ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤੀ ਜਨਤਾ ਪਾਰਟੀ ਵਲੋਂ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਲੈ ਕੇ ਕੀਤੇ ਗਏ ਹਮਲੇ ’ਤੇ ਜਵਾਬੀ ਹਮਲਾ ਕਰਦਿਆਂ ਬੁੱਧਵਾਰ ਕਿਹਾ ਕਿ ਸਿਆਸੀ ਸਟੇਜਾਂ ਤੋਂ ‘ਝੂਠ ਦੀ ਵਾਛੜ’ ਕਰਨ ਨਾਲ ਇਤਿਹਾਸ ਨਹੀਂ ਬਦਲਦਾ।
ਪ੍ਰਧਾਨ ਮੰਤਰੀ ਮੋਦੀ ਨੇ ਕੁਝ ਜਨਤਕ ਮੀਟਿੰਗਾਂ ’ਚ ਕਿਹਾ ਸੀ ਕਿ ਲੋਕ ਸਭਾ ਦੀਆਂ ਚੋਣਾਂ ਲਈ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ’ਚ ਮੁਸਲਿਮ ਲੀਗ ਦੀ ਛਾਪ ਨਜ਼ਰ ਆ ਰਹੀ ਹੈ।
ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ ਕਿ ਇਤਿਹਾਸ ਗਵਾਹ ਹੈ ਕਿ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਨਾਲ ਕਿਸ ਨੇ ਹੱਥ ਮਿਲਾਇਆ ਤੇ ਕਿਸ ਨੇ ਉਨ੍ਹਾਂ ਨੂੰ ਮਜ਼ਬੂਤ ਕੀਤਾ? ਦੇਸ਼ ਦੀ ਏਕਤਾ ਤੇ ਆਜ਼ਾਦੀ ਲਈ ਕਿਸ ਨੇ ਲੜਾਈ ਲੜੀ? ਰਾਹੁਲ ਗਾਂਧੀ ਨੇ ਵਿਅੰਗਮਈ ਢੰਗ ਨਾਲ ਇਹ ਵੀ ਕਿਹਾ ਕਿ ‘ਭਾਰਤ ਛੱਡੋ ਅੰਦੋਲਨ’ ਦੌਰਾਨ ਅੰਗਰੇਜ਼ਾਂ ਨਾਲ ਕੌਣ ਖੜ੍ਹਾ ਸੀ? ਜਦੋਂ ਭਾਰਤ ਦੀਆਂ ਜੇਲਾਂ ਕਾਂਗਰਸੀ ਨੇਤਾਵਾਂ ਨਾਲ ਭਰੀਆਂ ਹੋਈਆਂ ਸਨ ਤਾਂ ਦੇਸ਼ ਨੂੰ ਵੰਡਣ ਵਾਲੀਆਂ ਤਾਕਤਾਂ ਨਾਲ ਸੂਬਿਆਂ ’ਚ ਸਰਕਾਰ ਕੌਣ ਚਲਾ ਰਿਹਾ ਸੀ? ਸਿਆਸੀ ਸਟੇਜਾਂ ਤੋਂ ‘ਝੂਠ ਬੋਲ’ ਕੇ ਇਤਿਹਾਸ ਨਹੀਂ ਬਦਲੇ ਜਾ ਸਕਦੇ।
ਐੱਸ. ਐੱਸ. ਬੀ. ਦੇ ਜਵਾਨਾਂ ਨੂੰ 15 ਦਿਨਾਂ ’ਚ ਟੈਟੂ ਹਟਾਉਣ ਦੇ ਹੁਕਮ
NEXT STORY