ਉੱਤਰਾਖੰਡ- ਹੇਮਕੁੰਟ ਸਾਹਿਬ ਯਾਤਰਾ 22 ਮਈ ਤੋਂ ਸ਼ੁਰੂ ਹੋਣ ਵਾਲੀ ਹੈ। ਜਿਸ ਨੂੰ ਲੈ ਕੇ ਹੇਮਕੁੰਟ ਸਾਹਿਬ ਯਾਤਰਾ ਮਾਰਗ 'ਤੇ ਚਹਿਲ-ਪਹਿਲ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਪੰਚਾਇਤ ਚਮੋਲੀ, ਪ੍ਰਸ਼ਾਸਨ ਅਤੇ ਈਕੋ ਵਿਕਾਸ ਕਮੇਟੀ ਵਲੋਂ ਘੋੜਾ-ਖੱਚਰ ਅਤੇ ਡੰਡੀ-ਕੰਡੀ ਦੀ ਦਰ ਵੀ ਤੈਅ ਕਰ ਦਿੱਤੀ ਗਈ ਹੈ। ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ 22 ਮਈ ਨੂੰ ਖੋਲ੍ਹੇ ਜਾਣੇ ਹਨ।
ਹੇਮਕੁੰਟ ਯਾਤਰਾ ਮਾਰਗ 'ਤੇ ਜੰਗਲਾਤ ਵਿਭਾਗ ਦੀ ਦੇਖਰੇਖ 'ਚ ਭਯੂੰਡਾਰ ਅਤੇ ਪੁਲਨਾ ਦੇ ਪਿੰਡ ਵਾਸੀਆਂ ਦੀ ਈਕੋ ਵਿਕਾਸ ਕਮੇਟੀ ਘੋੜਾ-ਖੱਚਰ ਅਤੇ ਡੰਡੀ-ਕੰਡੀ ਦੇ ਸੰਚਾਲਨ ਦੀ ਜਿੰਮੇਵਾਰੀ ਸੰਭਾਲਦੀ ਹੈ। ਇਸ ਲਈ ਕਮੇਟੀ ਵਲੋਂ ਘੋੜਾ-ਖੱਚਰ ਅਤੇ ਡੰਡੀ-ਕੰਡੀ 'ਤੇ ਵਿਵਸਥਾ ਫੀਸ ਵਸੂਲੀ ਜਾਂਦੀ ਹੈ। ਇਹ ਰਾਸ਼ੀ ਖੇਤਰ 'ਚ ਸਾਫ਼-ਸਫ਼ਾਈ ਸਮੇਤ ਹੋਰ ਕੰਮਾਂ 'ਤੇ ਲਗਾਈ ਜਾਂਦੀ ਹੈ। ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਗਿਣਤੀ ਪ੍ਰਤੀਦਿਨ 5 ਹਜ਼ਾਰ ਤੈਅ ਕੀਤੀ ਹੋਈ ਹੈ।
ਪੁਲਨਾ ਤੋਂ ਹੇਮਕੁੰਟ ਸਾਹਿਬ ਤੱਕ ਤੈਅ ਦਰਾਂ (ਵਾਪਸੀ ਸਮੇਤ)
ਪੁਲਨਾ ਤੋਂ ਹੇਮਕੁੰਟ ਸਾਹਿਬ ਤੱਕ ਤੈਅ ਦਰਾਂ (ਵਾਪਸੀ ਸਮੇਤ)
ਮਾਧਿਅਮ |
ਭਾਰ |
ਦਰ |
ਪੈਦਲ ਮਜ਼ਦੂਰ |
25 ਕਿਲੋ ਤੱਕ |
2500 |
ਪੈਦਲ ਮਜ਼ਦੂਰ |
50 ਕਿਲੋ ਤੱਕ |
3700 |
ਘੋੜਾ-ਖੱਚਰ |
60 ਕਿਲੋ ਤੱਕ |
3700 |
ਘੋੜਾ-ਖੱਚਰ |
90 ਕਿਲੋ ਤੱਕ |
4300 |
ਡੰਡੀ-ਕੰਡੀ |
75 ਕਿਲੋ ਤੱਕ |
14,550 |
ਡੰਡੀ-ਕੰਡੀ |
100 ਕਿਲੋ ਤੱਕ |
18,250 |
ਆਸਾਮ ’ਚ ਹੜ੍ਹ ਨੇ ਵਧਾਈਆਂ ਮੁਸ਼ਕਲਾਂ, 8 ਲੋਕਾਂ ਦੀ ਮੌਤ, ਕਈ ਲਾਪਤਾ
NEXT STORY