ਮੁੰਬਈ— ਦੇਸ਼ ਦੇ ਕਈ ਹਿੱਸਿਆਂ 'ਚ ਸੋਕੇ ਵਰਗੇ ਹਾਲਾਤ ਹਨ ਪਰ ਮੁੰਬਈ 'ਚ ਲਗਾਤਾਰ ਪੈ ਰਹੀ ਬਾਰਿਸ਼ ਨੇ ਮੁੰਬਈ ਵਾਸੀਆਂ ਦੀ ਪਰੇਸ਼ਾਨੀ ਨੂੰ ਵਧਾ ਦਿੱਤਾ ਹੈ। ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੰਗਲਵਾਰ ਦੇਰ ਰਾਤ ਤੋਂ ਬਾਰਿਸ਼ ਪੈ ਰਹੀ ਹੈ, ਜਿਸ ਕਾਰਨ ਕਈ ਘਟਨਾਵਾਂ ਵਾਪਰ ਰਹੀਆਂ ਹਨ। ਮਹਾਰਾਸ਼ਟਰ ਵਿਚ ਕੰਧ ਡਿੱਗਣ ਕਾਰਨ 27 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਬਾਰਿਸ਼ ਕਾਰਨ ਅੱਜ ਸਕੂਲ ਅਤੇ ਦਫਤਰ ਬੰਦ ਹਨ। ਮਹਾਰਾਸ਼ਟਰ ਸਰਕਾਰ ਨੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਪੈਣ ਦੀ ਭਵਿੱਖਵਾਣੀ ਕੀਤੀ ਹੈ। ਭਾਰੀ ਬਾਰਿਸ਼ ਦਾ ਕਾਰਨ ਆਵਾਜਾਈ 'ਤੇ ਵੀ ਭਾਰੀ ਅਸਰ ਪਿਆ ਹੈ। ਮੁੰਬਈ ਹਵਾਈ ਅੱਡੇ 'ਤੇ ਅਜੇ ਤਕ 55 ਫਲਾਈਟਜ਼ ਦਾ ਰੂਟ ਬਦਲ ਦਿੱਤਾ ਗਿਆ ਹੈ, ਨਾਲ ਹੀ 52 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕਈ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ ਜਾਂ ਫਿਰ ਉਨ੍ਹਾਂ ਦਾ ਸਮਾਂ ਬਦਲਿਆ ਗਿਆ ਹੈ।

ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਹੁਣ ਸੜਕਾਂ 'ਤੇ ਮਦਦ ਕਰਨ ਲਈ ਜਲ ਸੈਨਾ ਨੂੰ ਉਤਰਨਾ ਪਿਆ ਹੈ। ਬੀ. ਐੱਮ. ਸੀ. ਦੀ ਗੁਜਾਰਿਸ਼ 'ਤੇ ਮੁੰਬਈ ਦੇ ਕੁਰਲਾ ਇਲਾਕੇ 'ਚ ਜਲ ਸੈਨਾ ਟੀਮ ਪੁੱਜੀ ਹੈ। ਇੱਥੇ ਚਾਰੋਂ ਪਾਸੇ ਪਾਣੀ ਭਰਿਆ ਹੋਇਆ ਹੈ। ਐੱਨ. ਡੀ. ਆਰ. ਐੱਫ, ਫਾਇਰ ਬ੍ਰਿਗੇਡ, ਜਲ ਸੈਨਾ ਦੀਆਂ ਟੀਮਾਂ ਦੇ ਨਾਲ-ਨਾਲ ਸਥਾਨਕ ਸਵੈ-ਸੇਵਕਾਂ ਦੀ ਮਦਦ ਨਾਲ ਲੱਗਭਗ 1,000 ਲੋਕਾਂ ਨੂੰ ਸੁਰੱਖਿਅਤ ਥਾਂ 'ਤੇ ਭੇਜਿਆ ਗਿਆ ਹੈ।

ਇਨ੍ਹਾਂ ਥਾਵਾਂ 'ਤੇ ਲੱਗਾ ਜਾਮ—
ਹਿੰਦਮਾਤਾ, ਨੇਤਾਜੀ ਪਾਲਕਰ ਚੌਕ, ਅੰਧੇਰੀ, ਐੱਸ. ਵੀ ਰੋਡ ਅੰਧੇਰੀ ਸਬਵੇਅ ਅਤੇ ਸਾਕੀਨਾਕਾ ਵਿਚ ਭਰੇ ਪਾਣੀ ਨੂੰ ਪੰਪ ਜ਼ਰੀਏ ਕੱਢਿਆ ਗਿਆ। ਬਾਰਿਸ਼ ਦਰਮਿਆਨ ਗੱਡੀਆਂ ਜਾਮ ਵਿਚ ਫਸੀਆਂ ਹਨ। ਕੁਰਲਾ ਦੇ ਕ੍ਰਾਂਤੀਨਗਰ ਇਲਾਕੇ ਵਿਚ ਮੀਠੀ ਨਦੀ ਦਾ ਪਾਣੀ ਦਾ ਪੱਧਰ ਵਧਣ ਕਾਰਨ ਕਿਸੇ ਤਰ੍ਹਾਂ ਦੀ ਅਣਹੋਣੀ ਦੀ ਸ਼ੰਕਾ ਨੂੰ ਦੇਖਦੇ ਹੋਏ ਕਰੀਬ 1,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਕੀ ਕਹਿਣਾ ਹੈ ਸੀ. ਐੱਮ. ਫੜਨਵੀਸ ਦਾ—
ਓਧਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਕਿਹਾ ਕਿ ਦੇਰ ਰਾਤ ਭਾਰੀ ਬਾਰਿਸ਼ ਪੈ ਰਹੀ ਹੈ, ਜਿਸ ਕਾਰਨ ਦੁਪਹਿਰ ਤਕ ਹਾਈ ਟਾਈਡ ਆਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੁੰਬਈ ਪੁਲਸ ਨੇ 1600 ਦੇ ਕਰੀਬ ਟਵੀਟ ਦੇਖੇ, ਜੋ ਕਿ ਲੋਕਾਂ ਵਲੋਂ ਕੀਤੇ ਗਏ ਅਤੇ ਉਨ੍ਹਾਂ ਦੀ ਤੁਰੰਤ ਮਦਦ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਨੂੰ ਦਿਨਾਂ ਵਿਚ ਭਾਰੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ਅਤੇ ਅਸੀਂ ਹਾਲਾਤ ਨਾਲ ਨਜਿੱਠਣ ਲਈ ਤਿਆਰ ਹਾਂ।
ਕੋਲਕਾਤਾ ਹਾਈਕੋਰਟ ਤੋਂ ਰਾਜੀਵ ਕੁਮਾਰ ਨੂੰ ਮਿਲੀ ਰਾਹਤ
NEXT STORY