ਭੋਪਾਲ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਲਾਨ ਕੀਤਾ ਹੈ ਕਿ ਨਰਮਦਾ ਨਦੀ ਦੇ ਕੰਢੇ ਵੱਸੇ ਹੋਸ਼ੰਗਾਬਾਦ ਦਾ ਨਾਂ ਬਦਲ ਕੇ ਹੁਣ ਨਰਮਦਾਪੁਰਮ ਰੱਖਿਆ ਜਾਵੇਗਾ ਅਤੇ ਇਸ ਸਬੰਧ ਵਿਚ ਇਕ ਪ੍ਰਸਤਾਵ ਕੇਂਦਰ ਸਰਕਾਰ ਕੋਲ ਭੇਜਿਆ ਜਾਵੇਗਾ। ਮੁੱਖ ਮੰਤਰੀ ਨੇ ਇਹ ਐਲਾਨ ਸ਼ੁੱਕਰਵਾਰ ਸ਼ਾਮ ਨੂੰ ਭੋਪਾਲ ਤੋਂ ਲੱਗਭਗ 80 ਕਿਲੋਮੀਟਰ ਦੂਰ ਹੋਸ਼ੰਗਾਬਾਦ ’ਚ ਆਯੋਜਿਤ ਨਰਮਦਾ ਜਯੰਤੀ ਪ੍ਰੋਗਰਾਮ ਦੌਰਾਨ ਕੀਤੀ।
ਨਰਮਦਾ ਕਿਨਾਰੇ ਇਕ ਜਨ ਸਭਾ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਸਰਕਾਰ ਨੂੰ ਹੋਸ਼ੰਗਾਬਾਦ ਦਾ ਨਾਂ ਬਦਲਣਾ ਚਾਹੀਦਾ ਹੈ। ਇਸ ’ਤੇ ਲੋਕਾਂ ਨੇ ਉਨ੍ਹਾਂ ਨੂੰ ‘ਹਾਂ’ ਵਿਚ ਜਵਾਬ ਦਿੱਤਾ। ਚੌਹਾਨ ਨੇ ਇਸ ਤੋਂ ਅੱਗੇ ਲੋਕਾਂ ਤੋਂ ਪੁੱਛਿਆ ਕਿ ਨਵਾਂ ਨਾਂ ਕੀ ਹੋਣਾ ਚਾਹੀਦਾ ਹੈ? ਇਸ ’ਤੇ ਲੋਕਾਂ ਨੇ ਉੱਤਰ ਦਿੱਤਾ- ਨਰਮਦਾਪੁਰਮ। ਇਸ ਤੋਂ ਬਾਅਦ ਚੌਹਾਨ ਨੇ ਕਿਹਾ ਕਿ ਹੁਣ ਅਸੀਂ ਕੇਂਦਰ ਨੂੰ ਹੋਸ਼ੰਗਾਬਾਦ ਦਾ ਨਾਂ ਬਦਲ ਕੇ ਨਰਮਦਾਪੁਰਮ ਕਰਨ ਦਾ ਪ੍ਰਸਤਾਵ ਭੇਜ ਰਹੇ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨਰਮਦਾ ਨਦੀ ਦੇ ਕੰਢੇ ਸੀਮੈਂਟ ਕੰਕਰੀਟ ਦਾ ਜੰਗਲ ਬਣਾਉਣ ਦੀ ਆਗਿਆ ਨਹੀਂ ਦੇਵਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਰਮਦਾ ਕਿਨਾਰੇ ਵੱਸੇ ਸ਼ਹਿਰਾਂ ’ਚ ਸੀਵਰੇਜ ਟ੍ਰੀਟਮੈਂਟ ਪਲਾਂਟ ਵੀ ਬਣਾਏ ਜਾ ਰਹੇ ਹਨ। ਨਰਮਦਾ ਨਦੀ ਮੱਧ ਪ੍ਰਦੇਸ਼ ਦੀ ਜੀਵਨ ਰੇਖਾ ਹੈ। ਹੋਸ਼ੰਗਾਬਾਦ ਹੁਣ ਤੱਕ ਇਕ ਹਮਲਾਵਰ ਹੋਸ਼ਾਂਗ ਸ਼ਾਹ ਦੇ ਨਾਂ ਤੋਂ ਜਾਣਿਆ ਜਾਂਦਾ ਸੀ ਪਰ ਹੁਣ ਮੱਧ ਪ੍ਰਦੇਸ਼ ਦੀ ਜੀਵਨ ਰੇਖਾ ਮਾਂ ਨਰਮਦਾ ਦੇ ਨਾਂ ਤੋਂ ਜਾਣਿਆ ਜਾਵੇਗਾ। ਇਹ ਖੁਸ਼ੀ ਦੀ ਗੱਲ ਹੈ।
ਰਾਹੁਲ, ਪ੍ਰਿਯੰਕਾ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਸਾਧਿਆ
NEXT STORY