ਮਧੂਬਨੀ : ਬਿਹਾਰ ਦੇ ਮਧੂਬਨੀ ਜ਼ਿਲ੍ਹੇ ’ਚ ਉਸ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਚੋਰਾਂ ਨੇ ਇਕ ਸਰਕਾਰੀ ਦਫ਼ਤਰ ’ਚ ਹੋਮਗਾਰਡ ਦੇ ਕਮਰੇ ਅੰਦਰ ਦਾਖਲ ਹੋ ਕੇ 2 ਰਾਈਫਲਾਂ ਚੋਰੀ ਕਰ ਲਈਆਂ। ਚੋਰੀ ਦੀ ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਸੋਮਵਾਰ ਨੂੰ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਚੋਰੀ ਦੀ ਇਹ ਘਟਨਾ 17 ਮਈ ਨੂੰ ਸ਼ਾਮ 7.30 ਵਜੇ ਦੇ ਕਰੀਬ ਖੁਤੌਨਾ ਬਲਾਕ ਦੇ ਦਫ਼ਤਰ ’ਚ ਵਾਪਰੀ ਹੈ। ਉੱਥੇ ਤਾਇਨਾਤ ਸਟੇਟ ਹੋਮ ਗਾਰਡ ਦੇ ਇਕ ਜਵਾਨ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਕਿ ਉਸ ਦੇ ਬੰਦ ਕਮਰੇ ’ਚੋਂ 2 ਸਰਵਿਸ ਰਾਈਫਲਾਂ ਚੋਰੀ ਹੋ ਗਈਆਂ ਹਨ। ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਅਣਪਛਾਤੇ ਚੋਰਾਂ ਨੇ ਉਸ ਦੇ ਕਮਰੇ ਦੀ ਖਿੜਕੀ ਤੋੜ ਦਿੱਤੀ ਤੇ ਉਸ ਦੀਆਂ ਸਰਵਿਸ ਰਾਈਫਲਾਂ ਚੋਰੀ ਕਰ ਲਈਆਂ। ਚੋਰੀ ਹੋਈਆਂ ਰਾਈਫਲਾਂ ਦਾ ਪਤਾ ਲਾਉਣ ਲਈ ਇਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ : ਹੁਣ 3 ਮਹੀਨਿਆਂ ਦਾ ਇਕੱਠਾ ਮਿਲੇਗਾ ਮੁਫ਼ਤ ਰਾਸ਼ਨ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸੜਕ ਵਿਚਾਲੇ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ ! ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
NEXT STORY