ਨੋਇਡਾ (ਏਜੰਸੀ) - ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਦੇ ਨੌਲੇਜ ਪਾਰਕ ਥਾਣਾ ਖੇਤਰ ਵਿਚ ਸਥਿਤ ਇਕ ਮਹਿਲਾ ਹੋਸਟਲ ਵਿਚ ਇਸ ਦਰਦਨਾਕ ਘਟਨਾ ਵਾਪਰੀ ਹੈ। ਇਥੇ ਸੁਰੱਖਿਆ ਗਾਰਡ ਵਜੋਂ ਕੰਮ ਕਰਦੀ 19 ਸਾਲਾ ਪਾਰੁਲ ਨੇ ਸ਼ਨੀਵਾਰ ਨੂੰ ਕਥਿਤ ਤੌਰ ’ਤੇ ਇਮਾਰਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਗੰਭੀਰ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੜ੍ਹੋ ਇਹ ਵੀ - ਮਹਿੰਗੀ ਹੋਵੇਗੀ ਬਿਜਲੀ, ਹੁਣ ਦੇਣੇ ਪੈਣਗੇ ਵਾਧੂ ਪੈਸੇ, ਦਿੱਲੀ ਵਾਲਿਆਂ ਨੂੰ ਵੱਡਾ ਝਟਕਾ
ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਰਿਪੋਰਟ ਤਿਆਰ ਕਰ ਲਈ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਵਿੱਚ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਮੁਤਾਬਕ ਮ੍ਰਿਤਕਾ ਦਾ ਨਾਮ ਪਾਰੁਲ ਹੈ। ਉਹ ਮੇਰਠ ਦੇ ਬਾਫ਼ਰ ਪਿੰਡ ਵਿੱਚ ਆਪਣੇ ਪਤੀ ਸੌਰਭ ਚੌਧਰੀ ਨਾਲ ਰਹਿੰਦੀ ਸੀ। ਪਾਰੁਲ ਨੇ 6 ਮਹੀਨੇ ਪਹਿਲਾਂ ਸੌਰਭ ਚੌਧਰੀ ਨਾਲ ਲਵ ਮੈਰਿਜ ਕੀਤੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਮਲਾ ਪਤੀ-ਪਤਨੀ ਵਿਚਕਾਰ ਚੱਲ ਰਹੇ ਪਰਿਵਾਰਕ ਝਗੜੇ ਨਾਲ ਸਬੰਧਤ ਜਾਪਦਾ ਹੈ।
ਪੜ੍ਹੋ ਇਹ ਵੀ - ਅਗਲੇ 5 ਦਿਨ ਅਹਿਮ! ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 22 ਸੂਬਿਆਂ 'ਚ IMD ਦਾ ਅਲਰਟ ਜਾਰੀ
ਇਸ ਕਾਰਨ ਸ਼ੱਕ ਹੈ ਕਿ ਔਰਤ ਨੇ ਖੁਦਕੁਸ਼ੀ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਸ ਨੇ ਰਾਹਗੀਰਾਂ ਤੋਂ ਪੁੱਛਗਿੱਛ ਕੀਤੀ ਹੈ ਅਤੇ ਘਟਨਾ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪਹੁੰਚ ਗਏ ਹਨ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਗੁਰੂਗ੍ਰਾਮ 'ਚ ਵੱਡੀ ਵਾਰਦਾਤ: ਕਾਰੋਬਾਰੀ ਨੇ ਸਿਰ ’ਤੇ ਹਥੌੜਾ ਮਾਰ ਕਰ'ਤਾ ਪਤਨੀ ਦਾ ਕਤਲ, ਫਿਰ ਪੁਲਸ ਨੂੰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇਨ੍ਹਾਂ 3 ਰਾਸ਼ੀਆਂ 'ਚ ਹੁੰਦੈ ਦੁਨੀਆ ਹਿਲਾਉਣ ਦਾ ਦਮ! ਪਰ ਇਕ ਗਲਤ ਸੰਗਤ ਕਰ ਸਕਦੀ ਹੈ ਹੈ ਸਭ ਕੁਝ ਖਤਮ
NEXT STORY