ਫਤਿਹਾਬਾਦ (ਰਮੇਸ਼)— ਆਨਰ ਕਿਲਿੰਗ ਦੇ ਮਾਮਲੇ ਦੇਸ਼ ’ਚ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਹਰਿਆਣਾ ’ਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਰਿਆਣਾ ਦੇ ਫਤਿਹਾਬਾਦ ’ਚ ਇਕ ਮੁੰਡੇ-ਕੁੜੀ ਨੂੰ ਪ੍ਰੇਮ ਵਿਆਹ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਕੁੜੀ ਦੇ ਮਾਪਿਆਂ ਨੇ ਉਸ ਦਾ ਕਤਲ ਕਰ ਰਾਤੋਂ-ਰਾਤ ਉਸ ਦਾ ਦਾਹ ਸੰਸਕਾਰ ਕਰ ਦਿੱਤਾ। ਇਹ ਘਟਨਾ ਰਿਸ਼ਤਿਆਂ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਹੈ। ਇੱਥੋਂ ਦੇ ਪਿੰਡ ਧਾਂਗੜ ’ਚ ਕੁੜੀ ਦੇ ਕਤਲ ਅਤੇ ਫਿਰ ਰਾਤ ਦੇ ਹਨ੍ਹੇਰੇ ਵਿਚ ਦਾਹ ਸੰਸਕਾਰ ਕੀਤੇ ਜਾਣ ਦੇ ਮਾਮਲੇ ਵਿਚ ਖ਼ੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ : ਵਿਆਹ ਮਗਰੋਂ ਵੀ ਸਕੂਲ ਸਮੇਂ ਦੇ ਪ੍ਰੇਮੀ ਨਾਲ ਘੱਟ ਨਹੀਂ ਹੋਇਆ ਪਿਆਰ, ਪਤਨੀ ਨੇ ਹੱਥੀਂ ਉਜਾੜ ਲਿਆ ਘਰ
ਜਾਣਕਾਰੀ ਮੁਤਾਬਕ ਕੁੜੀ ਨੇ ਪਿੰਡ ਦੇ ਹੀ ਇਕ ਨੌਜਵਾਨ ਨਾਲ ਪਿਛਲੇ ਸਾਲ ਪ੍ਰੇਮ ਵਿਆਹ ਕਰਵਾਇਆ ਸੀ। 2 ਦਿਨ ਪਹਿਲਾਂ ਹੀ ਉਹ ਦੋਵੇਂ ਪਿੰਡ ਪਰਤੇ ਸਨ ਪਰ ਅਚਾਨਕ ਮੁੰਡੇ ਨੂੰ ਕੁੜੀ ਦੀ ਮੌਤ ਦੀ ਖ਼ਬਰ ਮਿਲੀ। ਕੱਲ੍ਹ ਦੇਰ ਰਾਤ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕੁੜੀ ਦੀ ਚਿਖਾ ਤੋਂ ਸੜਦੀ ਹੋਈ ਲਾਸ਼ ਨੂੰ ਬਾਹਰ ਕੱਢਵਾਇਆ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵਾਲਿਆਂ ਵਲੋਂ ਗੁਪਤ ਤਰੀਕੇ ਨਾਲ ਕੁੜੀ ਦਾ ਅੰਤਿਮ ਸੰਸਕਾਰ ਕਰਵਾਇਆ ਜਾ ਰਿਹਾ ਸੀ। ਸੂਚਨਾ ਦੇ ਆਧਾਰ ’ਤੇ ਪੁੱਜੀ ਪੁਲਸ ਨੇ ਫਾਇਰ ਬਿ੍ਰਗੇਡ ਦੀ ਮਦਦ ਨਾਲ ਚਿਖਾ ਦੀ ਅੱਗ ਬੁਝਾਈ ਅਤੇ ਲਾਸ਼ ਨੂੰ ਬਾਹਰ ਕੱਢਿਆ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ। ਪੁਲਸ ਨੇ ਮਿ੍ਰਤਕਾ ਦੇ ਪਤੀ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ
ਪੂਰਾ ਮਾਮਲਾ—
ਕੁੜੀ ਸ਼ਿਕਸ਼ਾ ਨੇ ਪਿੰਡ ਦੇ ਨੌਜਵਾਨ ਅਨੂਪ ਨਾਲ ਬੀਤੇ ਸਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰ ਰਹਿਣ ਲੱਗ ਪਏ ਸਨ। ਵਿਆਹ ਤੋਂ ਬਾਅਦ ਸ਼ਿਕਸ਼ਾ ਦੀ ਨੌਕਰੀ ਚੰਡੀਗੜ੍ਹ ’ਚ ਲੱਗ ਗਈ ਸੀ। ਇਸ ਤੋਂ ਬਾਅਦ ਨੌਜਵਾਨ ਸ਼ਿਕਸ਼ਾ ਕੋਲ ਚੱਲਾ ਗਿਆ। ਕਰੀਬ 2-3 ਦਿਨ ਪਹਿਲਾਂ ਸ਼ਿਕਸ਼ਾ ਦੇ ਪਰਿਵਾਰ ਵਾਲਿਆਂ ਨੂੰ ਵਿਆਹ ਦਾ ਪਤਾ ਲੱਗਾ। ਸ਼ਿਕਸ਼ਾ ਦੇ ਮਾਪਿਆਂ ਨੇ ਇਹ ਕਹਿ ਕੇ ਘਰ ਬੁਲਾ ਲਿਆ ਕਿ ਉਹ ਦੋਹਾਂ ਦਾ ਵਿਆਹ ਕਰ ਦੇਣਗੇ। ਇਸ ਤੋਂ ਬਾਅਦ ਦੋਵੇਂ ਆਪਣੇ ਘਰ ਆ ਗਏ। ਮੰਗਲਵਾਰ ਨੂੰ ਨੌਜਵਾਨ ਅਨੂਪ ਕੋਲ ਫੋਨ ਆਇਆ ਕਿ ਸ਼ਿਕਸ਼ਾ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਦੇ ਲੋਕ ਅੰਤਿਮ ਸੰਸਕਾਰ ਕਰ ਰਹੇ ਹਨ। ਇਸ ਤੋਂ ਬਾਅਦ ਨੌਜਵਾਨ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਅਨੂਪ ਨੇ ਦੋਸ਼ ਲਾਇਆ ਕਿ ਪ੍ਰੇਮ ਵਿਆਹ ਤੋਂ ਨਾਰਾਜ਼ ਹੋ ਕੇ ਸ਼ਿਕਸ਼ਾ ਦਾ ਉਸ ਦੇ ਪਰਿਵਾਰ ਨੇ ਕਤਲ ਕਰ ਦਿੱਤਾ ਅਤੇ ਅੰਤਿਮ ਸੰਸਕਾਰ ਕਰ ਦਿੱਤਾ। ਸ਼ਿਕਸ਼ਾ ਦਾ ਕਤਲ ਕਰਨ ’ਚ ਉਸ ਦੇ ਮਾਂ-ਬਾਪ, ਚਾਚਾ ਅਤੇ ਹੋਰ ਲੋਕ ਸ਼ਾਮਲ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਗਿਆਨ ਦਾ ਚਮਤਕਾਰ: 5 ਸਾਲ ਦੀ ਬੱਚੀ ਦੇ ਸਰੀਰ ’ਚ ਧੜਕਨ ਲੱਗਾ 41 ਸਾਲਾ ਕਿਸਾਨ ਦਾ ਦਿਲ
ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿੰਘ ਸਿਰਸਾ
NEXT STORY