ਕਾਨਪੁਰ : ਜ਼ਿਲ੍ਹੇ ਦੇ ਕਾਕਾਦੇਵ ਇਲਾਕੇ 'ਚ ਦੀਵਾਲੀ ਵਾਲੇ ਦਿਨ ਇਕ ਕਾਰੋਬਾਰੀ, ਉਸ ਦੀ ਪਤਨੀ ਅਤੇ ਉਹਨਾਂ ਦੀ ਨੌਕਰਾਣੀ ਦੀ ਕਥਿਤ ਤੌਰ 'ਤੇ ਉਨ੍ਹਾਂ ਦੇ ਘਰ ਨੂੰ ਅੱਗ ਲੱਗਣ ਕਾਰਨ ਦਮ ਘੁੱਟਣ ਨਾਲ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਸ਼ੁੱਕਰਵਾਰ ਨੂੰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਕਾਦੇਵ ਥਾਣਾ ਖੇਤਰ ਦੇ ਪਾਂਡੂ ਨਗਰ 'ਚ ਸਥਿਤ ਇਕ ਘਰ 'ਚ ਬਣੇ ਲੱਕੜ ਦੇ ਮੰਦਰ 'ਚ ਤੜਕੇ ਕਰੀਬ 3 ਵਜੇ ਅੱਗ ਲੱਗ ਜਾਣ ਦਾ ਪਤਾ ਲੱਗਾ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਨੇ ਦੇਰ ਰਾਤ ਪੂਜਾ ਕੀਤੀ ਅਤੇ ਫਿਰ ਘਰ ਦੇ ਮੰਦਰ 'ਚ ਦੀਵਾ ਜਗਾਇਆ।
ਇਹ ਵੀ ਪੜ੍ਹੋ - Good News : ਦੀਵਾਲੀ 'ਤੇ ਅਧਿਆਪਕਾਂ ਨੂੰ ਮਿਲਿਆ ਵੱਡਾ ਤੋਹਫ਼ਾ
ਪੁਲਸ ਡਿਪਟੀ ਕਮਿਸ਼ਨਰ (ਕੇਂਦਰੀ ਕਾਨਪੁਰ) ਦਿਨੇਸ਼ ਤ੍ਰਿਪਾਠੀ ਨੇ ਕਿਹਾ ਕਿ ਜਦੋਂ ਘਰ ਵਿਚ ਅੱਗ ਲੱਗੀ ਹੋਈ ਸੀ, ਉਸ ਸਮੇਂ ਕਾਰੋਬਾਰੀ ਸੰਜੇ ਸ਼ਿਆਮ ਦਾਸਾਨੀ, ਉਸ ਦੀ ਪਤਨੀ ਕਨਿਕਾ ਦਾਸਾਨੀ ਅਤੇ ਉਹਨਾਂ ਦੀ ਨੌਕਰਾਣੀ ਛਬੀ ਚੌਹਾਨ ਘਰ ਵਿਚ ਸੁੱਤੇ ਪਏ ਸਨ। ਜਿਸ ਕਰਕੇ ਉਹ ਭੱਜ ਨਹੀਂ ਸਕੇ। ਤ੍ਰਿਪਾਠੀ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਸਥਾਨਕ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ ਵਿਚ ਝੁਲਸ ਜਾਣ ਕਾਰਨ ਤਿੰਨਾਂ ਨੂੰ ਰੀਜੈਂਸੀ ਹਸਪਤਾਲ ਲਿਜਾਇਆ ਗਿਆ, ਜਿਥੇ ਮੌਜੂਦ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਹਨਾਂ ਦੱਸਿਆ ਕਿ ਘਰ ਵਿਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ ਹੈ। ਇਸ ਮਾਮਲੇ ਵਿੱਚ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੂਆ ਖੇਡਣ ਦੌਰਾਨ ਸ਼ਰਾਬ ਤਸਕਰ ਦਾ ਗੋਲੀ ਮਾਰ ਕੇ ਕ.ਤ.ਲ
NEXT STORY