ-ਹੈਦਰਾਬਾਦ ਐਮ9 ਸੁਪਰ ਹਾਈਵੇਅ (M9 Motorway) 'ਤੇ ਅੰਸਾਰੀ ਪੁਲ ਦੇ ਨੇੜੇ ਹੋਏ ਇਸ ਹਾਦਸੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 9 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਪੁਲਸ ਦੀ ਸ਼ੁਰੂਆਤੀ ਜਾਂਚ ਅਨੁਸਾਰ, ਇਹ ਹਾਦਸਾ ਇੱਕ ਤੇਜ਼ ਰਫ਼ਤਾਰ ਯਾਤਰੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ। ਡਰਾਈਵਰ ਬੱਸ ਨੂੰ ਗਲਤ ਪਾਸਿਓਂ (Wrong Side) ਬਹੁਤ ਤੇਜ਼ ਰਫ਼ਤਾਰ ਵਿੱਚ ਚਲਾ ਰਿਹਾ ਸੀ। ਪੁਲ 'ਤੇ ਚੜ੍ਹਦੇ ਸਮੇਂ ਡਰਾਈਵਰ ਨੇ ਕੰਟਰੋਲ ਖੋਹ ਦਿੱਤਾ ਅਤੇ ਬੱਸ ਸਾਹਮਣੇ ਤੋਂ ਆ ਰਹੇ ਇੱਕ ਵੱਡੇ ਤੇਲ ਟੈਂਕਰ ਨਾਲ ਜਾ ਟਕਰਾਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਤੇਲ ਟੈਂਕਰ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਤੋਂ ਤੁਰੰਤ ਬਾਅਦ ਇੱਕ ਹੋਰ ਬੱਸ ਅਤੇ ਕਈ ਹੋਰ ਗੱਡੀਆਂ ਵੀ ਇਸ ਟੈਂਕਰ ਨਾਲ ਆ ਟਕਰਾਈਆਂ, ਜਿਸ ਕਾਰਨ ਹਾਈਵੇਅ 'ਤੇ ਵਾਹਨਾਂ ਦੀ ਲਾਈਨ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਕੁਝ ਸਵਾਰੀਆਂ ਪੁਲ ਤੋਂ ਹੇਠਾਂ ਡਿੱਗ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਲਾਕੇ ਦੇ ਪੁਲਸ ਅਧਿਕਾਰੀ ਖਾਲਿਦ ਸਮੋਜੋ ਨੇ ਦੱਸਿਆ ਕਿ ਮ੍ਰਿਤਕਾਂ ਅਤੇ ਜ਼ਖ਼ਮੀਆਂ ਵਿੱਚ ਔਰਤਾਂ, ਬੱਚੇ ਅਤੇ ਕੁਝ ਪੈਦਲ ਚੱਲਣ ਵਾਲੇ ਲੋਕ ਵੀ ਸ਼ਾਮਲ ਹਨ। ਸਾਰੇ ਜ਼ਖ਼ਮੀਆਂ ਨੂੰ ਕਰਾਚੀ ਦੇ ਅੱਬਾਸੀ ਸ਼ਹੀਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਕੁਝ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।
ਪਾਕਿਸਤਾਨ 'ਚ 9 ਸ਼ੇਰਾਂ ਤੇ 2 ਜਿਰਾਫਾਂ ਨੂੰ ਦਿੱਤੀ ਗਈ 'ਇੱਛਾ ਮੌਤ'
NEXT STORY