ਨਵੀਂ ਦਿੱਲੀ - ਭਾਰਤ ਦੀ ਪਹਿਲੀ ਮਹਿਲਾ ਫੋਟੋ ਪੱਤਰਕਾਰ ਹੋਮੀ ਵਿਆਰਾਵੱਲਾ ਨੂੰ ਗੂਗਲ ਨੇ ਇਕ ਖੂਬਸੂਸਤ ਡੂਡਲ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ। ਵਿਆਰਾਵੱਲਾ ਨੂੰ ਭਾਰਤ ਦੇ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਹੋਣ ਦੀ ਮਿਆਦ ਦੌਰਾਨ ਦੇਸ਼ ਦੇ ਬਦਲਾਅ ਦੇ ਦੌਰ ਦੀਆਂ ਤਸਵੀਰਾਂ ਖਿੱਚਣ ਲਈ ਜਾਣਿਆ ਜਾਂਦਾ ਹੈ।
ਆਮ ਤੌਰ 'ਤੇ ਮਰਦ ਪ੍ਰਧਾਨ ਮੰਨੇ ਜਾਣ ਵਾਲੇ ਇਸ ਪੇਸ਼ੇ ਵਿਚ ਉਨ੍ਹਾਂ ਨੇ ਆਪਣੀ ਇਕ ਵੱਖਰੀ ਛਾਪ ਛੱਡੀ। ਗੂਗਲ ਦੇ ਡੂਡਲ ਵਿਚ ਵਿਆਰਾਵੱਲਾ ਦੀ ਬਲੈਕ ਐਂਡ ਵਾਈਟ ਤਸਵੀਰ ਬਣਾਈ ਗਈ ਹੈ, ਜਿਸ ਵਿਚ ਉਹ ਲੋਕਾਂ ਦੀ ਭੀੜ ਵਿਚਾਲੇ ਆਪਣੇ ਕੈਮਰੇ ਨਾਲ ਫੋਟੋ ਖਿੱਚਦੀ ਹੋਈ ਦਿਖਾਈ ਦੇ ਰਹੀ ਹੈ। ਗੁਜਰਾਤ ਦੇ ਨਵਸਾਰੀ ਦੀ ਰਹਿਣ ਵਾਲੀ ਵਿਆਰਾਵੱਲਾ ਜੇ. ਜੇ. ਸਕੂਲ ਆਫ ਆਰਟਸ ਵਿਚ ਅੱਗੇ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਸੇਂਟ ਜੇਵੀਅਰ ਕਾਲਜ ਤੋਂ ਡਿਪਲੋਮਾ ਕਰਨ ਲਈ ਮੁੰਬਈ ਆਈ।
ਫੋਟੋਗ੍ਰਾਫੀ ਦੀ ਦੁਨੀਆ ਵਿਚ ਉਸ ਦੀ ਪਛਾਣ ਟਾਈਮਸ ਵਿਚ ਇੰਡੀਆ ਵਿਚ ਫੋਟੋਗ੍ਰਾਫਰ ਉਸ ਦੇ ਪਤੀ ਮਾਨੇਕ ਸ਼ਾ ਵਿਆਰਾਵੱਲਾ ਨੇ ਕਰਵਾਈ। ਵਿਆਰਾਵੱਲਾ ਬ੍ਰਿਟਿਸ਼ ਸੂਚਨਾ ਸੇਵਾ ਵਿਚ ਕੰਮ ਕਰਨ ਲਈ ਗਈ ਅਤੇ ਉਹ ਆਪਣੀ ਸਾਈਕਲ ਰਾਹੀਂ ਦਿੱਲੀ 'ਚ ਇਕ ਕੰਢੇ ਤੋਂ ਦੂਜੇ ਕੰਢੇ ਤੱਕ ਘੁੰਮੀ। ਉਨ੍ਹਾਂ ਦਾ ਮੰਨਣਾ ਸੀ ਕਿ ਇਕ ਚੰਗੀ ਤਸਵੀਰ ਦੀ ਅਹਿਮ ਗੱਲ ਸਹੀ ਸਮਾਂ, ਕੰਪੋਜ਼ੀਸ਼ਨ ਅਤੇ ਕੋਣ ਹੁੰਦਾ ਹੈ।
ਟੁਆਏ ਟ੍ਰੇਨ ਦੇ ਇੰਜਣ ਦਾ ਬੁਆਇਲਰ ਫਟਿਆ, 2 ਲੋਕੋ ਪਾਇਲਟ ਜ਼ਖਮੀ
NEXT STORY