ਜਲੰਧਰ (ਸੋਨੂੰ)- ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਘਰ ਵਾਪਸ ਆ ਰਹੀ ਇਕ ਕੁੜੀ ਕੋਲੋਂ ਉਸ ਦਾ ਫ਼ੋਨ ਖੋਹ ਲਿਆ ਗਿਆ। ਜਾਣਕਾਰੀ ਅਨੁਸਾਰ ਉਕਤ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਇਕ ਨੌਜਵਾਨ ਬਾਈਕ 'ਤੇ ਸਵਾਰ ਸੀ ਅਤੇ ਪਿੱਛੇ ਇਕ ਹੋਰ ਨੌਜਵਾਨ ਬੈਠਾ ਸੀ। ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਜਿਸ 'ਚ ਦੋਸ਼ੀ ਕੁੜੀ ਤੋਂ ਫੋਨ ਖੋਹ ਕੇ ਭੱਜਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ- ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਕਪੂਰਥਲਾ ਦੇ ਵਿਅਕਤੀ ਦੀ ਫਰਾਂਸ 'ਚ ਹੋਈ ਮੌਤ
ਮਿਲੀ ਜਾਣਕਾਰੀ ਮੁਤਾਬਕ ਉਕਤ ਦੋਵੇਂ ਨੌਜਵਾਨ ਪਹਿਲਾਂ ਕੁੜੀ ਕੋਲੋਂ ਕੋਈ ਰਸਤਾ ਪੁੱਛਦੇ ਹਨ ਅਤੇ ਇਸੇ ਦੌਰਾਨ ਵੱਡਾ ਕਾਂਡ ਕਰਦੇ ਹੋਏ ਕੁੜੀ ਕੋਲੋਂ ਮੋਬਾਇਲ ਫੋਨ ਖੋਹ ਲੈਂਦੇ ਹਨ। ਇਸ ਦੌਰਾਨ ਕੁੜੀ ਰੌਲਾ ਪਾਉਂਦੀ ਹੈ ਪਰ ਲੁਟੇਰੇ ਫੋਨ ਖੋਹ ਕੇ ਤੁਰੰਤ ਫਰਾਰ ਹੋ ਜਾਂਦੇ ਹਨ। ਉਕਤ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਕੁੜੀ ਫੋਨ ਚਲਾਉਂਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਚ ਸਥਿਤ ਆਪਣੇ ਘਰ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ 2 ਲੁਟੇਰੇ ਆਏ। ਲੁਟੇਰੇ ਆ ਕੇ ਪਹਿਲਾਂ ਕੁੜੀ ਕੋਲੋਂ ਰਸਤਾ ਪੁੱਛਦੇ ਹਨ। ਕੁੜੀ ਅਜੇ ਰਸਤਾ ਦੱਸ ਹੀ ਰਹੀ ਸੀ ਕਿ ਇੰਨੇ ਵਿਚ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਕੁੜੀ ਨੂੰ ਧੱਕਾ ਮਾਰ ਕੇ ਉਸ ਦਾ ਮੋਬਾਇਲ ਖੋਹ ਲਿਆ, ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ।
ਐੱਸ. ਐੱਚ. ਓ. ਨੇ ਕਿਹਾ, ਕੋਈ ਸ਼ਿਕਾਇਤ ਨਹੀਂ ਮਿਲੀ, ਫਿਰ ਵੀ ਜਾਂਚ ਜਾਰੀ ਹੈ
ਰਾਮਾਮੰਡੀ ਥਾਣਾ (ਸੂਰਿਆ ਐਨਕਲੇਵ) ਦੇ ਐੱਸ. ਐੱਚ. ਓ. ਰਵਿੰਦਰ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਉਨ੍ਹਾਂ ਕੋਲ ਪਹੁੰਚ ਗਈ ਹੈ ਪਰ ਫਿਲਹਾਲ ਇਸ ਮਾਮਲੇ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਰ ਪੁਲਸ ਨੇ ਸੀ. ਸੀ. ਟੀ. ਵੀ. ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਨਾਲ ਹੀ ਮੁਲਜ਼ਮਾਂ ਦੀ ਲੋਕੇਸ਼ਨ ਵੇਖੀ ਜਾ ਰਹੀ ਹੈ ਕਿ ਉਕਤ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸ ਇਲਾਕੇ ਵੱਲ ਭੱਜੇ ਸਨ।
ਇਹ ਵੀ ਪੜ੍ਹੋ- ਇਮੀਗ੍ਰੇਸ਼ਨ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਮਾਂ ਨੂੰ ਫੋਨ ਕਰਕੇ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਰਕਾਰ ਨੇ ਝੋਨੇ ਦੀ ਪੂਸਾ 44 ਕਿਸਮ ’ਤੇ ਲਗਾਈ ਪਾਬੰਦੀ
NEXT STORY