ਨਵੀਂ ਦਿੱਲੀ- ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਵਿਚ ਖਾਲੀ ਅਸਾਮੀਆਂ 'ਚ ਸਾਬਕਾ ਅਗਨੀਵੀਰਾਂ ਲਈ 10 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਮੰਤਰਾਲਾ ਨੇ ਇਕ ਹਫ਼ਤਾ ਪਹਿਲਾਂ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵਿਚ ਉਨ੍ਹਾਂ ਲਈ ਅਜਿਹਾ ਹੀ ਕਦਮ ਚੁੱਕਿਆ ਸੀ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਐਕਟ 1968 ਤਹਿਤ ਬਣਾਏ ਗਏ ਨਿਯਮਾਂ 'ਚ ਸੋਧ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਮੰਤਰਾਲਾ ਨੇ ਵੱਧ ਉਮਰ ਸੀਮਾ 'ਚ ਛੋਟ ਦੇਣ ਦੀ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਜੋ ਇਸ 'ਤੇ ਨਿਰਭਰ ਕਰੇਗੀ ਕਿ ਉਹ ਅਗਨੀਵੀਰ ਦੇ ਪਹਿਲੇ ਬੈਚ ਨਾਲ ਸਬੰਧਤ ਹੈ ਜਾਂ ਬਾਅਦ ਦੇ ਬੈਚ ਨਾਲ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਸਾਬਕਾ ਅਗਨੀਵਰਾਂ ਨੂੰ ਸਰੀਰਕ ਕੁਸ਼ਲਤਾ ਟੈਸਟ 'ਚ ਵੀ ਛੋਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ– ਦੁਨੀਆ ਤੋਂ ਜਾਂਦੇ-ਜਾਂਦੇ ਵੀ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 19 ਸਾਲਾ ਹਰਸ਼
ਬੀ.ਐੱਸ.ਐੱਫ. 'ਚ ਵੀ ਅਗਨੀਵੀਰਾਂ ਲਈ ਰਾਖਵਾਂਕਰਨ
ਕੇਂਦਰ ਸਰਕਾਰ ਨੇ ਇਸਤੋਂ ਪਹਿਲਾਂ ਬੀ.ਐੱਸ.ਐੱਫ. 'ਚ ਸਾਬਕਾ ਅਗਨੀਵੀਰਾਂ ਦੀ ਭਰਤੀ ਲਈ 10 ਫੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਸੀ। ਬੀ.ਐੱਸ.ਐੱਫ. 'ਚ ਜਵਾਨਾਂ ਦੀ ਭਰਤੀ 'ਚ 10 ਫੀਸਦੀ ਹਿੱਸਾ ਅਗਨੀਵੀਰਾਂ ਦਾ ਹੋਵੇਗਾ। ਪਹਿਲੇ ਬੈਚ ਦੇ ਸਾਬਕਾ ਅਗਨੀਵੀਰਾਂ ਨੂੰ ਵੱਧ ਉਮਰ ਸੀਮਾ 'ਚ ਵੀ 5 ਸਾਲਾਂ ਦੀ ਛੋਟ ਦਿੱਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰਾਲਾ ਨੇ ਇਕ ਨੋਟੀਫਿਕੇਸ਼ਨ ਰਾਹੀਂ ਇਸਦਾ ਐਲਾਨ ਕੀਤਾ ਹੈ। ਗ੍ਰਹਿ ਮੰਤਰਾਲਾ ਵੱਲੋਂ 6 ਮਾਰਚ ਨੂੰ ਜਾਰੀ ਕੀਤੀ ਗਈ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਬੀ.ਐੱਸ.ਐੱਫ. 'ਚ ਅਸਾਮੀਆਂ ਦਾ 10 ਫੀਸਦੀ ਕੋਟਾ ਅਗਨੀਵੀਰਾਂ ਲਈ ਰਾਖਵਾਂ ਹੋਵੇਗਾ।
ਕੌਣ ਹਨ ਅਗਨੀਵੀਰ
ਅਗਨੀਪਥ ਯੋਜਨਾ ਤਹਿਤ, ਪੁਰਸ਼ ਅਤੇ ਮਹਿਲਾ ਦੋਵਾਂ ਨੂੰ ਅਗਨੀਵੀਰ ਬਣਨ ਦਾ ਮੌਕਾ ਮਿਲਦਾ ਹੈ। 17.5 ਸਾਲ ਤੋਂ ਲੈ ਕੇ 21 ਸਾਲ ਦੀ ਉਮਰ ਤਕ ਦੇ ਨੌਜਵਾਨ ਇਸ ਸੇਵਾ 'ਚ ਸ਼ਾਮਲ ਹੋਣ ਲਈ ਯੋਗ ਮੰਨੇ ਜਾਂਦੇ ਹਨ। ਮੌਜੂਦਾ ਸਮੇਂ 'ਚ ਫੌਜ ਦੇ ਜੋ ਮੈਡੀਕਲ ਅਤੇ ਫਿਜੀਕਲ ਸਟੈਂਡਰਡ ਹਨ ਉੱਥੇ ਹੀ ਅਗਨੀਵੀਰਾਂ ਲਈ ਵੀ ਯੋਗ ਹੁੰਦੇ ਹਨ। 10ਵੀਂ ਅਤੇ 12ਵੀਂ ਪਾਸ ਕਰ ਚੁੱਕੇ ਨੌਜਵਾਨ ਅਗਨੀਵੀਰ ਬਣ ਸਕਦੇ ਹਨ।
ਇਹ ਵੀ ਪੜ੍ਹੋ– ਗਰਭ ’ਚ ਪਲ ਰਹੇ ਬੱਚੇ ਦੇ ਅੰਗੂਰ ਜਿੰਨੇ ਦਿਲ ਦੀ ਡਾਕਟਰਾਂ ਨੇ ਕੀਤੀ ਸਰਜਰੀ, 90 ਸਕਿੰਟ ਲੱਗੇ
ਰਾਹੁਲ ਭਾਰਤ ਖ਼ਿਲਾਫ਼ ਕੰਮ ਕਰਨ ਵਾਲੇ 'ਟੂਲਕਿੱਟ ਦਾ ਸਥਾਈ ਹਿੱਸਾ' ਬਣ ਗਏ ਹਨ : JP ਨੱਢਾ
NEXT STORY