ਜੰਮੂ/ਸ੍ਰੀਨਗਰ (ਕਮਲ)– ਪਹਿਲਗਾਮ ’ਚ ਲਿੱਦੜ ਨਦੀ ਦੇ ਕੰਢੇ ਆਪਣੇ ਅੰਤਿਮ ਰਸਮੀ ਪੂਜਾ ਅਤੇ ਵਿਸਰਜਨ ਨਾਲ ਛੜੀ ਮੁਬਾਰਕ ਅਤੇ ਅਮਰਨਾਥ ਯਾਤਰਾ 14 ਅਗਸਤ ਨੂੰ ਸਮਾਪਤ ਹੋ ਗਈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸਾਧੂ ਅੰਤਿਮ ਪੂਜਾ ’ਚ ਸ਼ਾਮਲ ਹੋਏ। ਸਮਾਪਤੀ ਸਮਾਰੋਹ ਤੋਂ ਬਾਅਦ ਮਹੰਤ ਦੀਪੇਂਦਰ ਗਿਰੀ ਨੇ ਭਾਰਤੀ ਫੌਜ, ਬੀ. ਐੱਸ. ਐੱਫ., ਸੀ. ਆਰ. ਪੀ. ਐੱਫ., ਜੰਮੂ-ਕਸ਼ਮੀਰ ਪੁਲਸ, ਸਿਹਤ ਵਿਭਾਗ, ਪੀ. ਐੱਚ. ਈ., ਪੀ. ਡੀ. ਡੀ. ਅਤੇ ਯਾਤਰਾ ਦਾ ਪ੍ਰਬੰਧ ਕਰਨ ’ਚ ਸ਼ਾਮਲ ਸਾਰੀਆਂ ਏਜੰਸੀਆਂ ਅਤੇ ਸਾਰੇ ਨਾਗਰਿਕਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਸਮੂਹ ਸਵੈ-ਸੇਵੀ ਸੰਸਥਾਵਾਂ ਵੱਲੋਂ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਲੰਗਰ, ਮੈਡੀਕਲ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਮਹੰਤ ਨੇ ਇਸ ਸਾਲ ਪਵਿੱਤਰ ਗੁਫਾ ਅਤੇ ਖਾਸ ਤੌਰ ’ਤੇ ਡੇਰੇ ਸ਼ੇਸ਼ਨਾਗ ਦੇ ਰਸਤੇ ’ਤੇ ਸਥਿਤ ਡੇਰਿਆਂ ਦੀ ਸਫਾਈ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਸ਼੍ਰੀ ਅਮਰਨਾਥ ਜੀ ਸ਼੍ਰਾਈਨ ਬੋਰਡ, ਜੰਮੂ-ਕਸ਼ਮੀਰ ਪ੍ਰਸ਼ਾਸਨ ਅਤੇ ਅਨੰਤਨਾਗ ਪ੍ਰਸ਼ਾਸਨ ਵੱਲੋਂ ਸਾਲਾਨਾ ਤੀਰਥ ਯਾਤਰਾ ਨੂੰ ਸਫਲ ਬਣਾਉਣ ਲਈ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।
ਕੈਪਸ਼ਨ-ਲਿੱਦੜ ਨਦੀ ਦੇ ਕੰਢੇ ਪੂਜਾ ਕਰਦੇ ਸੰਤ ਮਹਾਤਮਾ।
ਕੇਜਰੀਵਾਲ ਦਾ ਆਜ਼ਾਦੀ ਦਿਹਾੜੇ ਮੌਕੇ ਵਧਾਈ ਸੰਦੇਸ਼, ਬੋਲੇ ਭਾਰਤ ਨੂੰ ਨੰਬਰ-1 ਦੇਸ਼ ਬਣਾਉਣਾ ਹੈ
NEXT STORY