ਰੀਵਾ - ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਗੋਵਿੰਦਗੜ੍ਹ ਥਾਣਾ ਖੇਤਰ ਦੇ ਛੁਹੀਆ ਘਾਟੀ ਵਿੱਚ ਉਚਾਈ ਤੋਂ ਇੱਕ ਗਰਮ ਰਾਖ ਨਾਲ ਭਰਿਆ ਟਰੱਕ ਬੱਸ 'ਤੇ ਡਿੱਗ ਗਿਆ, ਜਿਸ ਵਿੱਚ ਕਈ ਲੋਕ ਸਵਾਰ ਸਨ। ਇਸ ਦਰਦਨਾਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਰੀਵਾ ਦੇ ਸੰਜੇ ਗਾਂਧੀ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।
ਪੁਲਸ ਦਾ ਕਹਿਣਾ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਅਲਟਰਾਟੈਕ ਸੀਮੈਂਟ ਦੀ ਬੱਸ ਸਕੂਲ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਸੀ। ਬੱਸ ਜਿਵੇਂ ਹੀ ਛੁਹੀਆ ਘਾਟੀ ਪਹੁੰਚੀ ਤਾਂ ਉਸ 'ਤੇ ਉੱਚਾਈ ਤੋਂ ਗਰਮ ਰਾਖ ਨਾਲ ਭਰਿਆ ਟਰੱਕ ਆ ਡਿੱਗਿਆ। ਇਸ ਘਟਨਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 9 ਤੋਂ 10 ਜ਼ਖ਼ਮੀ ਹੋ ਗਏ।
ਮੌਕੇ 'ਤੇ ਪਹੁੰਚੀ ਪੁਲਸ ਨੇ ਬੱਸ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਤੁਰੰਤ ਹੀ ਹਸਪਤਾਲ ਪਹੁੰਚਾਇਆ। ਇਸ ਹਾਦਸੇ ਤੋਂ ਬਾਅਦ ਸ਼ਹਡੋਲ ਰਸਤੇ 'ਤੇ ਭਿਆਨਕ ਜਾਮ ਲੱਗ ਗਿਆ ਫਿਰ ਪੁਲਸ ਨੇ ਕ੍ਰੇਨ ਦੀ ਮਦਦ ਨਾਲ ਰਸਤਾ ਸਾਫ਼ ਕਰਵਾਇਆ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਰਾਘਵ ਚੱਢਾ ਨੇ ਪੁੱਛਿਆ- US ਕੈਪਿਟਲ 'ਚ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਸ ਨੇ ਕਦੋਂ ਲਈ?
NEXT STORY