ਕੋਟਾ— ਰਾਜਸਥਾਨ 'ਚ ਕੋਟਾ ਦੇ ਇਕ ਨਿੱਜੀ ਹਸਪਤਾਲ 'ਚ ਅੰਧਵਿਸ਼ਵਾਸ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ 2 ਸਾਲ ਪਹਿਲਾਂ ਬੱਚੇ ਦੀ ਮੌਤ ਹੋ ਗਈ ਸੀ। ਜਿਸ ਦੀ ਆਤਮਾ ਨੂੰ ਲੈਣ ਪਰਿਵਾਰ ਵਾਲੇ ਇਕ ਤਾਂਤਰਿਕ ਨਾਲ ਪਹੁੰਚ ਗਏ। ਤਾਂਤਰਿਕ ਨੇ ਪਰਿਵਾਰ ਵਾਲਿਆਂ ਨਾਲ ਕਰੀਬ 30 ਮਿੰਟ ਤੱਕ ਪੂਜਾ ਕੀਤੀ। ਇਸ ਦੌਰਾਨ ਹਸਪਤਾਲ 'ਚ ਪੂਜਾ ਕਰ ਰਹੇ ਤਾਂਤਰਿਕ ਨੂੰ ਦੇਖਣ ਲਈ ਭਾਰੀ ਭੀੜ ਜੁਟ ਗਈ। ਲੋਕਾਂ ਦੀ ਸੂਚਨਾ 'ਤੇ ਪਹੁੰਚੀ ਪੁਲਸ ਨੇ ਉਨ੍ਹਾਂ ਨੂੰ ਹਟਾਇਆ।
ਤਾਂਤਰਿਕ ਦਾ ਦਾਅਵਾ ਹਸਪਤਾਲ 'ਚ ਭਟਕ ਰਹੀ ਬੱਚੇ ਦੀ ਆਤਮਾ
ਤਾਂਤਰਿਕ ਨੇ ਦਾਅਵਾ ਕੀਤਾ ਕਿ ਮ੍ਰਿਤਕ ਬੱਚੇ ਦੀ ਆਤਮਾ ਹਸਪਤਾਲ 'ਚ ਭਟਕ ਰਹੀ ਹੈ। ਤੰਤਰ ਵਿਦਿਆ ਨਾਲ ਉਹ ਆਤਮਾ ਨੂੰ ਸ਼ਾਂਤੀ ਦਿਵਾਏਗਾ ਅਤੇ ਉੱਥੋਂ ਆਤਮਾ ਨੂੰ ਆਪਣੇ ਨਾਲ ਲੈ ਜਾਵੇਗਾ। ਪੁਲਸ ਨੇ ਦੱਸਿਆ ਕਿ ਪਰਿਵਾਰ ਵਾਲੇ ਤਾਂਤਰਿਕ ਨੂੰ ਲੈ ਕੇ ਬੂੰਦੀ ਜ਼ਿਲੇ ਤੋਂ ਆਏ ਸਨ। ਜਿਨ੍ਹਾਂ ਨੂੰ ਅਜਿਹੀ ਹਰਕਤ ਮੁੜ ਨਾ ਕਰਨ ਦੀ ਸ਼ਰਤ 'ਤੇ ਛੱਡ ਦਿੱਤਾ ਗਿਆ। ਰਿਸ਼ਤੇਦਾਰਾਂ ਨੇ ਦੱਸਿਆ ਕਿ ਬੱਚੇ ਦੀ ਮੌਤ ਦੇ ਬਾਅਦ ਤੋਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਖਰਾਬ ਰਹਿਣ ਲੱਗੀ। ਘਰ 'ਚ ਅਸ਼ਾਂਤੀ ਹੋਣ 'ਤੇ ਪਰਿਵਾਰ ਵਾਲੇ ਤਾਂਤਰਿਕ ਕੋਲ ਪਹੁੰਚੇ ਸਨ। ਤਾਂਤਰਿਕ ਨੇ ਬੱਚੇ ਦੀ ਆਤਮਾ ਹਸਪਤਾਲ 'ਚ ਭਟਕਣ ਦੀ ਗੱਲ ਕਹੀ। ਇਸ ਦੇ ਉਪਾਅ ਲਈ ਹਸਪਤਾਲ ਤੋਂ ਆਤਮਾ ਲਿਆਉਣ ਦੀ ਸਲਾਹ ਦਿੱਤੀ। ਇਸ ਕਾਰਨ ਕਰੀਬ 2 ਦਰਜਨ ਮਹਿਲਾ-ਪੁਰਸ਼ ਸੋਮਵਾਰ ਨੂੰ ਬੱਚੇ ਦੀ ਆਤਮਾ ਲੈਣ ਐੱਮ.ਬੀ.ਐੱਸ. ਹਸਪਤਾਲ ਪਹੁੰਚੇ। ਜਿੱਥੇ ਤਾਂਤਰਿਕ ਨੇ ਹਸਪਤਾਲ ਦੇ ਬਾਹਰ ਪਰਿਵਾਰ ਵਾਲਿਆਂ ਤੋਂ ਪੂਜਾ ਕਰਵਾਈ।
ਹਸਪਤਾਲ ਦੇ ਬਾਹਰ ਸ਼ਾਂਤੀ ਲਈ ਗੀਤ ਗਾਉਂਦੀਆਂ ਰਹੀਆਂ ਔਰਤਾਂ
ਇਸ ਦੌਰਾਨ ਪੁਲਸ ਕਰਮਚਾਰੀ ਅਤੇ ਹਸਪਤਾਲ ਦੇ ਸੁਰੱਖਿਆ ਗਾਰਡ ਵੀ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਸਮਝਾ ਕੇ ਹਸਪਤਾਲ ਦੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਗੇਟ ਤੋਂ ਹਟਾ ਕੇ ਦੂਰ ਭੇਜ ਦਿੱਤਾ। ਇਸ ਦੌਰਾਨ ਔਰਤਾਂ ਹਸਪਤਾਲ ਦੇ ਗੇਟ ਦੇ ਬਾਹਰ ਆਤਮਾ ਦੀ ਸ਼ਾਂਤੀ ਲਈ ਗੀਤ ਗਾਉਂਦੀਆਂ ਰਹੀਆਂ।
ਭਾਰੀ ਬਾਰਿਸ਼ ਕਾਰਨ ਸਮੁੰਦਰ ਬਣੀਆਂ ਮੁੰਬਈ ਦੀਆਂ ਸੜਕਾਂ, ਜਾਣੋ ਪੂਰਾ ਹਾਲ
NEXT STORY